menu-icon
Punjabi Story Line
  • Home
  • News
  • Punjab
  • ਪੰਜਾਬ 'ਚ ਫਿਰ ਪਲਟੇਗਾ ਮੌਸਮ: 5 ਦਿਨ ਮੀਂਹ-ਤੂਫ਼ਾਨ ਦੀ ਚਿਤਾਵਨੀ, 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

ਪੰਜਾਬ 'ਚ ਫਿਰ ਪਲਟੇਗਾ ਮੌਸਮ: 5 ਦਿਨ ਮੀਂਹ-ਤੂਫ਼ਾਨ ਦੀ ਚਿਤਾਵਨੀ, 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਬਦਲਣੀ ਹੈ। ਨਵੇਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਵਿਭਾਗ ਨੇ ਵੀਰਵਾਰ ਤੋਂ ਅਗਲੇ ਪੰਜ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਤਹਿਤ ਬਾਰਿਸ਼, ਬਿਜਲੀ ਚਮਕਣ ਅਤੇ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ। ਇਸ ਮੌਸਮੀ ਉਥਲ-ਪੁਥਲ ਨਾਲ ਪਾਰਾ 3-4 ਡਿਗਰੀ ਹੇਠਾਂ ਆ ਸਕਦਾ ਹੈ, ਜਦੋਂ ਕਿ 23 ਜੂਨ ਤੋਂ ਬਾਅਦ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਉਮੀਦ ਹੈ।

Date Updated Last Updated : 21 June 2026, 09:34 AM IST
Share:

ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਪੰਜ ਦਿਨਾਂ ਦੌਰਾਨ ਮੌਸਮੀ ਸੁਭਾਅ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਪੱਛਮੀ ਪੱਛਮੀ ਗੜਬੜੀ ਦੇ ਦੁਬਾਰਾ ਸਰਗਰਮ ਹੋਣ ਨਾਲ ਮੌਸਮ ਵਿਭਾਗ ਨੇ ਵੀਰਵਾਰ ਤੋਂ ਇੱਕ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਹ ਐਲਰਟ 5 ਦਿਨਾਂ (ਵੀਰਵਾਰ ਤੋਂ ਸੋਮਵਾਰ ਤੱਕ) ਲਈ ਲਾਗੂ ਰਹੇਗਾ। ਇਸ ਦੌਰਾਨ ਰੁਕ-ਰੁਕ ਕੇ ਮੀਂਹ ਪੈਣ, ਗਰਜ-ਚਮਕ ਨਾਲ ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅੰਦਾਜ਼ਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ, ਕਿਉਂਕਿ ਵੱਧ ਤੋਂ ਵੱਧ ਤਾਪਮਾਨ 3 ਤੋਂ 4 ਡਿਗਰੀ ਤੱਕ ਘਟਣ ਦੀ ਸੰਭਾਵਨਾ ਹੈ। ਹਾਲਾਂਕਿ, 23 ਜੂਨ ਤੋਂ ਬਾਅਦ ਮੌਸਮ ਇੱਕ ਵਾਰ ਮੁੜ ਖੁਸ਼ਕ ਹੋ ਜਾਵੇਗਾ।

ਵੱਖ-ਵੱਖ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ:

•    ਅੰਮ੍ਰਿਤਸਰ: 37.1°C
•    ਲੁਧਿਆਣਾ: 37.5°C
•    ਪਟਿਆਲਾ: 38.8°C
•    ਪਠਾਨਕੋਟ: 38.2°C
•    ਫਿਰੋਜ਼ਪੁਰ: 36.8°C
•    ਐਸ.ਬੀ.ਐਸ. ਨਗਰ: 35.5°C
•    ਫਾਜ਼ਿਲਕਾ: 35.6°C
•    ਹੁਸ਼ਿਆਰਪੁਰ: 35.5°C
•    ਰੂਪਨਗਰ: 38.1°C

ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ:
•    ਅੰਮ੍ਰਿਤਸਰ: 26.4°C
•    ਲੁਧਿਆਣਾ: 27.4°C
•    ਪਟਿਆਲਾ: 26.2°C
•    ਪਠਾਨਕੋਟ: 24.2°C
•    ਫਾਜ਼ਿਲਕਾ: 23.5°C
•    ਫਿਰੋਜ਼ਪੁਰ: 25.7°C
•    ਹੁਸ਼ਿਆਰਪੁਰ: 23.9°C
•    ਰੂਪਨਗਰ: 24.0°C

ਗਰਮੀ ਦਾ ਕਹਿਰ – ਪ੍ਰਭਾਵ:

1.    ਬਿਜਲੀ ਦੀ ਮੰਗ 15,000 ਮੈਗਾਵਾਟ ਦੇ ਨੇੜੇ
ਸ਼ਨੀਵਾਰ ਨੂੰ ਪੰਜਾਬ ਦੀ ਬਿਜਲੀ ਖਪਤ 15,000 ਮੈਗਾਵਾਟ ਨੂੰ ਛੂਹ ਗਈ। ਸ਼ਾਮ 6:15 ਵਜੇ ਮੰਗ 14,934 ਮੈਗਾਵਾਟ ਸੀ ਅਤੇ ਰਾਤ 8 ਵਜੇ ਤੱਕ ਇਹ 14,600 ਮੈਗਾਵਾਟ ਤੋਂ ਉੱਪਰ ਰਹੀ। ਇਸ ਦੇ ਮੁਕਾਬਲੇ ਪੰਜਾਬ ਵਿੱਚ ਸਥਾਨਕ ਉਤਪਾਦਨ ਮਹਿਜ਼ 5,000 ਮੈਗਾਵਾਟ ਦੇ ਆਸ-ਪਾਸ ਸੀ, ਇਸ ਲਈ ਕੇਂਦਰ ਤੋਂ ਲਗਭਗ 10,000 ਮੈਗਾਵਾਟ ਬਿਜਲੀ ਖਰੀਦਣੀ ਪਈ।

2.    ਥਰਮਲ ਪਲਾਂਟਾਂ ਦੀਆਂ 5 ਯੂਨਿਟਾਂ ਬੰਦ
ਰੂਪਨਗਰ ਥਰਮਲ ਪਲਾਂਟ ਦੀਆਂ 4 ਯੂਨਿਟਾਂ ਵਿੱਚੋਂ 1 ਬੰਦ ਪਈ ਸੀ, ਜਦੋਂ ਕਿ 3 ਯੂਨਿਟਾਂ ਅੱਧੀ ਸਮਰੱਥਾ 'ਤੇ ਚੱਲ ਰਹੀਆਂ ਸਨ। ਲੇਹਰਾ ਮੁਹੱਬਤ (ਪਟਿਆਲਾ) ਦੀਆਂ 4 ਵਿੱਚੋਂ 3 ਯੂਨਿਟਾਂ ਬੰਦ ਸਨ। ਗੋਇੰਦਵਾਲ ਸਾਹਿਬ ਦੀ 1 ਯੂਨਿਟ ਵੀ ਬੰਦ ਰਹੀ। ਦੂਜੇ ਪਾਸੇ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੀਆਂ 2 ਯੂਨਿਟਾਂ ਚੱਲ ਰਹੀਆਂ ਸਨ, ਅਤੇ ਤਲਵੰਡੀ ਸਾਬੋ (ਬਠਿੰਡਾ) ਪੂਰੀ ਸਮਰੱਥਾ ਨਾਲ ਕੰਮ ਕਰ ਰਿਹਾ ਸੀ। ਇਸ ਤੋਂ ਇਲਾਵਾ, ਪੰਜਾਬ ਦੇ ਹਾਈਡ੍ਰੋ (ਜਲ-ਊਰਜਾ) ਪ੍ਰੋਜੈਕਟਾਂ ਤੋਂ 950 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ।

Recent News