ਦੀਵਾਲੀ ਦੀ ਰਾਤ ਨੂੰ ਪਟਾਕੇ ਹਰ ਕੋਈ ਚਲਾਉਂਦਾ ਹੈ, ਪਰ ਵੱਧ ਰਹੇ ਪ੍ਰਦੂਸ਼ਣ ਦੇ ਕਾਰਣ ਇਸ ਵਾਰ ਕਾਫੀ ਸਖਤੀ ਕੀਤੀ ਗਈ ਸੀ। ਇਸ ਦੇ ਬਾਵਜੂਦ ਲੋਕਾਂ ਤੇ ਇਸਦਾ ਕੋਈ ਅਸਰ ਨਹੀਂ ਪਿਆ। ਜ਼ੇਕਰ ਗੱਲ ਕਰੀਏ ਸਿਰਫ਼ ਟ੍ਰਾਈਸਿਟੀ ਦੀ ਤਾਂ ਇੱਥੇ ਦੀਵਾਲੀ ਵਾਲੀ ਰਾਤ ਨੂੰ ਲੋਕਾਂ ਨੇ 500 ਕਰੋੜ ਰੁਪਏ ਸਵਾਹ ਕਰ ਦਿੱਤੇ। ਜੀ ਹਾਂ, ਇੱਥੇ ਇਕੋ ਰਾਤ ਵਿੱਚ ਲੋਕਾਂ ਨੇ 500 ਕਰੋੜ ਤੇ ਪਟਾਕੇ ਫੂਕ ਛੱਡੇ। ਇਸ ਦੇ ਚਲਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਇਕ ਵਾਰ ਫਿਰ ਵੱਧ ਗਿਆ ਹੈ। ਦਸ ਦੇਈਏ ਕਿ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਨੇ ਸਿਰਫ਼ 2 ਘੰਟੇ ਲਈ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਮਨਜ਼ੂਰੀ ਮੁਤਾਬਕ ਲੋਕ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾ ਸਕਦੇ ਸਨ ਪਰ ਕਈ ਇਲਾਕਿਆਂ 'ਚ ਇਹ ਪਟਾਕੇ ਅੱਧੀ ਰਾਤ 12 ਵਜੇ ਤੱਕ ਵੀ ਦੇਖੇ ਗਏ ਹਨ। ਫਿਲਹਾਲ ਸ਼ਹਿਰ ਦਾ ਏਕਿਊਆਈ ਖਰਾਬ ਹੈ। ਇਸ ਸਮੇਂ ਏਅਰ ਕੁਆਲਿਟੀ ਇੰਡੈਕਸ ਮਾਨੀਟਰਿੰਗ ਸਟੇਸ਼ਨ ਸੈਕਟਰ-22 'ਤੇ ਏਕਿਊਆਈ 226 ਪੁਆਇੰਟ ਨੋਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੈਕਟਰ-53 ਵਿੱਚ 209 ਅਤੇ ਸੈਕਟਰ-25 ਵਿੱਚ 176 ਹਵਾ ਗੁਣਵੱਤਾ ਸੂਚਕ ਅੰਕ ਨੋਟ ਕੀਤਾ ਗਿਆ ਹੈ।
ਮੀਂਹ ਪੈਣ ਤੋਂ ਬਾਅਦ ਮਿਲੀ ਸੀ ਕੁਝ ਰਾਹਤ