ਸ਼੍ਰੋਮਣੀ ਅਕਾਲੀ ਦਲ ਦੀ ਮੰਗ ਸਵੀਕਾਰ - 10 ਮਾਰਚ ਤੱਕ ਦਿੱਤੇ ਜਾ ਸਕਣਗੇ SGPC ਵੋਟਰ ਸੂਚੀ ਇਤਰਾਜ਼
ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਇਤਰਾਜ਼ ਦੇਣ ਲਈ ਸਮਾਂ ਵਧਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦਲੀਲ ਦਿੱਤੀ ਕਿ ਵੋਟਰ ਸੂਚੀਆਂ ਵਿੱਚ ਬਹੁਤ ਖਾਮੀਆਂ ਹਨ। ਵੋਟਾਂ ਗਲਤ ਬਣਾਈਆਂ ਗਈਆਂ ਹਨ। ਅਜਿਹੇ ਵਿੱਚ ਇਤਰਾਜ਼ ਦਾਖਲ ਕਰਨ ਦੀ ਮਿਤੀ ਵਧਾਈ ਜਾਣੀ ਚਾਹੀਦੀ ਹੈ।
Last Updated :
26 January 2025, 02:01 PM IST
Courtesy: file photo
ਪੰਜਾਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਵੋਟਰ ਸੂਚੀਆਂ ਲਈ ਹੁਣ 10 ਮਾਰਚ ਤੱਕ ਇਤਰਾਜ਼ ਦਿੱਤੇ ਜਾ ਸਕਦੇ ਹਨ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 16 ਅਪ੍ਰੈਲ ਨੂੰ ਕੀਤੀ ਜਾਵੇਗੀ। ਵੋਟਰ ਸੂਚੀਆਂ ਡਿਪਟੀ ਕਮਿਸ਼ਨਰ, ਰਿਵਾਈਜ਼ਿੰਗ ਅਥਾਰਟੀ, ਰਿਟਰਨਿੰਗ ਅਫ਼ਸਰਾਂ, ਤਹਿਸੀਲ ਦਫ਼ਤਰਾਂ, ਪਟਵਾਰ ਸਰਕਲਾਂ ਅਤੇ ਨੋਟੀਫਾਈਡ ਗੁਰਦੁਆਰਿਆਂ ਵਿੱਚ ਉਪਲਬਧ ਹੋਣਗੀਆਂ। ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਇਤਰਾਜ਼ ਦੇਣ ਲਈ ਸਮਾਂ ਵਧਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦਲੀਲ ਦਿੱਤੀ ਕਿ ਵੋਟਰ ਸੂਚੀਆਂ ਵਿੱਚ ਬਹੁਤ ਖਾਮੀਆਂ ਹਨ। ਵੋਟਾਂ ਗਲਤ ਬਣਾਈਆਂ ਗਈਆਂ ਹਨ। ਅਜਿਹੇ ਵਿੱਚ ਇਤਰਾਜ਼ ਦਾਖਲ ਕਰਨ ਦੀ ਮਿਤੀ ਵਧਾਈ ਜਾਣੀ ਚਾਹੀਦੀ ਹੈ।
ਐਂਵੇਂ ਦਰਜ ਕਰਾਇਆ ਜਾ ਸਕਦਾ ਇਤਰਾਜ਼
ਵੋਟਰ ਸੂਚੀ ਦੀ ਛਪਾਈ ਸੰਬੰਧੀ ਕੋਈ ਇਤਰਾਜ਼ ਹੈ ਤਾਂ ਉਸਦੀ ਵੀ ਸੁਣਵਾਈ ਕੀਤੀ ਜਾਵੇਗੀ। ਬਿਨੈਕਾਰ ਡਰਾਫਟ ਵੋਟਰ ਸੂਚੀ ਸੰਬੰਧੀ ਆਪਣੇ ਇਤਰਾਜ਼ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਨਿੱਜੀ ਤੌਰ 'ਤੇ, ਈ-ਮੇਲ ਰਾਹੀਂ ਜਾਂ ਏਜੰਟ ਰਾਹੀਂ ਦੇ ਸਕਦੇ ਹਨ। ਸਿਰਫ਼ ਉਹ ਵਿਅਕਤੀ ਜਿਸਦੀ ਉਮਰ 21 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਜਿਸਦਾ ਨਾਮ ਪਹਿਲਾਂ ਹੀ ਉਸ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਹੈ, ਇਤਰਾਜ਼ ਦਰਜ ਕਰਵਾ ਸਕਦਾ ਹੈ। ਵੋਟਰ ਸੂਚੀਆਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੋਟਰ ਹੈਲਪਲਾਈਨ ਨੰਬਰ 1950 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਲੋਕਾਂ ਦੇ ਦਾਅਵੇ ਅਤੇ ਇਤਰਾਜ਼ 10 ਮਾਰਚ ਤੱਕ ਲਏ ਜਾਣਗੇ। ਵੋਟਰ ਸੂਚੀਆਂ ਵਿੱਚ ਨੁਕਸ 24 ਮਾਰਚ ਨੂੰ ਠੀਕ ਕੀਤੇ ਜਾਣਗੇ। ਇਸਤੋਂ ਬਾਅਦ ਇਹ 16 ਅਪ੍ਰੈਲ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ।
ਅਕਾਲੀ ਦਲ ਨੇ ਉਠਾਏ ਸਨ ਇਹ ਮੁੱਦੇ
ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਸਬੰਧੀ ਚਾਰ ਮੁੱਦੇ ਉਠਾਏ ਸਨ। ਇਸ ਵਿੱਚ ਉਨ੍ਹਾਂ ਦਾ ਇਤਰਾਜ਼ ਇਹ ਸੀ ਕਿ ਪੰਜਾਬ ਵਿੱਚ ਕੋਈ ਵੀ ਵੋਟਰ ਅਜਿਹਾ ਨਹੀਂ ਹੈ ਜਿਸਦਾ ਆਪਣਾ ਘਰ ਨਾ ਹੋਵੇ। ਪਰ ਬਹੁਤ ਸਾਰੀਆਂ ਵੋਟਾਂ 'ਤੇ ਘਰ ਦੇ ਨੰਬਰ ਵੀ ਨਹੀਂ ਹੁੰਦੇ। ਇੱਕ ਤੋਂ ਸੌ ਤੱਕ ਦੇ ਅੰਕ ਗਾਇਬ ਹਨ, ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਮਰਿਆਦਾ ਅਨੁਸਾਰ ਸਿੱਖ ਧਰਮ ਵਿੱਚ ਪੈਦਾ ਹੋਏ ਬੱਚੇ ਦੇ ਨਾਮ ਪਿੱਛੇ ਸਿੰਘ ਅਤੇ ਕੌਰ ਲਿਖੇ ਹੋਏ ਹਨ। ਪਰ ਬਹੁਤ ਸਾਰੀਆਂ ਵੋਟਾਂ ਬਿਨ੍ਹਾਂ ਸਿੰਘ ਤੇ ਕੌਰ ਸ਼ਬਦ ਦੇ ਬਣੀਆਂ ਹਨ। ਵਫ਼ਦ ਨੇ ਦਲੀਲ ਦਿੱਤੀ ਸੀ ਕਿ ਜਿਸ ਵਿਅਕਤੀ ਨੂੰ ਸਿੱਖ ਧਰਮ ਦਾ ਗਿਆਨ ਨਹੀਂ ਹੈ, ਉਹ ਵੋਟਰ ਕਿਵੇਂ ਬਣ ਸਕਦਾ ਹੈ।