ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਲਾਇਆ 53 ਕਰੋੜ ਰੁਪਏ ਦਾ ਜੁਰਮਾਨਾ

ਇਟਲੀ 'ਚ ਜੂਏ ਦੇ ਪਾਬੰਦੀਸ਼ੁਦਾ ਇਸ਼ਤਿਹਾਰ ਦਿਖਾਉਣ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ 53 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਟਲੀ ਦੇ ਸੰਚਾਰ ਰੈਗੂਲੇਟਰ AGCOM ਦੇ ਅਨੁਸਾਰ ਮੇਟਾ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪ੍ਰੋਫਾਈਲਾਂ ਅਤੇ ਖਾਤਿਆਂ ਦੁਆਰਾ ਜੂਏ ਦੇ ਇਸ਼ਤਿਹਾਰ ਦਿਖਾਉਣ ਦਾ ਦੋਸ਼ ਲਗਾਇਆ ਗਿਆ ਸੀ। 

Share:

ਤਕਨੀਕੀ ਦਿੱਗਜ Meta ਦੇ ਦੁਨੀਆ ਭਰ ਵਿੱਚ ਲੱਖਾਂ ਉਪਭੋਗਤਾ ਹਨ। Meta ਦੇ ਸੋਸ਼ਲ ਮੀਡੀਆ ਪਲੇਟਫਾਰਮ Facebook ਅਤੇ Instagram ਦੀ ਵਰਤੋਂ ਲੋਕ ਬਹੁਤ ਜ਼ਿਆਦਾ ਕਰਦੇ ਹਨ। ਇਹ ਸਾਡੀ ਜ਼ਿੰਦਗੀ ਅਤੇ ਮਨੋਰੰਜਨ ਦਾ ਅਹਿਮ ਹਿੱਸਾ ਬਣ ਗਏ ਹਨ। ਪਰ ਦੋਵੇਂ ਪਲੇਟਫਾਰਮ ਜੁਰਮਾਨੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ 53 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਟਲੀ ਵਿਚ ਕੰਪਨੀ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਇਟਲੀ 'ਚ ਜੂਏ ਦੇ ਪਾਬੰਦੀਸ਼ੁਦਾ ਇਸ਼ਤਿਹਾਰ ਦਿਖਾਉਣ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਮੋਟਾ ਜੁਰਮਾਨਾ ਲਗਾਇਆ ਗਿਆ ਹੈ। ਇਟਲੀ ਦੇ ਸੰਚਾਰ ਰੈਗੂਲੇਟਰ AGCOM ਦੇ ਅਨੁਸਾਰ ਮੇਟਾ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪ੍ਰੋਫਾਈਲਾਂ ਅਤੇ ਖਾਤਿਆਂ ਦੁਆਰਾ ਜੂਏ ਦੇ ