ਜੇਲ੍ਹਾਂ ਚੋਂ ਚੱਲਦਾ ਹਥਿਆਰ ਸਪਲਾਈ ਦਾ ਨੈੱਟਵਰਕ !

ਖੰਨਾ ਪੁਲਿਸ ਨੇ ਅੰਮ੍ਰਿਤਸਰ ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਇੱਕ ਗੈਂਗਸਟਰ। 25 ਨਵੰਬਰ ਨੂੰ ਫੜ੍ਹੇ ਸਾਥੀ ਨੇ ਕੀਤੇ ਅਹਿਮ ਖੁਲਾਸੇ। 

Share:

ਪੰਜਾਬ ਵਿੱਚ ਨਜਾਇਜ਼ ਹਥਿਆਰਾਂ ਦੀ ਸਪਲਾਈ ਦੇ ਤਾਰ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਗੈਂਗਸਟਰ ਵਿਜੈ ਕੁਮਾਰ ਨਾਲ ਜੁੜੇ ਹਨ। ਜਿਸਤੋਂ ਬਾਅਦ ਖੰਨਾ ਪੁਲਿਸ ਵਿਜੈ ਨੂੰ ਪ੍ਰੋਡਕਸ਼ਨ ਵਾਰੰਟ 'ਤੇ  ਲੈ ਕੇ ਆਈ। .ਇੱਥੇ ਗੈਂਗਸਟਰ ਅਤੇ ਉਸਦੇ ਦੂਜੇ ਸਾਥੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਵਿਜੈ ਕੁਮਾਰ ਦੇ ਸਾਥੀ ਰਕਸ਼ਿਤ ਸੈਣੀ ਨੂੰ 25 ਨਵੰਬਰ ਨੂੰ ਦੋਰਾਹਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਰਕਸ਼ਿਤ ਸੈਣੀ ਕੋਲੋਂ ਤਿੰਨ ਪਿਸਤੌਲ, ਮੈਗਜ਼ੀਨ ਅਤੇ ਕਾਰਤੂਸ ਮਿਲੇ ਸਨ। ਜਦੋਂ ਰਕਸ਼ਿਤ ਨੇ ਪੁੱਛਗਿੱਛ ਦੌਰਾਨ ਵਿਜੈ ਦਾ ਨਾਂਅ ਉਜਾਗਰ ਕੀਤਾ ਤਾਂ ਉਸਨੂੰ ਨਾਮਦ ਕਰਕੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ।  

MP ਤੋਂ ਹਥਿਆਰਾਂ ਦੀ ਸਪਲਾਈ


ਐਸਐਸਪੀ ਅਮਨੀਤ ਕੌਂਡਲ ਨੇ ਤਿੰਨ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਸਨ। ਅਸਲਾ ਸਪਲਾਈ ਸਬੰਧੀ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਸਨ। ਜਿਸ ਵਿੱਚ ਕੁੱਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 14 ਦੇ ਕਰੀਬ ਪਿਸਤੌਲ ਬਰਾਮਦ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਰਕਸ਼ਿਤ ਸੈਣੀ ਦਾ ਮਾਮਲਾ ਵੱਖਰਾ ਸੀ। ਐਸਐਸਪੀ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਰਕਸ਼ਿਤ ਸੈਣੀ ਦੇ ਸਬੰਧ ਜੇਲ੍ਹ 'ਚ ਬੈਠੇ ਕਿਸੇ ਵੱਡੇ ਅਪਰਾਧੀ ਨਾਲ ਹੋ ਸਕਦੇ ਹਨ। 

ਕੀ ਵਿਜੈ ਜੇਲ੍ਹ 'ਚੋਂ ਗੈਂਗ ਚਲਾ ਰਿਹਾ ਹੈ ?

ਇਸ ਮਾਮਲੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਵਿਜੈ ਜੇਲ੍ਹ ਵਿੱਚ ਬੈਠ ਕੇ ਗੈਂਗ ਚਲਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਕਸ਼ਿਤ ਸੈਣੀ ਨੇ ਖੁਲਾਸਾ ਕੀਤਾ ਹੈ ਕਿ ਉਹ ਵਿਜੈ ਦੇ ਇਸ਼ਾਰੇ 'ਤੇ ਕੰਮ ਕਰਦਾ ਸੀ। ਵਿਜੈ ਹੀ ਉਸਨੂੰ ਹਥਿਆਰਾਂ ਦੀ ਸਪਲਾਈ ਦਾ ਟਾਰਗੇਟ ਦਿੰਦਾ ਸੀ। ਹੁਣ ਸਵਾਲ ਇਹ ਹੈ ਕਿ ਵਿਜੈ ਜੇਲ੍ਹ ਵਿੱਚ ਬੈਠ ਕੇ ਕਿਵੇਂ ਆਪਰੇਟ ਕਰ ਰਿਹਾ ਹੈ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਪੁਲਸ ਵਿਜੈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਨਜਾਇਜ਼ ਹਥਿਆਰਾਂ ਨਾਲ ਕਿਹੜਾ ਅਪਰਾਧ ਕਰਨਾ ਸੀ। ਕੀ ਕੋਈ ਟਾਰਗੇਟ ਕਿਲਿੰਗ ਤਾਂ ਨਹੀਂ ਕਰਨੀ ਸੀ ?

ਇਹ ਵੀ ਪੜ੍ਹੋ