menu-icon
Punjabi Story Line
  • Home
  • News
  • Punjab
  • ਪਤੰਗਬਾਜੀ ਦੌਰਾਨ ਹੋਈ ਲੜਾਈ ਨੇ ਧਾਰਿਆ ਖੂਨੀ ਰੂਪ,ਚੱਲੀ ਗੋਲੀ,ਇੱਕ ਦੀ ਮੌਤ

ਪਤੰਗਬਾਜੀ ਦੌਰਾਨ ਹੋਈ ਲੜਾਈ ਨੇ ਧਾਰਿਆ ਖੂਨੀ ਰੂਪ,ਚੱਲੀ ਗੋਲੀ,ਇੱਕ ਦੀ ਮੌਤ

Police ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦਾ ਸੀਸੀਟੀਵੀ ਸਾਹਮਣੇ ਆਇਆ ਹੈ ਅਤੇ ਉਸਦੀ ਪਛਾਣ ਕਰ ਲਈ ਗਈ ਹੈ। ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Date Updated Last Updated : 05 February 2024, 09:23 AM IST
Share:

Punjab News: ਅੰਮ੍ਰਿਤਸਰ ਵਿੱਚ ਪਤੰਗਬਾਜੀ ਦੇ ਦੌਰਾਨ ਕਮੈਂਟ ਕਰਨ ਤੋਂ ਬਾਅਦ ਦੋ ਗੁੱਟਾਂ ਵਿੱਚ ਲੜਾਈ ਹੋ ਗਈ ਇਙ ਝਗੜਾ ਇੰਨਾਂ ਵੱਧ ਗਿਆ ਕਿ ਇੱਕ ਧਿਰ ਨੇ ਦੂਜੇ ਧਿਰ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਹੈ ਪੂਰਾ ਮਾਮਲਾ

ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਆਜ਼ਾਦ ਨਗਰ ਨੇੜੇ ਤੂਤ ਸਾਹਿਬ ਗੇਟ 'ਤੇ ਵਾਪਰੀ। ਐਤਵਾਰ ਨੂੰ ਆਜ਼ਾਦ ਨਗਰ 'ਚ ਲੋਕ ਆਪਣੀਆਂ ਛੱਤਾਂ 'ਤੇ ਪਤੰਗ ਉਡਾ ਰਹੇ ਸਨ। ਜਦੋਂ ਪਤੰਗ ਦਾ ਪੇਚ ਫਸ ਗਿਆ ਤਾਂ ਇੱਕ ਨੇ ਦੂਜੇ ਦੀ ਪਤੰਗ ਕੱਟ ਦਿੱਤੀ। ਟਿੱਪਣੀਆਂ ਇੰਨੀਆਂ ਵਧ ਗਈਆਂ ਕਿ ਦੋਵੇਂ ਧੜੇ ਗਾਲ੍ਹਾਂ ਕੱਢਣ ਲੱਗੇ। ਛੱਤਾਂ ਤੋਂ ਸ਼ੁਰੂ ਹੋਈ ਬਹਿਸ ਰਾਤ 8 ਵਜੇ ਸੜਕ 'ਤੇ ਹੀ ਸ਼ੁਰੂ ਹੋ ਗਈ। ਇੱਕ ਘਧਿਰ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਜ਼ਾਦ ਨਗਰ ਪਹੁੰਚ ਗਿਆ। ਤਕਰਾਰ ਇੰਨੀ ਵੱਧ ਗਈ ਕਿ ਤਲਵਾਰਾਂ ਵੀ ਚਲਾਈਆਂ ਗਈਆਂ। ਇਸ ਦੌਰਾਨ ਇਕ ਨੌਜਵਾਨ ਨੇ ਪਿਸਤੌਲ ਕੱਢ ਲਿਆ। ਜਦੋਂ ਗੋਲੀ ਚਲਾਈ ਗਈ ਤਾਂ ਇਹ ਹਰਮਨਜੀਤ ਸਿੰਘ ਦੀ ਪਿੱਠ 'ਤੇ ਲੱਗੀ। ਹਰਮਨਜੀਤ ਸਿੰਘ ਨੂੰ ਉਸੇ ਸਮੇਂ ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਹਰਮਨਜੀਤ ਦੀ ਮੌਤ ਹੋ ਗਈ।

ਮੁਲਜ਼ਮ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ

ਪੁਲਿਸ ਥਾਣਾ ਬੀ ਡਵੀਜ਼ਨ ਨੂੰ ਕੰਟਰੋਲ ਰੂਮ ਤੋਂ ਗੋਲੀਬਾਰੀ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਬੀ ਡਿਵੀਜ਼ਨ ਦੇ ਐਸਐਚਓ ਨੇ ਦੱਸਿਆ ਕਿ ਹਰਮਨਜੀਤ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦਾ ਸੀਸੀਟੀਵੀ ਸਾਹਮਣੇ ਆਇਆ ਹੈ। ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Recent News