Courtesy: @BlandHelal
ਨਵੀਂ ਦਿੱਲੀ: ਕ੍ਰੋਏਸ਼ੀਆ ਵਿਰੁੱਧ ਆਪਣੇ ਪਹਿਲੇ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਇੰਗਲੈਂਡ ਫੁੱਟਬਾਲ ਟੀਮ ਦੇ ਕਈ ਖਿਡਾਰੀਆਂ ਦੇ ਬੂਟ, ਫੁੱਟਬਾਲ ਅਤੇ ਹੋਰ ਜ਼ਰੂਰੀ ਉਪਕਰਣ ਰਸਤੇ 'ਚ ਚੋਰੀ ਹੋ ਗਏ। ਇਸ ਘਟਨਾ ਨੇ ਫੁੱਟਬਾਲ ਏਸੋਸਿਏਸ਼ਨ ਦੀ ਚਿੰਤਾ ਵਧਾ ਦਿੱਤੀ ਹੈ।
ਰਿਪੋਰਟਸ ਦੇ ਮੁਤਾਬਿਕ, ਇੰਗਲੈਂਡ ਟੀਮ ਨੇ ਵਰਲਡ਼ ਕੱਪ ਤੋਂ ਪਹਿਲਾਂ ਫਲੋਰਿਡਾ 'ਚ ਆਪਣਾ ਪ੍ਰੀ-ਟੂਰਨਾਮੈਂਟ ਟ੍ਰੇਨਿੰਗ ਕੈਂਪ ਲਗਾਇਆ ਸੀ। ਇਸ ਇਸ ਸਮੇਂ ਦੌਰਾਨ, ਟੀਮ ਨੇ ਨਿਊਜ਼ੀਲੈਂਡ, ਕੋਸਟਾ ਰੀਕਾ ਅਤੇ ਸਥਾਨਕ ਕਲੱਬ ਮਿਆਮੀ ਯੂਨਾਈਟਿਡ ਵਿਰੁੱਧ ਅਭਿਆਸ ਮੈਚ ਖੇਡੇ। ਸਿਖਲਾਈ ਕੈਂਪ ਦੀ ਸਮਾਪਤੀ ਹੋਣ ਤੋਂ ਬਾਅਦ, ਖਿਡਾਰੀ ਸ਼ਨੀਵਾਰ ਸਵੇਰੇ ਕੈਨਸਸ ਸਿਟੀ (ਅਮਰੀਕਾ) ਵਿੱਚ ਆਪਣੇ ਟੀਮ ਹੋਟਲ 'ਤੇ ਪਹੁੰਚੇ, ਜਦੋਂ ਕਿ ਉਨ੍ਹਾਂ ਦਾ ਸਾਮਾਨ ਪਹਿਲਾਂ ਹੀ ਸੜਕ ਰਾਹੀਂ ਲਿਜਾਇਆ ਜਾ ਚੁੱਕਾ ਸੀ। ਪਰ ਉਨ੍ਹਾਂ ਦਾ ਸਮਾਨ ਰਸਤੇ ਵਿੱਚ ਹੀ ਚੋਰੀ ਹੋ ਗਈ।
ਇੱਕ ਰਿਪੋਰਟ ਦੇ ਮੁਤਾਬਿਕ, ਚੋਰ ਖਿਡਾਰੀਆਂ ਦੇ ਬੂਟ, ਫੁੱਟਬਾਲ ਤੇ ਹੋਰ ਸਮਾਨ ਲੈ ਕੇ ਰਫ਼ੂ ਹੋ ਗਏ। ਘਟਨਾ ਦੀ ਜਾਣਕਾਰੀ ਸਾਹਮਣੇ ਆਉਂਦਿਆਂ ਹੀ ਇੰਗਲੈਂਡ ਟੀਮ ਦੇ ਸਪੋਰਟ ਸਟਾਫ਼ 'ਚ ਹਲਚਲ ਮਚ ਗਈ।
ਖਿਡਾਰੀਆਂ ਲਈ ਨਵਾਂ ਸਮਾਨ ਜੁੱਟਾ ਰਿਹਾ ਸਟਾਫ
