menu-icon
Punjabi Story Line
  • Home
  • News
  • Punjab
  • ਨਿਗਮ ਦਫਤਰ ਨੂੰ ਤਾਲਾ ਲਗਾਉਣ ਦਾ ਮਾਮਲਾ: MP Ravneet Bittu 5 ਮਾਰਚ ਨੂੰ ਸੀਪੀ ਦਫ਼ਤਰ ਵਿੱਚ ਦੇਣਗੇ ਗ੍ਰਿਫ਼ਤਾਰੀ 

ਨਿਗਮ ਦਫਤਰ ਨੂੰ ਤਾਲਾ ਲਗਾਉਣ ਦਾ ਮਾਮਲਾ: MP Ravneet Bittu 5 ਮਾਰਚ ਨੂੰ ਸੀਪੀ ਦਫ਼ਤਰ ਵਿੱਚ ਦੇਣਗੇ ਗ੍ਰਿਫ਼ਤਾਰੀ 

ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ 5 ਮਾਰਚ ਨੂੰ ਸੀਪੀ ਦਫ਼ਤਰ ਵਿੱਚ ਗ੍ਰਿਫ਼ਤਾਰੀ ਦੇਣਗੇ। ਹਰ ਕੋਈ ਗ੍ਰਿਫਤਾਰੀ ਲਈ ਤਿਆਰ ਹੈ।

Date Updated Last Updated : 01 March 2024, 03:45 PM IST
Share:

ਲੁਧਿਆਣਾ ਵਿੱਚ ਅੱਜ ਸਾਂਸਦ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ। ਜਿਸ ਵਿੱਚ ਭਾਰੀ ਹੰਗਾਮਾ ਹੋਇਆ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਕਾਫੀ ਨਾਰਾਜ਼ ਨਜ਼ਰ ਆਏ 'ਤੇ ਮੀਟਿੰਗ ਛੱਡ ਕੇ ਚਲੇ ਗਏ। ਕਾਂਗਰਸੀ ਵਰਕਰਾਂ ਦੀ ਅਨੁਸ਼ਾਸਨਹੀਣਤਾ ਕਾਰਨ ਉਹ ਗੁੱਸੇ 'ਚ ਆ ਗਏ। ਆਗੂਆਂ ਦੀ ਗੱਲ ਸੁਣਨ ਦੀ ਬਜਾਏ ਕਾਂਗਰਸੀ ਵਰਕਰ ਚਾਹ-ਕੌਫੀ 'ਚ ਰੁੱਝ ਗਏ। ਬਿੱਟੂ ਨੇ ਕਿਹਾ ਕਿ ਉਹ 5 ਮਾਰਚ ਨੂੰ ਸੀਪੀ ਦਫ਼ਤਰ ਵਿੱਚ ਗ੍ਰਿਫ਼ਤਾਰੀ ਦੇਣਗੇ। ਹਰ ਕੋਈ ਗ੍ਰਿਫਤਾਰੀ ਲਈ ਤਿਆਰ ਹੈ।

ਵਰਕਰਾਂ ਦੀ ਅਨੁਸ਼ਾਸਨਹੀਣਤਾ ਕਾਰਨ ਗੁੱਸੇ 'ਚ ਮੀਟਿੰਗ ਛੱਡ ਕੇ ਨਿਕਲੇ ਆਸ਼ੂ 

ਸਾਂਸਦ ਬਿੱਟੂ ਨੇ ਕਿਹਾ ਕਿ ਅੱਜ ਜਗਰਾਉਂ ਤੋਂ ਕਾਂਗਰਸੀ ਵਰਕਰ ਆਏ ਸਨ। ਉਹ ਮੀਟਿੰਗ ਨੂੰ ਚੰਗੀ ਤਰ੍ਹਾਂ ਸੁਣ ਰਹੇ ਸਨ, ਪਰ ਕੁਝ ਵਰਕਰਾਂ ਦੀ ਅਨੁਸ਼ਾਸਨਹੀਣਤਾ ਕਾਰਨ ਆਸ਼ੂ ਗੁੱਸੇ ਵਿੱਚ ਮੀਟਿੰਗ ਛੱਡ ਕੇ ਚਲੇ ਗਏ। ਦਸ ਦੇਈਏ ਕਿ ਨਗਰ ਨਿਗਮ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਥਾਣਾ ਕੋਤਵਾਲੀ ਪੁਲਿਸ ਨੇ ਸਾਂਸਦ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ, ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਸਮੇਤ 60 ਕਾਂਗਰਸੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਬਿੱਟੂ ਨੇ ਕਿਹਾ ਕਿ ਅੱਜ ਪੁਲਿਸ ਵੱਲੋਂ ਦਰਜ ਕੀਤੇ ਗਏ ਗਲਤ ਕੇਸ ਖ਼ਿਲਾਫ਼ ਅਗਲੀ ਰਣਨੀਤੀ ਬਣਾਈ ਜਾ ਰਹੀ ਹੈ। ਲੋਕਾਂ ਦੇ ਹੱਕਾਂ ਦੀ ਗੱਲ ਕਰਨ 'ਤੇ ਐਫਆਈਆਰ ਦਰਜ ਕੀਤੀ ਗਈ ਹੈ। ਆਪ ਸਰਕਾਰ ਘਬਰਾਹਟ ਵਿੱਚ ਹੈ।  

Recent News