Vinesh Phogat News: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਨੇਸ਼ ਫੋਗਾਟ ਨੂੰ ਦੇਵੇਗੀ 25 ਲੱਖ ਦਾ ਨਕਦ ਪੁਰਸਕਾਰ,   ਐਲਪੀਯੂ ਤੋਂ ਕੀਤੀ ਹੈ ਪੜ੍ਹਾਈ  

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 25 ਲੱਖ ਰੁਪਏ ਦਾ ਨਕਦ ਪੁਰਸਕਾਰ ਦੇਵੇਗੀ। ਵਿਨੇਸ਼ ਫੋਗਾਟ ਪੰਜਾਬ ਦੇ ਫਗਵਾੜਾ ਸਥਿਤ ਐਲਪੀਯੂ ਦੀ ਵਿਦਿਆਰਥਣ ਰਹੀ ਹੈ। ਇਸ ਲਈ ਐਲਪੀਯੂ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੁਪਹਿਰ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਚਰਖੀ ਦਾਦਰੀ ਵਿੱਚ ਪਹਿਲਵਾਨ ਵਿਨੇਸ਼ ਫੋਗਟ ਦੇ ਚਾਚਾ ਮਹਾਵੀਰ ਫੋਗਟ ਨਾਲ ਮੁਲਾਕਾਤ ਕੀਤੀ।

Share:

ਸਪੋਰਟਸ ਨਿਊਜ। ਪੈਰਿਸ ਓਲੰਪਿਕ 2024 'ਚ ਫਾਈਨਲ ਮੈਚ ਤੋਂ ਪਹਿਲਾਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਏ ਜਾਣ 'ਤੇ ਦੇਸ਼ ਭਰ 'ਚ ਚਰਚਾ ਦਾ ਮਾਹੌਲ ਹੈ। ਇਸ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ 25 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਵਿਨੇਸ਼ ਫੋਗਾਟ ਪੰਜਾਬ ਦੇ ਫਗਵਾੜਾ ਸਥਿਤ ਐਲਪੀਯੂ ਦੀ ਵਿਦਿਆਰਥਣ ਰਹੀ ਹੈ। ਇਸ ਲਈ ਐਲਪੀਯੂ ਵੱਲੋਂ ਇਹ ਐਲਾਨ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਵਿਨੇਸ਼ ਫੋਗਾਟ ਨੂੰ ਨਿਰਧਾਰਤ ਵਜ਼ਨ ਤੋਂ ਵੱਧ ਹੋਣ ਕਾਰਨ ਮੁਕਾਬਲੇ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਕਾਰਨ ਵਿਨੇਸ਼ ਨਾ ਸਿਰਫ ਫਾਈਨਲ ਤੋਂ ਬਾਹਰ ਹੋ ਗਈ, ਸਗੋਂ ਮੈਡਲ ਤੋਂ ਵੀ ਖੁੰਝ ਗਈ। ਇਸ ਤੋਂ ਪਹਿਲਾਂ ਦੁਪਹਿਰ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਚਰਖੀ ਦਾਦਰੀ ਵਿੱਚ ਪਹਿਲਵਾਨ ਵਿਨੇਸ਼ ਫੋਗਟ ਦੇ ਚਾਚਾ ਮਹਾਵੀਰ ਫੋਗਟ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