menu-icon
Punjabi Story Line
  • Home
  • News
  • Punjab
  • ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗੈਂਗਸਟਰਾਂ ਖ਼ਿਲਾਫ਼ ਫਿਰ ਤੋਂ ਕੱਢੀ ਭੜਾਸ, ਜਾਣੋ ਕਿਓ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗੈਂਗਸਟਰਾਂ ਖ਼ਿਲਾਫ਼ ਫਿਰ ਤੋਂ ਕੱਢੀ ਭੜਾਸ, ਜਾਣੋ ਕਿਓ

ਉਹਨਾਂ ਨੇ ਰਾਜਸਥਾਨ ਵਿੱਚ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਦੇ ਹੋਏ ਕਤਲ ਕਾਂਡ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਹਨ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਹੈ।

Date Updated Last Updated : 07 December 2023, 11:13 AM IST
Share:

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਕ ਵਾਰ ਫਿਰ ਤੋਂ ਗੈਂਗਸਟਰਾਂ ਤੇ ਸਰਕਾਰ ਦੇ ਖਿਲਾਫ ਭੜਾਸ ਕੱਢੀ ਹੈ। ਇਸ ਵਾਰੀ ਉਹਨਾਂ ਨੇ ਰਾਜਸਥਾਨ ਵਿੱਚ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਦੇ ਹੋਏ ਕਤਲ ਕਾਂਡ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਹਨ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਹੈ। ਉਹਨਾਂ ਨੇ ਲਿਖਿਆ ਹੈ ਕਿ ਜੇ ਅੱਗ ਲੱਗੀ ਤਾਂ ਕਈ ਘਰ ਆਉਣਗੇ ਜੱਦ ਵਿੱਚ, ਇਥੇ ਸਿਰਫ਼ ਸਾਡਾ ਮਕਾਨ ਥੋੜ੍ਹਾ ਹੈ।" ਅੱਜ ਸਿੱਧੂ ਦੇ ਜਾਣ ਤੋਂ 556 ਦਿਨ ਬਾਅਦ ਵੀ ਉਹ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਦੀ ਬਜਾਏ ਜਿੰਨਾ ਚਿਰ ਸਰਕਾਰ ਉਨ੍ਹਾਂ ਨੂੰ ਭੜਕਾਉਣ, ਮਦਦ, ਜੇਲ੍ਹਾਂ 'ਚ ਮੁਲਾਕਾਤਾਂ ਅਤੇ ਸੁਰੱਖਿਆ ਦੇ ਨਾਲ-ਨਾਲ ਗੱਡੀਆਂ ਦੇ ਕਾਫਲੇ ਵਰਗੀਆਂ ਸ਼ਾਹੀ ਸਹੂਲਤਾਂ ਪ੍ਰਦਾਨ ਕਰਦੀ ਰਹੇਗੀ, ਲੋਕਾਂ ਦੇ ਘਰਾਂ ਦੀਆਂ ਬੱਤੀਆਂ ਇਸ ਹਨੇਰੇ 'ਚ ਬੁਝਦੀਆਂ ਰਹਿਣਗੀਆਂ।
ਬਲਕੌਰ ਸਿੰਘ ਨੇ ਕਿਹਾ ਕਿ ਮੇਰੀ ਲੜਾਈ ਸਿਰਫ਼ ਮੇਰੇ ਪੁੱਤਰ ਸ਼ੁਭਦੀਪ ਨੂੰ ਇਨਸਾਫ਼ ਦਿਵਾਉਣ ਲਈ ਨਹੀਂ, ਸਗੋਂ ਗੈਂਗਸਟਰ-ਸਿਆਸੀ ਗਠਜੋੜ ਨੂੰ ਜੜ੍ਹੋਂ ਪੁੱਟ ਕੇ ਹੋਰਨਾਂ ਘਰਾਂ ਦੀਆਂ ਜਾਨਾਂ ਬਚਾਉਣ ਲਈ ਵੀ ਹੈ।

ਭਾਰਤ ਦੇ ਰਾਜਪੂਤ ਪੇਜ਼ ਵਲੋਂ ਬਲਕੌਰ ਦੀ ਪੋਸਟ ਨੂੰ ਕੀਤਾ ਗਿਆ ਟੈਗ

ਭਾਰਤ ਦੇ ਰਾਜਪੂਤ ਨੇ ਬਲਕੌਰ ਸਿੰਘ ਦੀ ਪੋਸਟ ਨੂੰ ਟੈਗ ਕੀਤਾ ਅਤੇ ਲਿਖਿਆ- ਜਾਣਨਾ ਚਾਹੋਗੇ ਕਿ ਇਹ ਅਪਰਾਧੀ ਨਿਡਰ ਕਿਉਂ ਹਨ? ਕਿਉਂਕਿ ਅਸੀਂ ਜਾਤਾਂ ਵਿੱਚ ਵੰਡੇ ਹੋਏ ਹਾਂ। ਜਦੋਂ ਉਹੀ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਤਾਂ ਅਸੀਂ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੇਸ਼ ਭਗਤ ਹੈ। ਖਾਲਿਸਤਾਨੀਆਂ ਦਾ ਸਫਾਇਆ ਕਰ ਰਿਹਾ ਹੈ। ਜਦੋਂ ਰਾਜੂ ਨੇ ਥੇਹਤ ਨੂੰ ਮਾਰਿਆ ਤਾਂ ਉਸਨੇ ਕਿਹਾ ਕਿ ਮੈਂ ਅਪਰਾਧੀਆਂ ਨੂੰ ਮਾਰ ਕੇ ਕੀ ਗਲਤ ਕੀਤਾ ਹੈ? ਹੁਣ ਇਨ੍ਹਾਂ ਦੇ ਹੱਥ ਐਨੇ ਖੁੱਲ੍ਹ ਗਏ ਹਨ ਕਿ ਉਨ੍ਹਾਂ ਨੇ ਸਮਾਜ ਸੇਵੀ ਅਤੇ ਰਾਜਪੂਤ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦਾ ਖੁੱਲ੍ਹੇਆਮ ਕਤਲ ਕਰ ਦਿੱਤਾ ਹੈ। ਹੁਣ ਵੀ ਜੇਕਰ ਪ੍ਰਸ਼ਾਸਨ 'ਤੇ ਇਕੱਠੇ ਹੋ ਕੇ ਦਬਾਅ ਨਾ ਪਾਇਆ ਗਿਆ ਤਾਂ ਜੱਟਾਂ ਅਤੇ ਰਾਜਪੂਤਾਂ ਦੀ ਲੜਾਈ ਦਾ ਫਾਇਦਾ ਉਠਾ ਕੇ ਦੋਵਾਂ ਭਾਈਚਾਰਿਆਂ ਦੇ ਆਗੂ ਸ਼ਾਂਤ ਹੋ ਜਾਣਗੇ। ਸਮੇਂ ਸਿਰ ਜਾਗੋ।

 

Recent News