Team India Victory Parade: ਅਮਰੀਕਾ ਅਤੇ ਵੈਸਟਇੰਡੀਜ਼ 'ਚ ਆਯੋਜਿਤ ਟੀ-20 ਵਿਸ਼ਵ ਕੱਪ 2024 ਖਤਮ ਹੋ ਗਿਆ ਹੈ। ਟੀਮ ਇੰਡੀਆ ਨੇ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 17 ਸਾਲ ਬਾਅਦ ਭਾਰਤੀ ਟੀਮ ਚੈਂਪੀਅਨ ਬਣਨ ਦੇ 5 ਦਿਨ ਬਾਅਦ 4 ਜੁਲਾਈ ਨੂੰ ਭਾਰਤ ਪਰਤੀ ਰੋਹਿਤ ਸੈਨਾ ਬਾਰਬਾਡੋਸ ਤੋਂ ਸਿੱਧਾ ਦਿੱਲੀ ਪਹੁੰਚੀ। ਆਪਣੇ ਚਹੇਤੇ ਖਿਡਾਰੀਆਂ ਨੂੰ ਦੇਖਣ ਲਈ ਪ੍ਰਸ਼ੰਸਕ ਵੀ ਵੱਡੀ ਗਿਣਤੀ 'ਚ ਮੌਜੂਦ ਸਨ। ਹੁਣ ਅੱਜ 11 ਵਜੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਟੀਮ ਇੰਡੀਆ ਮੁੰਬਈ ਲਈ ਰਵਾਨਾ ਹੋਵੇਗੀ, ਜਿੱਥੇ ਸ਼ਾਨਦਾਰ ਜਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
Jubilation in the air 🥳
— BCCI (@BCCI) July 4, 2024
The #T20WorldCup Champions have arrived in New Delhi! 🛬
Presenting raw emotions of Captain @ImRo45 -led #TeamIndia's arrival filled with celebrations 👏👏 pic.twitter.com/EYrpJehjzj
ਮੁੰਬਈ ਵਿੱਚ ਖੁੱਲ੍ਹੀ ਛੱਤ ਵਾਲੀ ਬੱਸ ਵਿੱਚ ਟੀਮ ਦੀ ਜਿੱਤ ਪਰੇਡ
ਭਾਰਤ ਦੀ ਇਸ ਇਤਿਹਾਸਕ ਜਿੱਤ ਦਾ ਜਸ਼ਨ ਮਨਾਉਣ ਲਈ ਮੁੰਬਈ 'ਚ ਤਿਆਰੀਆਂ ਜ਼ੋਰਾਂ 'ਤੇ ਹਨ। ਪ੍ਰਸ਼ੰਸਕ ਵੀ ਤਿਆਰ ਹਨ ਅਤੇ ਟੀਮ ਦਾ ਇੰਤਜ਼ਾਰ ਕਰ ਰਹੇ ਹਨ। ਪ੍ਰੋਗਰਾਮ ਮੁਤਾਬਕ ਸ਼ਾਮ 5 ਵਜੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਖੁੱਲ੍ਹੀ ਛੱਤ ਵਾਲੀ ਬੱਸ 'ਚ ਟੀਮ ਦੀ ਜਿੱਤ ਪਰੇਡ ਹੋਵੇਗੀ। ਇਸ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ।
Indian Team Bus for The Victory Parade . 🇮🇳
— Saurabh kumar (@Saurabhk0096) July 4, 2024
It is time for celebration in Mumbai . #IndianCricketTeam CHOKLI . BCCI pic.twitter.com/Mbw7utAzoo
ਜਿੱਤ ਪਰੇਡ ਤੋਂ ਬਾਅਦ ਵਾਨਖੇੜੇ ਸਟੇਡੀਅਮ 'ਚ ਇਕ ਸਨਮਾਨ ਸਮਾਰੋਹ ਹੋਵੇਗਾ, ਜਿਸ 'ਚ ਭਾਰਤ ਨੂੰ ਨਕਦ ਇਨਾਮ ਦਿੱਤਾ ਜਾਵੇਗਾ। 2007 'ਚ ਪਹਿਲਾ ਖਿਤਾਬ ਜਿੱਤਣ ਵਾਲੀ ਐੱਮਐੱਸ ਧੋਨੀ ਦੀ ਟੀਮ ਦਾ ਵੀ ਇਸੇ ਤਰ੍ਹਾਂ ਸਵਾਗਤ ਕੀਤਾ ਗਿਆ।