Courtesy: X@narendramodi, @Harshitay2s
ਨਵੀਂ ਦਿੱਲੀ: ਕਾਮਨਵੇਲਥ ਗੇਮਜ਼ 2026 'ਚ ਭਾਰਤ ਦੇ ਲਈ 9ਵਾਂ ਦਿਨ ਕਾਫੀ ਸ਼ਾਨਦਾਰ ਰਿਹਾ। 31 ਜੁਲਾਈ ਨੂੰ ਭਾਰਤ ਦੇ ਝੋਲੀ 'ਚ ਕੁੱਲ 6 ਮੈਡਲ ਆਏ- ਦੋ ਸੋਨ, ਦੋ ਚਾਂਦੀ ਅਤੇ ਦੋ ਕਾਂਸੀ। ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ 85.83 ਮੀਟਰ ਥ੍ਰੋਅਰ ਸੁੱਟ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਯਸ਼ਵੀਰ ਸਿੰਘ ਨੇ 85.41 ਮੀਟਰ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਜਿੱਤਿਆ। ਉੱਥੇ ਹੀ ਸ਼੍ਰੀਲੰਕਾ ਦੇ ਰੁਮੇਸ਼ ਥਰੰਗਾ ਪਥੀਰਾਜੇ ਨੇ 89.75 ਮੀਟਰ ਦਾ ਥ੍ਰੋਅਰ ਸੁੱਟ ਕੇ ਸੋਨ ਤਗਮਾ ਆਪਣੇ ਨਾਮ ਕੀਤਾ।
ਨੀਰਜ ਚੋਪੜਾ ਤੋਂ ਸਾਰਿਆ ਨੂੰ ਸੋਨ ਤਗਮੇ ਦੀ ਉਮੀਦ ਸੀ, ਪਰ ਉਨ੍ਹਾਂ ਚਾਂਦੀ ਦਾ ਤਗਮਾ ਪੱਕਾ ਕਰ ਲਿਆ। ਉਸਦਾ ਸਰਵੋਤਮ ਥਰੋਅ 85.83 ਮੀਟਰ ਸੀ। ਯਸ਼ਵੀਰ ਸਿੰਘ ਨੇ ਵੀ 85.41 ਮੀਟਰ ਦੇ ਆਪਣੇ ਆਖਰੀ ਥਰੋਅ ਨਾਲ ਮੁਕਾਬਲੇ ਵਿੱਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਤੀਜੇ ਸਥਾਨ 'ਤੇ ਰਹਿ ਕੇ ਕਾਂਸੀ ਦਾ ਤਗਮਾ ਜਿੱਤਿਆ। ਸ਼੍ਰੀਲੰਕਾ ਦੇ ਰੁਮੇਸ਼ ਪਥੀਰਾਗੇ ਨੇ ਪੁਰਸ਼ਾਂ ਦੇ ਜੈਵਲਿਨ ਮੁਕਾਬਲੇ ਵਿੱਚ 89.75 ਮੀਟਰ ਦੇ ਸਰਵੋਤਮ ਥਰੋਅ ਨਾਲ ਸੋਨ ਤਗਮਾ ਜਿੱਤਿਆ।
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ 15 ਮਿੰਟਾਂ ਦੇ ਅੰਦਰ 2 ਗੋਲਡ ਜਿੱਤ ਲਏ ਹਨ। ਜੂਡੋ ਵਿੱਚ ਅਸਮਿਤਾ ਡੇ ਨੇ ਭਾਰਤ ਦਾ ਪਹਿਲਾ ਸੋਨ ਤਗਮਾ ਜਿੱਤਿਆ। ਅਸਮਿਤਾ ਨੇ ਔਰਤਾਂ ਦੇ 48 ਕਿਲੋਗ੍ਰਾਮ ਕੈਟੇਗਰੀ ਦੇ ਫ਼ਾਈਨਲ ਵਿੱਚ ਕੈਨੇਡਾ ਦੀ ਹੇਈਡੀ ਕਵਾਚ ਨੂੰ 2-1 ਨਾਲ ਹਰਾਇਆ। ਇਸਤੋਂ 15 ਮਿੰਟ ਬਾਅਦ ਹਰਸ਼ ਸਿੰਘ ਨੇ ਦੂਜਾ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਦੇ ਫ਼ਾਈਨਲ ਵਿੱਚ ਆਸਟ੍ਰੇਲੀਆ ਦੇ ਜੋਸ਼ੁਆ ਕਾਟਜ਼ ਨੂੰ 10-0 ਨਾਲ ਹਰਾਇਆ ਅਤੇ ਦੇਸ਼ ਨੂੰ ਦੂਜਾ ਗੋਲਡ ਦਿਵਾਇਆ। ਉੱਥੇ ਹੀ ਯਾਮਿਨੀ ਮੌਰੀਆ ਨੇ ਚਾਂਦੀ ਦਾ ਤਗਮਾ ਜਿੱਤਿਆ।
ਐਥਲੈਟਿਕਸ ਵਿੱਚ ਤੇਜਸਵਿਨ ਸ਼ੰਕਰ ਨੇ ਡੇਕੈਥਲੋਨ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਹ ਰਾਸ਼ਟਰਮੰਡਲ ਖੇਡਾਂ ਵਿੱਚ ਇਸ ਈਵੈਂਟ ਵਿੱਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ।
ਦੱਸ ਦੇਈਏ, ਭਾਰਤ ਤਗਮਾ ਸੂਚੀ ਵਿੱਚ 10ਵੇਂ ਸਥਾਨ ‘ਤੇ ਹੈ। ਟੀਮ ਨੇ ਕੁੱਲ 23 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚ 5 ਗੋਲਡ, 12 ਚਾਂਦੀ ਅਤੇ 6 ਕਾਂਸੀ ਸ਼ਾਮਲ ਹਨ। ਸ਼ੁੱਕਰਵਾਰ ਨੂੰ ਭਾਰਤ ਨੇ 2 ਗੋਲਡ, 2 ਸਿਲਵਰ ਅਤੇ 2 ਬ੍ਰੋਂਜ਼ ਮੈਡਲ ਜਿੱਤੇ।