Bank Robbery ਵਾਲੇ ਤਿੰਨ ਮੁਲਜ਼ਮ ਚੜੇ ਪੁਲਿਲ ਅੜਿੱਕੇ, ਨਕਲੀ ਪਿਸਤੌਲ ਦਿਖਾ ਕੇ ਕੀਤੀ ਵਾਰਦਾਤ, ਸਾਢੇ ਸੱਤ ਲੱਖ ਦੀ ਨਕਦੀ ਬਰਾਮਦ

ਡੀਸੀਪੀ (ਇਨਵੈਸਟੀਗੇਸ਼ਨ) ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਬੈਂਕ ਲੁੱਟਣ ਵਾਲੇ ਸੂਰਜ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਵਾਹਨ ਚੋਰੀ ਦੇ ਸੱਤ ਕੇਸ ਦਰਜ ਹਨ, ਜਦੋਂ ਕਿ ਇੰਦਰਜੀਤ ਉਰਫ਼ ਸਾਜਨ ਖ਼ਿਲਾਫ਼ ਤਿੰਨ ਕੇਸ ਦਰਜ ਹਨ।

Share:

Punjab News: ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਦੋ ਦਿਨ ਪਹਿਲਾਂ ਤਰਨਤਾਰਨ ਰੋਡ 'ਤੇ ਸਥਿਤ ਆਈਸੀਆਈਸੀਆਈ ਬੈਂਕ 'ਚ ਹੋਈ 12.78 ਲੱਖ ਰੁਪਏ ਦੀ ਲੁੱਟ ਦੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਲੁੱਟੀ ਗਈ ਰਕਮ ’ਚੋਂ 7 ਲੱਖ 70 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ, ਪੰਜ ਕਾਰਤੂਸ ਅਤੇ ਇੱਕ ਨਕਲੀ ਪਿਸਤੌਲ ਵੀ ਬਰਾਮਦ ਕੀਤਾ ਹੈ। ਇਹ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੋਮਵਾਰ ਨੂੰ ਪੁਲੀਸ ਲਾਈਨਜ਼ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

6 ਮਾਰਚ ਨੂੰ ਦਿੱਤਾ ਸੀ ਵਾਰਦਾਤ ਨੂੰ ਅੰਜਾਮ

ਪੁਲਿਸ ਕਮਿਸ਼ਨਰ ਭੁੱਲਰ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੂਰਜ, ਇੰਦਰਜੀਤ ਸਿੰਘ ਉਰਫ ਸਾਜਨ ਵਾਸੀ ਭਾਈ ਮੰਝ ਸਿੰਘ, ਸੁਲਤਾਨਵਿੰਡ ਰੋਡ ਅਤੇ ਪ੍ਰਿੰਸ ਉਰਫ ਸ਼ੇਰਾ ਵਾਸੀ ਗੋਬਿੰਦ ਨਗਰ, ਸੁਲਤਾਨਵਿੰਡ ਰੋਡ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ 6 ਮਾਰਚ ਦੀ ਦੁਪਹਿਰ ਨੂੰ ਤਿੰਨ ਲੜਕੇ ਬੈਂਕ ਵਿੱਚ ਆਏ ਜਿਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਤੌਲ ਵਰਗੀ ਕੋਈ ਚੀਜ਼ ਸੀ, ਨੇ ਡਰਾ ਧਮਕਾ ਕੇ ਕੈਸ਼ੀਅਰ ਦੀ ਸੀਟ ਤੋਂ 12 ਲੱਖ 78 ਲੱਖ ਰੁਪਏ ਅਤੇ 122 ਰੁਪਏ ਲੁੱਟ ਲਏ। ਮੁਲਜ਼ਮਾਂ ਨੇ ਬੈਂਕ ਵਿੱਚੋਂ ਲੁੱਟੀ ਰਕਮ ਇੱਕ ਲਿਫਾਫੇ ਵਿੱਚ ਪਾ ਕੇ ਫਰਾਰ ਹੋ ਗਏ। ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਬੈਂਕ ਦੇ ਰਿਲੇਸ਼ਨਸ਼ਿਪ ਮੈਨੇਜਰ ਮਲਿਕ ਸਿੰਘ ਦੀ ਸ਼ਿਕਾਇਤ ਦਰਜ ਕਰਕੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੀਸੀਟੀਵੀ ਖੰਗਾਲਣ ਤੋਂ ਬਾਅਦ ਲੁਟੇਰਿਆਂ ਦੀ ਹੋਈ ਪਛਾਣ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਸੀਆਈਏ ਸਟਾਫ-1, ਸੀਆਈਏ ਸਟਾਫ-2 ਅਤੇ ਸੀਆਈਏ ਸਟਾਫ-3 ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਵਾਰਦਾਤ ਵਾਲੀ ਥਾਂ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕਰਨ ਤੋਂ ਬਾਅਦ ਲੁਟੇਰਿਆਂ ਦੀ ਪਛਾਣ ਸੂਰਜ (22), ਇੰਦਰਜੀਤ ਸਿੰਘ ਉਰਫ ਸਾਜਨ (19) ਅਤੇ ਪ੍ਰਿੰਸ ਉਰਫ ਸ਼ੇਰਾ (32) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੇ 24 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ ਬੈਂਕ 'ਚੋਂ ਲੁੱਟੀ ਗਈ ਰਕਮ ਸਮੇਤ 70 ਲੱਖ ਰੁਪਏ ਬਰਾਮਦ ਕੀਤੇ।

ਇਹ ਵੀ ਪੜ੍ਹੋ