Canada: ਔਰਤਾਂ ਨੂੰ ਮੁਫਤ ਵੰਡੀਆਂ ਜਾਣਗੀਆਂ ਗਰਭ ਨਿਰੋਧਕ ਗੋਲੀਆਂ, ਜਾਣੋ ਕੀ ਹੈ ਕਾਰਨ

Canada: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹੁਣ ਕੈਨੇਡਾ ਵਿੱਚ ਔਰਤਾਂ ਨੂੰ ਗਰਭ ਨਿਰੋਧਕ ਗੋਲੀਆਂ ਲਈ ਪੈਸੇ ਨਹੀਂ ਦੇਣੇ ਪੈਣਗੇ। ਸਰਕਾਰ ਨੇ ਕਿਹਾ ਕਿ ਜਲਦੀ ਹੀ ਔਰਤਾਂ ਨੂੰ ਮੁਫਤ ਗਰਭ ਨਿਰੋਧਕ ਗੋਲੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਕੈਨੇਡਾ ਸਰਕਾਰ ਨੇ ਮੁੱਖ ਸਿਹਤ ਸੰਭਾਲ ਸੁਧਾਰਾਂ ਦੇ ਪਹਿਲੇ ਹਿੱਸੇ ਵਿੱਚ ਇਹ ਐਲਾਨ ਕੀਤਾ ਹੈ।

Share:

Canada: ਕੈਨੇਡਾ ਵਿੱਚ ਹੁਣ ਔਰਤਾਂ ਨੂੰ ਗਰਭ ਨਿਰੋਧਕ ਗੋਲੀਆਂ ਮੁਫ਼ਤ ਵੰਡੀਆਂ ਜਾਣਗੀਆਂ। ਇਹ ਫੈਸਲਾ ਕੈਨੇਡਾ ਸਰਕਾਰ ਨੇ ਲਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਲਗਭਗ 90 ਲੱਖ ਔਰਤਾਂ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹੁਣ ਕੈਨੇਡਾ ਵਿੱਚ ਔਰਤਾਂ ਨੂੰ ਗਰਭ ਨਿਰੋਧਕ ਗੋਲੀਆਂ ਲਈ ਪੈਸੇ ਨਹੀਂ ਦੇਣੇ ਪੈਣਗੇ। ਸਰਕਾਰ ਨੇ ਕਿਹਾ ਕਿ ਜਲਦੀ ਹੀ ਔਰਤਾਂ ਨੂੰ ਮੁਫਤ ਗਰਭ ਨਿਰੋਧਕ ਗੋਲੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਕੈਨੇਡਾ ਸਰਕਾਰ ਨੇ ਮੁੱਖ ਸਿਹਤ ਸੰਭਾਲ ਸੁਧਾਰਾਂ ਦੇ ਪਹਿਲੇ ਹਿੱਸੇ ਵਿੱਚ ਇਹ ਐਲਾਨ ਕੀਤਾ ਹੈ।

9 ਮਿਲੀਅਨ ਔਰਤਾਂ ਨੂੰ ਮਿਲੇਗਾ ਫਾਇਦਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਿਹਾ ਕਿ ਔਰਤਾਂ ਨੂੰ ਬਿਨਾਂ ਕਿਸੇ ਕੀਮਤ ਦੇ ਗਰਭ ਨਿਰੋਧਕ ਦੀ ਚੋਣ ਕਰਨ ਲਈ ਆਜ਼ਾਦ ਹੋਣਾ ਚਾਹੀਦਾ ਹੈ। ਇਸ ਲਈ ਅਸੀਂ ਗਰਭ ਨਿਰੋਧਕ ਮੁਫ਼ਤ ਬਣਾ ਰਹੇ ਹਾਂ। ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਮੀਡੀਆ ਨੂੰ ਦੱਸਿਆ ਕਿ ਕੈਨੇਡਾ ਵਿੱਚ ਲਗਭਗ 9 ਮਿਲੀਅਨ ਔਰਤਾਂ ਗਰਭ ਤੋਂ ਬਚਣ ਲਈ ਆਈ.ਯੂ.ਡੀ., ਜਨਮ ਨਿਯੰਤਰਣ ਗੋਲੀਆਂ ਅਤੇ ਹੋਰ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗਰਭ-ਨਿਰੋਧਕ ਗੋਲੀਆਂ, ਹਾਰਮੋਨਲ ਇਮਪਲਾਂਟ ਵਰਗੀਆਂ ਗਰਭ-ਅਵਸਥਾ ਤੋਂ ਬਚਣ ਲਈ ਔਰਤਾਂ ਲਈ ਸਭ ਤੋਂ ਵੱਧ ਵਰਤੇ ਜਾਣ ਵਾਲੇ ਤਰੀਕਿਆਂ 'ਤੇ ਹੋਣ ਵਾਲੇ ਖਰਚਿਆਂ ਨੂੰ ਪੂਰਾ ਕਰੇਗੀ।

ਇਹ ਵੀ ਪੜ੍ਹੋ

Tags :