Canada Post ਦੇ 55,000 ਕਰਮਚਾਰੀ ਹੜਤਾਲ 'ਤੇ ਜਾਣ ਦੀ ਤਿਆਰੀ 'ਚ, ਪੱਤਰ ਅਤੇ ਪਾਰਸਲ ਸੇਵਾ ਹੋਵੇਗੀ ਪ੍ਰਭਾਵਿਤ

ਪਿਛਲੇ ਨਵੰਬਰ ਅਤੇ ਦਸੰਬਰ ਵਿੱਚ ਸਰਦੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਪੀਕ ਸ਼ਿਪਿੰਗ ਸੀਜ਼ਨ ਦੌਰਾਨ 32 ਦਿਨਾਂ ਦੀ ਹੜਤਾਲ ਨਾਲ ਵੀ ਵੱਡਾ ਬੈਕਲਾਗ ਬਣ ਗਿਆ ਸੀ। ਕੈਨੇਡਾ ਪੋਸਟ ਨੇ ਕਿਹਾ ਕਿ ਇਸ ਵਿਘਨ ਨਾਲ ਕੰਪਨੀ ਦੀ ਗੰਭੀਰ ਵਿੱਤੀ ਸਥਿਤੀ ਹੋਰ ਵੀ ਡੂੰਘੀ ਹੋ ਜਾਵੇਗੀ ਅਤੇ ਦਲੀਲ ਦਿੱਤੀ ਕਿ ਦੋਵਾਂ ਧਿਰਾਂ ਨੂੰ ਇੱਕ ਸਮਝੌਤਾ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

Share:

Canada Post's 55,000 employees prepare to go on strike : ਕੈਨੇਡਾ ਪੋਸਟ ਨੂੰ 55 ਹਜ਼ਾਰ ਤੋਂ ਵੱਧ ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਹੜਤਾਲ ਦਾ ਨੋਟਿਸ ਮਿਲਿਆ ਹੈ, ਜਿਸ ਵਿਚ ਕਿ ਕੰਮ ਹਫ਼ਤੇ ਦੇ ਅੰਤ ਤੱਕ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਹ ਛੇ ਮਹੀਨਿਆਂ ਵਿਚ ਦੂਜੀ ਵਾਰ ਹੈ। ਕਰਾਊਨ ਕਾਰਪੋਰੇਸ਼ਨ ਨੇ ਕਿਹਾ ਕਿ ਯੂਨੀਅਨ ਨੇ ਪ੍ਰਬੰਧਨ ਨੂੰ ਸੂਚਿਤ ਕੀਤਾ ਹੈ ਕਿ ਕਰਮਚਾਰੀ ਸ਼ੁੱਕਰਵਾਰ ਸਵੇਰੇ ਅੱਧੀ ਰਾਤ ਤੋਂ ਪਿਕੈਟ ਲਾਈਨ 'ਤੇ ਆਉਣ ਦੀ ਯੋਜਨਾ ਬਣਾ ਰਹੇ ਹਨ। ਕੰਮ ਰੋਕਣ ਨਾਲ ਲੱਖਾਂ ਨਿਵਾਸੀ ਅਤੇ ਕਾਰੋਬਾਰ ਪ੍ਰਭਾਵਿਤ ਹੋਣਗੇ। ਕੈਨੇਡਾ ਪੋਸਟ ਆਮ ਤੌਰ 'ਤੇ ਆਪਣੀਆਂ ਸੇਵਾਵਾਂ ਰਾਹੀਂ ਦੋ ਅਰਬ ਤੋਂ ਵੱਧ ਪੱਤਰ ਅਤੇ ਲਗਭਗ 300 ਮਿਲੀਅਨ ਪਾਰਸਲ ਪ੍ਰਤੀ ਸਾਲ ਲੋਕਾਂ ਤੱਕ ਪਹੁੰਚਾਣ ਦਾ ਕੰਮ ਕਰਦਾ ਹੈ।

