Courtesy: ai image
ਨਵੀਂ ਦਿੱਲੀ. ਅੱਜ ਤੋਂ ਨਵਾਂ ਮਹੀਨਾ ਯਾਨੀ ਅਗਸਤ ਸ਼ੁਰੂ ਹੋ ਗਿਆ ਹੈ। ਇਸਦੇ ਨਾਲ ਹੀ ਅੱਜ ਤੋਂ ਕਈ ਨਵੇਂ ਨਿਯਮ ਲਾਗੂ ਹੋ ਗਏ ਹਨ, ਜਿਸਦਾ ਸਿੱਧਾ ਪ੍ਰਭਾਵ ਆਮ ਆਦਮੀ ਦੀ ਜੇਬ 'ਤੇ ਪਵੇਗਾ। 1 ਅਗਸਤ ਤੋਂ ਬੈਂਕਿੰਗ, ਨਿਵੇਸ਼, ਟੈਕਸ ਅਤੇ ਰੇਲਵੇ ਟਿਕਟ ਬੁਕਿੰਗ ਵਰਗੀਆਂ ਮੁੱਖ ਸੇਵਾਵਾਂ ਸੰਬੰਧੀ ਵੱਡੇ ਬਦਲਾਅ ਹੋਏ ਹਨ, ਜਿਨ੍ਹਾਂ ਬਾਰੇ ਦੇਸ਼ ਦੀ ਜਨਤਾ ਨੂੰ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਤਾਂ ਆਓ ਜਾਣਦੇ ਹਾਂ ਕਿਹੜੀਆਂ ਸੇਵਾਵਾਂ ਵਿੱਚ ਕੀ ਬਦਲਾਅ ਹੋਏ ਹਨ..
1 ਅਗਸਤ ਤੋਂ ਰੇਲਵੇ ਨੇ ਤਤਕਾਲ ਟਿਕਟਾਂ ਬੁੱਕ ਕਰਨ ਦੀ ਪ੍ਰਕਿਰਿਆ ਵਿੱਚ ਸੋਧ ਕੀਤੀ ਹੈ। ਟੋਕਨ ਜਾਰੀ ਕਰਨ ਦਾ ਸਮਾਂ ਹੁਣ ਤਤਕਾਲ ਟਿਕਟ ਬੁਕਿੰਗ ਦੇ ਸ਼ੁਰੂਆਤੀ ਸਮੇਂ ਨਾਲ ਹੀ ਰੱਖਿਆ ਗਿਆ ਹੈ। ਇਸ ਬਦਲਾਅ ਦਾ ਉਦੇਸ਼ ਰਿਜ਼ਰਵੇਸ਼ਨ ਕਾਊਂਟਰਾਂ 'ਤੇ ਭੀੜ ਨੂੰ ਘਟਾਉਣਾ ਅਤੇ ਯਾਤਰੀਆਂ ਲਈ ਬੁਕਿੰਗ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। ਇਸਤੋਂ ਪਹਿਲਾਂ, ਲੋਕਾਂ ਨੂੰ ਵੱਖ-ਵੱਖ ਸਮੇਂ 'ਤੇ ਕਾਊਂਟਰ 'ਤੇ ਜਾਣਾ ਪੈਂਦਾ ਸੀ- ਪਹਿਲਾਂ ਟੋਕਨ ਇਕੱਠਾ ਕਰਨ ਲਈ ਅਤੇ ਬਾਅਦ ਵਿੱਚ ਟਿਕਟ ਬੁੱਕ ਕਰਨ ਲਈ। ਏਸੀ ਤਤਕਾਲ ਲਈ ਟੋਕਨ ਸਵੇਰੇ 8:30 ਵਜੇ ਤੋਂ 9:00 ਵਜੇ ਦੇ ਵਿਚਕਾਰ, ਅਤੇ ਗੈਰ-ਏਸੀ ਤਤਕਾਲ ਲਈ ਸਵੇਰੇ 9:00 ਵਜੇ ਤੋਂ 9:30 ਵਜੇ ਦੇ ਵਿਚਕਾਰ ਜਾਰੀ ਕੀਤੇ ਜਾਣਗੇ। ਇਨ੍ਹਾਂ ਟੋਕਨਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੀ ਕਾਊਂਟਰ 'ਤੇ ਤਤਕਾਲ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੇਲ ਕੰਪਨੀਆਂ ਐਲਪੀਜੀ ਦੇ ਨਵੇਂ ਰੇਟ ਜਾਰੀ ਕਰਦੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਅਗਸਤ ਨੂੰ ਸੋਧੀਆਂ ਹੋਈਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦਾ ਐਲਾਨ ਕੀਤਾ, ਜਿਸ ਮੁਤਾਬਕ ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ 202 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਹੁਣ 19 ਕਿਲੋ ਵਾਲਾ ਕਮਰਸ਼ੀਅਲ ਗੈਸ ਸਿਲੰਡਰ ਦਿੱਲੀ ਵਿੱਚ ₹2,728 ਵਿੱਚ ਮਿਲੇਗਾ, ਜਦਕਿ ਪਹਿਲਾਂ ਇਹ ₹2,930 ਦੀ ਕੀਮਤ 'ਚ ਆਉਂਦਾ ਸੀ। ਕਮਰਸ਼ੀਅਲ ਸਿਲੰਡਰ ਦੀ ਕੀਮਤ ਘਟਣ ਨਾਲ ਰੈਸਟੋਰੈਂਟ, ਹੋਟਲ ਅਤੇ ਚਾਹ ਦੀਆਂ ਰੇਹੜੀਆਂ ਲਗਾਉਣ ਵਾਲਿਆਂ ਵੱਡਾ ਫਾਇਦਾ ਹੋਵੇਗਾ।
ਵਿੱਤੀ ਸਾਲ 2026-27 ਲਈ ITR 1 ਅਤੇ ITR 2 ਫਾਰਮ ਭਰਨ ਦੀ ਡੈੱਡਲਾਈਨ 31 ਜੁਲਾਈ 2026 ਤੈਅ ਕੀਤੀ ਗਈ ਸੀ। ਜਿਨ੍ਹਾਂ ਲੋਕਾਂ ਨੇ ਅਜੇ ਤੱਕ ਵੀ ਇਸ ਡੈੱਡਲਾਈਨ ਦੇ ਅੰਦਰ ਆਈਟੀਆਰ ਨਹੀਂ ਭਰਿਆ, ਹੁਣ ਉਨ੍ਹਾਂ ਨੂੰ ਜੁਰਮਾਨਾ ਭਰਨਾ ਪਵੇਗਾ। ਨਾਲ ਹੀ, ਰਿਟਰਨ ਵਿੱਚ ਦੇਰੀ ਹੋਣ 'ਤੇ ਕੁਝ ਖਾਸ ਟੈਕਸ ਰਿਜੀਮ ਨੂੰ ਚੁਣਨ 'ਤੇ ਰੋਕ ਲੱਗ ਸਕਦੀ ਹੈ। ਹਾਲਾਂਕਿ, ITR-3 ਅਤੇ ITR-4 ਬਿਜ਼ਨਸ ਅਤੇ ਬਿਨਾਂ ਆਡਿਟ ਵਾਲਿਆਂ ਲਈ ਆਖਿਰੀ ਮਿਤੀ 31 ਅਗਸਤ 2026 ਹੈ। ITR-3 ਅਤੇ ITR-4 (ਆਡਿਟ ਵਾਲੇ ਮਾਮਲਿਆਂ ਵਿੱਚ) 31 ਅਕਤੂਬਰ 2026 ਹੈ। ਬਿਲੇਟਿਡ ਰਿਟਰਨ 31 ਦਸੰਬਰ ਅਤੇ ਰਿਵਾਈਜ਼ਡ ਰਿਟਰਨ ਲਈ ਡੈੱਡਲਾਈਨ 31 ਮਾਰਚ 2027 ਹੈ। ਨਾਲ ਹੀ ਅਪਡੇਟਿਡ ਰਿਟਰਨ ਲਈ ਅੰਤਿਮ ਤਾਰੀਖ 31 ਮਾਰਚ 2031 ਹੈ।
1 ਅਗਸਤ ਤੋਂ ਆਧਾਰ ਕਾਰਡ ਨਾਲ ਜੁੜੇ ਨਿਯਮ 'ਚ ਬਦਲਾਅ ਹੋ ਗਿਆ ਹੈ। ਭਾਰਤੀ ਬੈਂਕਾਂ ਅਤੇ ਬੀਮਾ ਕੰਪਨੀਆਂ ਨੇ ਅਗਸਤ 2026 ਤੋਂ ਕਾਮਨ ਕਸਟਮਰ ਆਈਡੈਂਟੀਫਿਕੇਸ਼ਨ ਸਿਸਟਮ ਲਾਗੂ ਕਰ ਦਿੱਤਾ ਹੈ। ਇਸ ਵਿੱਚ ਐਸੈਟ ਮੈਨੇਜਮੈਂਟ ਕੰਪਨੀਆਂ ਵੀ ਸ਼ਾਮਲ ਹੋਣਗੀਆਂ। ਇਸਨੂੰ ਯੂਅਰ ਕਸਟਮਰ 2.0 ਯਾਨੀ ਸੀਕੇਵਾਈਸੀ ਵੀ ਕਿਹਾ ਜਾਂਦਾ ਹੈ। ਇਸ ਨਾਲ ਇਹ ਫਾਇਦਾ ਹੋਵੇਗਾ ਕਿ ਹੁਣ ਕਸਟਮਰਸ ਨੂੰ ਹਰ ਬੈਂਕ, ਬੀਮਾ ਕੰਪਨੀ ਜਾਂ ਮਿਊਚੁਅਲ ਫੰਡ ਵਿੱਚ ਵਾਰ-ਵਾਰ ਵੱਖਰੇ KYC ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਜਰੂਰਤ ਨਹੀਂ ਪਵੇਗੀ।