Courtesy: pinterest
ਨਵੀਂ ਦਿੱਲੀ: ਪਿਛਲੇ ਦਿਨ੍ਹੀਂ ਪੇਪਰ ਲੀਕ ਮਾਮਲੇ 'ਚ ਦਿੱਲੀ ਦੇ ਜੰਤਰ-ਮੰਤਰ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਖੂਬ ਹੰਗਾਮਾ ਕੀਤਾ ਅਤੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਦੀ ਜ਼ਿਦ 'ਤੇ ਅੜੇ ਰਹੇ। ਇਸ ਦੌਰਾਨ ਵਿਦਿਆਰਥੀਆਂ ਨੇ ਬੀਜੇਪੀ ਦਾ ਵੀ ਖੂਬ ਵਿਰੋਧ ਕੀਤਾ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਆਪਣੇ ਹੱਕਾਂ ਦੀ ਗੁਹਾਰ ਲਗਾਈ। ਇਸੇ ਦੌਰਾਨ ਇੱਕ ਵਿਦਿਆਰਥਣ 'ਤੇ ਪੀਐਮ ਮੋਦੀ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਲੱਗਾ, ਜਿਸ 'ਤੇ ਹਾਲ ਹੀ 'ਚ ਉਹ ਮੁਆਫ਼ੀ ਮੰਗਦੀ ਦਿਖਾਈ ਦੇ ਰਹੀ ਹੈ। ਲੜਕੀ ਦਾ ਪੀਐਮ ਮੋਦੀ ਤੋਂ ਮੁਆਫ਼ੀ ਦਾ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ਵਿੱਚ, ਉਹ ਆਪਣੇ ਆਪ ਨੂੰ 15 ਸਾਲ ਦੀ ਕੁੜੀ ਵਜੋਂ ਦਰਸਾਉਂਦੀ ਹੈ ਅਤੇ ਹੱਥ ਜੋੜ ਕੇ ਪ੍ਰਧਾਨਮੰਤਰੀ ਤੋਂ ਮੁਆਫ਼ੀ ਮੰਗਦੀ ਹੈ। ਉਹ ਦੱਸਦੀ ਹੈ ਕਿ ਉਹ ਕਨਾਟ ਪਲੇਸ ਜਾਣ ਤੋਂ ਬਾਅਦ ਦੋਸਤਾਂ ਨਾਲ ਵਿਰੋਧ ਪ੍ਰਦਰਸ਼ਨ ਵਿੱਚ ਗਈ ਸੀ ਅਤੇ ਉੱਥੇ ਮੌਜੂਦ ਭੀੜ ਦੇ ਪ੍ਰਭਾਵ ਹੇਠ ਉਸਨੇ ਇਹ ਟਿੱਪਣੀਆਂ ਕੀਤੀਆਂ ਸਨ।
Ruchika Singh who abused PM Modi is now crying. She said
— Chota Don (@choga_don) July 31, 2026
"I am apologizing to the entire country. I am so ashamed that I cannot even lift my eyes. I am asking for forgiveness from everyone, please forgive me, please.
This is my first and last mistake. After this, I will never… pic.twitter.com/ikcPJR7Q0t
ਵੀਡੀਓ ਵਿੱਚ, ਰੁਚਿਕਾ ਕਹਿੰਦੀ ਹੈ ਕਿ ਉਹ ਦੂਜਿਆਂ ਦੇ ਪ੍ਰਭਾਵ ਹੇਠ ਆ ਗਈ ਸੀ ਅਤੇ ਮੰਨਦੀ ਹੈ ਕਿ ਉਸਨੇ ਜੋ ਕਿਹਾ ਉਹ ਅਯੋਗ ਸੀ। ਇਸਨੂੰ ਆਪਣੀ ਪਹਿਲੀ ਅਤੇ ਆਖਰੀ ਗਲਤੀ ਦੱਸਦਿਆਂ ਉਸਨੇ ਪੂਰੇ ਦੇਸ਼ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਆਪਣੇ ਕੰਮਾਂ ਤੋਂ ਸ਼ਰਮਿੰਦਾ ਹੈ।
ਲੜਕੀ ਦਾ ਇਹ ਵੀਡੀਓ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਇੰਸਟਾਗ੍ਰਾਮ 'ਤੇ ਇਹ ਕਹਿਣ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਇਆ ਹੈ ਕਿ ਉਸਨੇ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਮਾਫ਼ ਕਰ ਦਿੱਤਾ ਹੈ ਜਿਨ੍ਹਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਸੀ। ਮੋਦੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਸਵਰਗੀ ਮਾਂ ਵਿਰੁੱਧ ਵਰਤੀ ਗਈ ਅਪਮਾਨਜਨਕ ਭਾਸ਼ਾ ਦੁਖਦਾਈ ਸੀ, ਪਰ ਨਾਲ ਹੀ ਕਿਹਾ ਕਿ ਨੌਜਵਾਨਾਂ ਨੂੰ ਆਪਣੀਆਂ ਗਲਤੀਆਂ ਤੋਂ ਸਿੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗ੍ਰਾਮ 'ਤੇ ਵੀਡਿਓ ਸਾਂਝਾ ਕਰ ਕਿਹਾ ਸੀ- "ਜੰਤਰ-ਮੰਤਰ 'ਤੇ ਜੋ ਹੋਇਆ... ਦੇਸ਼ ਭਰ ਦੇ ਬੱਚਿਆਂ ਨੇ ਬਹੁਤ ਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਉਨ੍ਹਾਂ ਨੇ ਮੇਰੇ ਅਤੇ ਮੇਰੀ ਸਵਰਗੀ ਮਾਂ 'ਤੇ ਅਪਮਾਨ ਕੀਤੇ। ਇਹ ਬਹੁਤ ਦੁਖਦਾਈ ਸੀ।"
ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਆਪਣੀ ਨਾਰਾਜ਼ਗੀ ਦੇ ਬਾਵਜੂਦ, ਉਹ ਬਦਲਾ ਲੈਣ ਦੀ ਇੱਛਾ ਨਾਲ ਕੰਮ ਨਹੀਂ ਕਰਨਗੇ। ਮੋਦੀ ਨੇ ਕਿਹਾ, "ਬੱਚੇ ਗਲਤੀਆਂ ਕਰਦੇ ਹਨ। ਬਚਪਨ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਆਪਣੀਆਂ ਗਲਤੀਆਂ ਸੁਧਾਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਮੈਂ ਉਨ੍ਹਾਂ ਲੋਕਾਂ ਨੂੰ ਮਾਫ਼ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰੇ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ।"
ਦੱਸ ਦੇਈਏ, 29 ਜੁਲਾਈ ਨੂੰ ਨੋਇਡਾ ਦੇ ਐਕਸਪ੍ਰੈਸਵੇਅ ਪੁਲਿਸ ਸਟੇਸ਼ਨ ਵਿੱਚ ਰੁਚਿਕਾ ਸਿੰਘ ਵਿਰੁੱਧ 'ਜ਼ੀਰੋ ਐਫਆਈਆਰ' ਦਰਜ ਕੀਤੀ ਗਈ ਸੀ। ਉਸਤੇ ਦੋਸ਼ ਹੈ ਕਿ ਉਸਨੇ ਪ੍ਰਧਾਨ ਮੰਤਰੀ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਕੇ ਇੱਕ ਸੰਵਿਧਾਨਕ ਅਹੁਦੇ ਦੀ ਸ਼ਾਨ ਨੂੰ ਢਾਹ ਲਗਾਈ ਹੈ ਅਤੇ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਭਾਰਤੀ ਨਿਆਏ ਸੰਹਿਤਾ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ, ਜਿਸਨੂੰ ਬਾਅਦ ਵਿੱਚ ਦਿੱਲੀ ਦੇ ਸੰਸਦ ਮਾਰਗ ਪੁਲਿਸ ਸਟੇਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ।
ਰਿਪੋਰਟਾਂ ਅਨੁਸਾਰ, ਰੁਚਿਕਾ ਆਪਣੀ ਮਾਂ ਨਾਲ ਨੋਇਡਾ ਵਿੱਚ ਇੱਕ ਹਾਊਸਿੰਗ ਸੋਸਾਇਟੀ ਵਿੱਚ ਰਹਿੰਦੀ ਸੀ। ਉਸਦਾ ਫਲੈਟ ਇਸ ਸਮੇਂ ਬੰਦ ਹੈ ਅਤੇ ਸੁਰੱਖਿਆ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵਾਪਸ ਨਹੀਂ ਆਈ ਹੈ। ਪੁਲਿਸ ਨੇ ਸੋਸਾਇਟੀ ਦਾ ਵੀ ਦੌਰਾ ਕੀਤਾ ਹੈ ਅਤੇ ਨਿਵਾਸੀਆਂ ਤੋਂ ਪੁੱਛਗਿੱਛ ਕੀਤੀ ਹੈ।
'ਕਾਕਰੋਚ ਜਨਤਾ ਪਾਰਟੀ' ਨੇ ਜਤਾਇਆ ਇਤਰਾਜ਼
ਦੂਜੇ ਪਾਸੇ, 'ਕਾਕਰੋਚ ਜਨਤਾ ਪਾਰਟੀ' ਨੇ ਇਸ ਐਫਆਈਆਰ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਪਾਰਟੀ ਦੇ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਅਪਮਾਨਜਨਕ ਭਾਸ਼ਾ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ, ਪਰ ਅਜਿਹੀਆਂ ਟਿੱਪਣੀਆਂ ਲਈ ਅਪਰਾਧਿਕ ਮੁਕੱਦਮਾ ਚਲਾਉਣ 'ਤੇ ਬੋਲਣ ਦੀ ਆਜ਼ਾਦੀ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਪੀੜਤ ਧਿਰ ਨੂੰ ਅਪਰਾਧਿਕ ਕਾਰਵਾਈਆਂ ਦਾ ਸਹਾਰਾ ਲੈਣ ਦੀ ਬਜਾਏ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਾ ਚਾਹੀਦਾ ਹੈ।