ਕੋਈ ਨਵੀਂ ਵਸਤੂ ਸਵੀਕਾਰ ਨਹੀਂ ਹੋਵੇਗੀ

ਕੈਨੇਡਾ ਪੋਸਟ ਨੇ ਕਿਹਾ ਕਿ ਹੜਤਾਲ ਖਤਮ ਹੋਣ ਤੱਕ ਕੋਈ ਨਵੀਂ ਵਸਤੂ ਸਵੀਕਾਰ ਨਹੀਂ ਕੀਤੀ ਜਾਵੇਗੀ, ਜਦੋਂ ਕਿ ਸਿਸਟਮ ਵਿੱਚ ਪਹਿਲਾਂ ਤੋਂ ਮੌਜੂਦ ਚੀਜ਼ਾਂ ਨੂੰ ਸੁਰੱਖਿਅਤ ਕੀਤਾ ਜਾਵੇਗਾ ਪਰ ਡਿਲੀਵਰ ਨਹੀਂ ਕੀਤਾ ਜਾਵੇਗਾ। ਸਮਾਜਿਕ ਸਹਾਇਤਾ ਦੇ ਚੈੱਕ ਅਤੇ ਜੀਵਤ ਜਾਨਵਰ ਦੋਵਾਂ ਦੀ ਡਿਲੀਵਰੀ ਜਾਰੀ ਹੈ, ਹਾਲਾਂਕਿ ਕੋਈ ਵੀ ਨਵਾਂ ਜਾਨਵਰ ਨਹੀਂ ਜਾਣ ਦਿੱਤਾ ਜਾਵੇਗਾ। ਪਿਛਲੇ ਨਵੰਬਰ ਅਤੇ ਦਸੰਬਰ ਵਿੱਚ ਸਰਦੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਪੀਕ ਸ਼ਿਪਿੰਗ ਸੀਜ਼ਨ ਦੌਰਾਨ 32 ਦਿਨਾਂ ਦੀ ਹੜਤਾਲ ਨਾਲ ਵੀ ਵੱਡਾ ਬੈਕਲਾਗ ਬਣ ਗਿਆ ਸੀ। ਕੈਨੇਡਾ ਪੋਸਟ ਨੇ ਕਿਹਾ ਕਿ ਇਸ ਵਿਘਨ ਨਾਲ ਕੰਪਨੀ ਦੀ ਗੰਭੀਰ ਵਿੱਤੀ ਸਥਿਤੀ ਹੋਰ ਵੀ ਡੂੰਘੀ ਹੋ ਜਾਵੇਗੀ ਅਤੇ ਦਲੀਲ ਦਿੱਤੀ ਕਿ ਦੋਵਾਂ ਧਿਰਾਂ ਨੂੰ ਇੱਕ ਸਮਝੌਤਾ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਗੱਲਬਾਤ ਹੋਣ ਦਾ ਹਾਲੇ ਵੀ ਸਮਾਂ

ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਨੇ ਕਿਹਾ ਕਿ ਉਸਨੇ 72 ਘੰਟੇ ਦੀ ਹੜਤਾਲ ਦਾ ਨੋਟਿਸ ਕੰਪਨੀ ਦੇ ਹਾਲ ਹੀ ਦੇ ਸੰਕੇਤਾਂ ਦਾ ਜਵਾਬ ਦੇਣ ਲਈ ਜਾਰੀ ਕੀਤਾ ਹੈ। ਯੂਨੀਅਨ ਨੇ ਕਿਹਾ ਕਿ ਹਾਲੇ ਵੀ ਡੀਲ ਦੇ ਮੇਜ਼ 'ਤੇ ਵਾਪਿਸ ਆਉਣ ਦਾ ਸਮਾਂ ਹੈ। ਇਸਦਾ ਟੀਚਾ ਨਵੇਂ ਇਕਰਾਰਨਾਮੇ ਹਨ, ਜਿਸ ਵਿੱਚ 23 ਹਜ਼ਾਰ ਡਾਕ ਮੁਲਾਜ਼ਿਮਾਂ ਦਾ ਕੈਰੀਅਰ ਸ਼ਾਮਲ ਹੈ। ਕਰਮਚਾਰੀਆਂ ਦੀ ਹੜਤਾਲ ਕਾਰਣ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਦੋਨਾਂ ਧਿਰਾਂ ਵਿੱਚ ਆਪਸੀ ਗੱਲਬਾਤ ਹੋ ਜਾਂਦੀ ਹੈ ਤਾਂ ਹਾਲਾਤ ਵਿੱਚ ਸੁਧਾਰ ਹੋ ਸਕਦਾ ਹੈ। ਖੈਰ ਇਹ ਕੁੱਝ ਹੀ ਸਮੇਂ ਵਿੱਚ ਸਾਫ ਹੋ ਜਾਵੇਗਾ ਕਿ ਹੜਤਾਲ ਨੂੰ ਲੈ ਕੇ ਕੀ ਫੈਸਲਾ ਲਿਆ ਜਾਂਦਾ ਹੈ। 

ਇਹ ਵੀ ਪੜ੍ਹੋ

Tags :