Courtesy: ai image
ਨਵੀਂ ਦਿੱਲੀ: ਅੱਜ ਕੱਲ੍ਹ ਦੁਨੀਆਂ 'ਚ ਔਨਲਾਈਨ ਡੇਟਿੰਗ ਦਾ ਕਾਫ਼ੀ ਪ੍ਰਚਲਨ ਹੈ, ਜਿੱਥੇ ਲੋਕ ਨਵੇਂ ਰਿਸ਼ਤੇ ਬਣਾਉਣ ਲਈ ਡੇਟਿੰਗ ਐਪਸ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਕਈ ਵਾਰ ਤਾਂ ਇਨ੍ਹਾਂ ਐਪਸ 'ਤੇ ਵਧੀਆ ਜੀਵਨ ਸਾਥੀ ਦੀ ਤਲਾਸ਼ ਪੂਰੀ ਹੋ ਜਾਂਦੀ ਹੈ ਤੇ ਕਈ ਵਾਰ ਤਾਂ ਵਾਧੂ ਦੀ ਮੁਸੀਬਤ ਹੀ ਗਲ੍ਹ ਲੱਗ ਜਾਂਦੀ ਹੈ। ਹਾਲ ਹੀ 'ਚ ਡੇਟਿੰਗ ਐਪ ਰਾਹੀ ਠੱਗੇ ਗਏ ਦਿੱਲੀ ਦੇ ਨੌਜਵਾਨ ਨੇ ਆਪਣਾ ਅਨੁਭਵ ਸਾਂਝਾ ਕੀਤਾ ਅਤੇ ਦੱਸਿਆ ਕਿ ਕਿਵੇਂ ਇੱਕ ਡੇਟਿੰਗ ਐਪ ਰਾਹੀਂ ਆਯੋਜਿਤ ਕੀਤੀ ਗਈ ਮੁਲਾਕਾਤ ਉਸਦੇ ਲਈ ਕਾਫ਼ੀ ਮਹਿੰਗਾ ਮਾਮਲਾ ਸਾਬਤ ਹੋਈ।
ਨੌਜਵਾਨ ਨੇ ਦੱਸਿਆ ਕਿ ਉਹ ਖਰਚ ਕੀਤੇ ਗਏ ਪੈਸੇ ਤੋਂ ਘੱਟ ਪਰੇਸ਼ਾਨ ਸੀ, ਪਰ ਪੂਰੇ ਅਨੁਭਵ ਤੋਂ ਜ਼ਿਆਦਾ ਦੁਖੀ ਸੀ।
Reddit 'ਤੇ ਆਪਣਾ ਅਨੁਭਵ ਸਾਂਝਾ ਕਰਦਿਆਂ ਇੱਕ ਉਪਭੋਗਤਾ ਨੇ ਲਿਖਿਆ, "ਮੇਰੀ ਪਹਿਲੀ ਡੇਟ 'ਤੇ ਮੈਨੂੰ ₹20,500 ਦਾ ਖਰਚਾ ਆਇਆ। ਮੈਨੂੰ ਅਜੇ ਵੀ ਨਹੀਂ ਪਤਾ ਕਿ ਇਸਨੂੰ ਕਿਵੇਂ ਬਿਆਨ ਕਰਾਂ।"
ਨੌਜਵਾਨ ਨੇ ਦੱਸਿਆ ਕਿ ਉਹ ਇੱਕ ਡੇਟਿੰਗ ਐਪ ਰਾਹੀਂ ਇੱਕ ਔਰਤ ਨੂੰ ਮਿਲਿਆ ਸੀ। ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਉਸੇ ਦਿਨ ਮਿਲਣ ਦਾ ਫੈਸਲਾ ਕੀਤਾ। ਸ਼ੁਰੂ ਵਿੱਚ ਸਭ ਕੁਝ ਆਮ ਜਿਹਾ ਲੱਗਿਆ, ਪਰ ਉਨ੍ਹਾਂ ਦੇ ਮਿਲਣ ਤੋਂ ਬਾਅਦ ਸਥਿਤੀ ਕੁੱਝ ਅਲੱਗ ਹੀ ਦਿਖਾਈ ਦਿੱਤੀ। ਨੌਜਵਾਨ ਦੇ ਅਨੁਸਾਰ, ਔਰਤ ਨੇ ਇੱਕ ਪੱਬ ਜਾਣ ਦੀ ਗੱਲ ਕਹੀ, ਜਿੱਥੇ ਉਸਨੇ ਕਈ ਮਹਿੰਗੀਆਂ ਚੀਜ਼ਾਂ ਆਰਡਰ ਕੀਤੀਆਂ।
ਨੌਜਵਾਨ ਨੇ ਦੱਸਿਆ ਕਿ ਉਹ ਨਿੱਜੀ ਤੌਰ 'ਤੇ ਸ਼ਰਾਬ ਅਤੇ ਸਿਗਰਟ ਤੋਂ ਪਰਹੇਜ਼ ਕਰਦਾ ਹੈ। ਇਸ ਦੇ ਬਾਵਜੂਦ, ਔਰਤ ਨੇ ਮਹਿੰਗੀ ਸ਼ਰਾਬ ਅਤੇ ਹੁੱਕਾ ਆਰਡਰ ਕੀਤਾ। ਉਸਨੇ ਲਿਖਿਆ ਕਿ ਉਸਨੇ ਸ਼ੈਂਪੇਨ ਦੀਆਂ ਕਈ ਬੋਤਲਾਂ ਆਰਡਰ ਕੀਤੀਆਂ ਜਿਨ੍ਹਾਂ ਦੀ ਕੀਮਤ ਲਗਭਗ ₹13,000 ਸੀ। ਇਸ ਤੋਂ ਇਲਾਵਾ, ਦੋ ਹੁੱਕਿਆਂ ਦਾ ਬਿੱਲ ਲਗਭਗ ₹6,000 ਆਇਆ। ਖਾਣਾ ਵੀ ਆਰਡਰ ਕੀਤਾ। ਜਦੋਂ ਆਖਿਰ 'ਤੇ ਬਿੱਲ ਆਇਆ ਤਾਂ ਕੁੱਲ ਰਕਮ ₹20,500 ਸੀ। ਨੌਜਵਾਨ ਨੇ ਕਿਹਾ ਕਿ ਉਸਨੇ ਪੂਰਾ ਬਿੱਲ ਅਦਾ ਕੀਤਾ।
ਲਾਗਤ ਨਾਲੋਂ ਜ਼ਿਆਦਾ ਪਰੇਸ਼ਾਨ ਕਰਨ ਵਾਲਾ ਸੀ ਅਨੁਭਵ
ਨੌਜਵਾਨ ਨੇ ਕਿਹਾ ਕਿ ਉਸਨੂੰ ਹੈਰਾਨ ਉਦੋਂ ਹੋਈ, ਜਦੋਂ ਲੜਕੀ ਨੇ ਉਸਦੀ ਡੇਟ ਨੇ ਬਿੱਲ ਨੂੰ ਵੰਡਣ ਦੀ ਪੇਸ਼ਕਸ਼ ਵੀ ਨਹੀਂ ਕੀਤੀ। ਉਸਨੇ ਦੱਸਿਆ ਕਿ ਬਿੱਲ ਆਉਣ 'ਤੇ ਔਰਤ ਟਾਇਲਟ ਗਈ ਹੋਈ ਸੀ। ਉਸਨੇ ਸੋਚਿਆ ਇਹ ਇਤਫ਼ਾਕ ਜਾਂ ਕੁਝ ਹੋਰ ਹੋ ਸਕਦਾ ਹੈ। ਉਹ ਸਬੂਤ ਤੋਂ ਬਿਨਾਂ ਦੋਸ਼ ਨਹੀਂ ਲਗਾਉਣਾ ਚਾਹੁੰਦਾ। ਉਸਨੇ ਲਿਖਿਆ ਕਿ ਅਸਲ ਮੁੱਦਾ ਇਹ ਸੀ ਕਿ ਪੂਰੀ ਮੀਟਿੰਗ ਇੱਕ ਪਾਸੜ ਮਹਿਸੂਸ ਹੋਈ ਅਤੇ ਉਹ ਦੂਜੇ ਵਿਅਕਤੀ ਦੇ ਇਰਾਦਿਆਂ ਦਾ ਅੰਦਾਜ਼ਾ ਨਹੀਂ ਲਗਾ ਸਕਿਆ।
ਨੌਜਵਾਨ ਦੀ ਇਹ ਪੋਸਟ ਵਾਇਰਲ ਹੋਣ ਤੋਂ ਬਾਅਦ, ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਦੀਆਂ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ। ਇੱਕ ਉਪਭੋਗਤਾ ਨੇ ਲੋਕਾਂ ਨੂੰ ਕਿਸੇ ਅਜਨਬੀ ਨੂੰ ਮਿਲਣ ਵੇਲੇ ਹਮੇਸ਼ਾ ਚੌਕਸ ਰਹਿਣ ਦੀ ਸਲਾਹ ਦਿੱਤੀ, ਕਿਸੇ ਵੀ ਸਥਾਨ 'ਤੇ ਅੰਨ੍ਹੇਵਾਹ ਭਰੋਸਾ ਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਕੁਝ ਉਪਭੋਗਤਾਵਾਂ ਨੇ ਟਿੱਪਣੀ ਕੀਤੀ ਕਿ ਔਨਲਾਈਨ ਮਿਲੇ ਹਰ ਵਿਅਕਤੀ 'ਤੇ ਤੁਰੰਤ ਭਰੋਸਾ ਕਰਨਾ ਮੂਰਖਤਾ ਹੈ। ਉਨ੍ਹਾਂ ਨੇ ਪਹਿਲੀ ਮੁਲਾਕਾਤ ਲਈ ਇੱਕ ਸੁਰੱਖਿਅਤ ਅਤੇ ਨਿਰਪੱਖ ਸਥਾਨ ਚੁਣਨ ਅਤੇ ਸ਼ੁਰੂ ਵਿੱਚ ਬਹੁਤ ਜ਼ਿਆਦਾ ਮਹਿੰਗੇ ਕੈਫੇ ਜਾਂ ਪੱਬਾਂ ਤੋਂ ਬਚਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਆਰਡਰਾਂ ਅਤੇ ਬਿੱਲ ਬਾਰੇ ਸਪੱਸ਼ਟ ਸਮਝ ਰੱਖਣ ਦੀ ਵੀ ਸਿਫਾਰਸ਼ ਕੀਤੀ।