ਦੱਸਿਆ ਜਾ ਰਿਹਾ ਹੈ ਕਿ ਹੁਣ ਸਟਾਫ ਖਿਡਾਰੀਆ ਦੇ ਲਈ ਨਵੇਂ ਬੂਟ ਤੇ ਹੋਰ ਜਰੂਰੀ ਸਮਾਨ ਇੱਕਠਾ ਕਰਨ ਦੀ ਵਿਵਸਥਾ ਕਰ ਰਿਹਾ ਹੈ, ਤਾਂ ਜੋ ਕ੍ਰੋਏਸ਼ੀਆ ਦੇ ਖ਼ਿਲਾਫ ਹੋਣ ਵਾਲੇ ਸ਼ੁਰੂਆਤੀ ਮੁਕਾਬਲੇ ਦੀ ਤਿਆਰੀਆਂ ਤੇ ਅਸਰ ਨਾ ਪਵੇ। ਹਾਲਾਂਕਿ, ਇਸ ਸਪਸ਼ੱਟ ਨਹੀਂ ਹੈ ਕਿ ਕਿੰਨੇ ਖਿਡਾਰੀਆਂ ਦਾ ਸਮਾਨ ਚੋਰੀ ਹੋਇਆ ਹੈ ਤੇ ਕਿੰਨਾ ਨੁਕਸਾਨ ਪਹੁੰਚਿਆ ਹੈ।
ਨਹੀਂ ਆਇਆ ਫੁੱਟਬਾਲ ਏਸੋਸਿਏਸ਼ਨ ਦਾ ਬਿਆਨ
ਇਸ ਮਾਮਲੇ ਤੇ ਅਜੇ ਤੱਕ ਫੁੱਟਬਾਲ ਏਸੋਸਿਏਸ਼ਨ ਦੇ ਵੱਲੋਂ ਕੋਈ ਅਧਿਕਾਰਿਕ ਬਿਆਨ ਨਹੀਂ ਜਾਰੀ ਕੀਤਾ ਗਿਆ ਹੈ। ਪਰ FA ਤੇ ਟੀਮ ਖਿਡਾਰੀਆਂ ਦੇ ਚੋਰੀ ਹੋਏ ਸਮਾਨ ਨੂੰ ਲੱਭਣ ਤੇ ਭਰਪਾਈ ਕਰਨ ਦੀ ਕੋਸ਼ਿਸ਼ 'ਚ ਜੁੱਟ ਗਏ ਹਨ। ਇਸ ਘਟਨਾ ਨੇ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਟੀਮ ਦੀਆਂ ਤਿਆਰੀਆਂ 'ਚ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਹੁਣ ਸਾਰਿਆਂ ਦੀ ਨਜ਼ਰ ਏਫਏ ਦੀ ਅਧਿਕਾਰਿਕ ਟਿੱਪਣੀ ਤੇ ਟੀਮ ਦੇ ਅਗਲੇ ਕਦਮ ਤੇ ਟਿਕੀ ਹੋਈ ਹੈ।
ਕਿਵੇਂ ਹੋਈ ਚੋਰੀ?
ਰਿਪੋਰਟਾਂ ਦੇ ਅਨੁਸਾਰ, ਚੋਰੀ ਉਦੋਂ ਹੋਈ ਜਦੋਂ ਟੀਮ ਦੇ ਸਾਮਾਨ ਨੂੰ ਵੈਸਟ ਪਾਮ ਬੀਚ, ਫਲੋਰੀਡਾ ਤੋਂ ਮਿਸੂਰੀ ਦੇ ਸਵੋਪ ਸੌਕਰ ਵਿਲੇਜ ਵਿਖੇ ਉਨ੍ਹਾਂ ਦੇ ਬੇਸ 'ਤੇ ਲਿਜਾਇਆ ਜਾ ਰਿਹਾ ਸੀ। ਇੱਕ ਅਜਿਹੀ ਸਹੂਲਤ ਜੋ ਘੱਟੋ-ਘੱਟ ਅਗਲੇ ਤਿੰਨ ਹਫ਼ਤਿਆਂ ਲਈ ਇੰਗਲੈਂਡ ਟੀਮ ਦੇ ਘਰ ਵਜੋਂ ਕੰਮ ਕਰਨ ਲਈ ਤਿਆਰ ਹੈ। ਮੁੱਖ ਕੋਚ ਥਾਮਸ ਟੁਚੇਲ ਦੀ ਟੀਮ ਸ਼ਨੀਵਾਰ ਦੁਪਹਿਰ ਨੂੰ ਉੱਥੇ ਆਪਣਾ ਪਹਿਲਾ ਸਿਖਲਾਈ ਸੈਸ਼ਨ ਕਰਨ ਵਾਲੀ ਸੀ, ਪਰ ਚੋਰੀ ਦੀ ਖ਼ਬਰ ਨੇ ਇਸ ਤੋਂ ਪਹਿਲਾਂ ਹੀ ਪੂਰੇ ਕੈਂਪ ਵਿੱਚ ਹਲਚਲ ਮਚਾ ਦਿੱਤੀ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਲਗਭਗ ਖਿਡਾਰੀਆਂ ਦਾ ਸਾਰਾ ਸਮਾਨ ਚੋਰੀ ਹੋ ਗਿਆ ਹੈ, ਬਾਕੀ ਬਚੇ ਸਮਾਨ ਵਿੱਚੋਂ ਸਿਰਫ਼ ਇੱਕ ਫੁੱਟਬਾਲ ਮਿਲਿਆ ਹੈ। ਇੱਕ ਵੱਡੀ ਚਿੰਤਾ ਇਹ ਹੈ ਕਿ ਚੋਰ ਕਪਤਾਨ ਹੈਰੀ ਕੇਨ ਅਤੇ ਸਟਾਰ ਮਿਡਫੀਲਡਰ ਜੂਡ ਬੇਲਿੰਘਮ ਸਮੇਤ ਕਈ ਖਿਡਾਰੀਆਂ ਦੇ ਬੂਟ ਵੀ ਲਿਜਾ ਸਕਦੇ ਹਨ।
ਚੋਰੀ ਹੋਈਆਂ ਚੀਜ਼ਾਂ ਵਿੱਚ ਨਾ ਸਿਰਫ਼ ਖੇਡ ਉਪਕਰਣ ਸ਼ਾਮਲ ਸਨ, ਸਗੋਂ ਟੀਮ ਦੀਆਂ ਤਿਆਰੀਆਂ ਲਈ ਮਹੱਤਵਪੂਰਨ ਵਿਸ਼ਲੇਸ਼ਣ ਉਪਕਰਣ, ਥਾਮਸ ਟੁਚੇਲ ਦੇ ਰਣਨੀਤਕ ਵ੍ਹਾਈਟਬੋਰਡ ਅਤੇ ਖਿਡਾਰੀਆਂ ਦੀ ਰਿਕਵਰੀ ਲਈ ਵਰਤੇ ਜਾਣ ਵਾਲੇ ਮਸਾਜ ਟੇਬਲ ਵੀ ਸ਼ਾਮਲ ਸਨ। ਇੰਗਲੈਂਡ ਦੇ ਸਟਾਫ ਨੇ ਫਲੋਰੀਡਾ ਵਿੱਚ ਪ੍ਰੀ-ਕੈਂਪ ਛੱਡਣ ਤੋਂ ਪਹਿਲਾਂ ਆਪਣੀ ਪੂਰੀ ਸਿਖਲਾਈ ਕਿੱਟ ਅਤੇ ਜ਼ਰੂਰੀ ਸਰੋਤ ਪੈਕ ਕਰ ਲਏ ਸਨ, ਇਹ ਯਕੀਨੀ ਬਣਾਉਣ ਲਈ ਕਿ ਵਿਸ਼ਵ ਕੱਪ ਬੇਸ 'ਤੇ ਪਹੁੰਚਣ 'ਤੇ ਤਿਆਰੀਆਂ ਤੁਰੰਤ ਸ਼ੁਰੂ ਹੋ ਸਕਦੀਆਂ ਹਨ।
ਇੰਗਲੈਂਡ ਦੇ ਪਹਿਲੇ ਵਰਲਡ ਕੱਪ ਮੈਚ ਤੋਂ ਪਹਿਲਾਂ ਇਹ ਘਟਨਾ ਟੀਮ ਦੀਆਂ ਯੋਜਨਾਵਾਂ ਲਈ ਵੱਡਾ ਝੱੱਟਕਾ ਮਨੀ ਜਾ ਰਹੀ ਹੈ। ਸੂਤਰਾਂ ਅਨੁਸਾਰ, ਸੁਰੱਖਿਆ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਸਾਮਾਨ ਦੀ ਢੋਆ-ਢੁਆਈ ਲਈ ਜ਼ਿੰਮੇਵਾਰ ਕੁਝ ਡਰਾਈਵਰ ਇਸ ਘਟਨਾ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਸ਼ੱਕ ਦੇ ਆਧਾਰ 'ਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।