menu-icon
Punjabi Story Line
  • Home
  • News
  • Punjab
  • ਵਿਆਹ ਤੋਂ 2 ਦਿਨਾਂ ਬਾਅਦ ਹੋਏ ਦਰਦਨਾਕ ਹਾਦਸੇ ਵਿੱਚ ਨੌਜਵਾਨ ਪਟਵਾਰੀ ਦੀ ਮੌਤ

ਵਿਆਹ ਤੋਂ 2 ਦਿਨਾਂ ਬਾਅਦ ਹੋਏ ਦਰਦਨਾਕ ਹਾਦਸੇ ਵਿੱਚ ਨੌਜਵਾਨ ਪਟਵਾਰੀ ਦੀ ਮੌਤ

ਪਟਵਾਰੀ ਵਿਆਹ ਚ ਪਾਉਣ ਲਈ ਲੈ ਕੇ ਆਉਂਦੀ ਸ਼ੇਰਵਾਨੀ ਵਾਪਸ ਕਰਨ ਲਈ ਗਿਆ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਨਵੀਂ ਵਿਆਹੀ ਵਹੁਟੀ ਦੇ ਹਥਾਂ ਵਿੱਚੋਂ ਹੱਜੇ ਤੱਕ ਮਹਿੰਦੀ ਦਾ ਰੰਗ ਵੀ ਨਹੀਂ ਸੀ ਉਤਰਿਆ ਕਿ ਇਹ ਹਾਦਸਾ ਵਾਪਰ ਗਿਆ। 

Date Updated Last Updated : 15 December 2023, 12:29 PM IST
Share:

ਮੁਕਤਸਰ ਦੇ ਗਿੱਦੜਬਾਹਾ ਬਲਾਕ ਵਿੱਚ ਦਰਦਨਾਕ ਹਾਦਸਾ ਹੋਇਆ ਹੈ। ਇਸ ਹਾਦਸੇ ਵਿੱਚ ਨੌਜਵਾਨ ਪਟਵਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਾਸੀ ਕੋਟਭਾਈ ਵਜੋਂ ਹੋਈ ਹੈ। ਪਟਵਾਰੀ ਦਾ ਵਿਆਹ ਹੱਜੇ 2 ਦਿਨ ਪਹਿਲੇ ਹੀ ਹੋਈਆ ਸੀ। ਉਹ ਵਿਆਹ ਚ ਪਾਉਣ ਲਈ ਲੈ ਕੇ ਆਉਂਦੀ ਸ਼ੇਰਵਾਨੀ ਵਾਪਸ ਕਰਨ ਲਈ ਗਿਆ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਨਵੀਂ ਵਿਆਹੀ ਵਹੁਟੀ ਦੇ ਹਥਾਂ ਵਿੱਚੋਂ ਹੱਜੇ ਤੱਕ ਮਹਿੰਦੀ ਦਾ ਰੰਗ ਵੀ ਨਹੀਂ ਸੀ ਉਤਰਿਆ ਕਿ ਇਹ ਹਾਦਸਾ ਵਾਪਰ ਗਿਆ। ਲਾੜੀ 2 ਦਿਨਾਂ ਵਿੱਚ ਵਿਧਵਾ ਹੋ ਗਈ। ਇਥੋ ਤੱਕ ਕਿ ਘਰੋਂ ਵਿਆਹ ਦੇ ਟੈਂਟ ਤੱਕ ਵੀ ਨਹੀਂ ਪਹੁੰਚੇ ਸੀ।ਦੱਸ ਦੇਈਏ ਕਿ ਸੰਦੀਪ ਸਿੰਘ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਉਸ ਨੂੰ ਪਿਤਾ ਦੀ ਥਾਂ 'ਤੇ ਪਟਵਾਰੀ ਦੀ ਨੌਕਰੀ ਮਿਲੀ ਹੈ। ਸਨਮਦੀਪ ਦੀ ਮੌਤ ਦੀ ਖਬਰ ਮਿਲਦੇ ਹੀ ਘਰ 'ਚ ਹਫੜਾ-ਦਫੜੀ ਮਚ ਗਈ।

ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ 

ਜਾਣਕਾਰੀ ਦੇ ਮੁਤਾਬਿਕ ਬਠਿੰਡਾ ਰੋਡ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਾਰ 'ਚ ਸਵਾਰ ਨੌਜਵਾਨ ਦੀ ਮੌਤ ਹੋ ਗਈ। ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਮ੍ਰਿਤਕ ਮਾਲ ਵਿਭਾਗ ਵਿੱਚ ਪਟਵਾਰੀ ਵਜੋਂ ਕੰਮ ਕਰਦਾ ਸੀ ਅਤੇ ਦੋ ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸੰਦੀਪ ਸਿੰਘ ਬਠਿੰਡਾ 'ਚ ਆਪਣੇ ਵਿਆਹ 'ਚ ਪਹਿਨੀ ਹੋਈ ਸ਼ੇਰਵਾਨੀ ਵਾਪਸ ਕਰਕੇ ਸਵਿਫਟ ਡਿਜ਼ਾਇਰ ਕਾਰ 'ਚ ਕੋਟਭਾਈ ਆ ਰਿਹਾ ਸੀ। ਜਦੋਂ ਉਹ ਭਿਸੀਆਣਾ ਨੇੜੇ ਬਠਿੰਡਾ ਰੋਡ ’ਤੇ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਸੰਦੀਪ ਦੀ ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਅਤੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ। 

Recent News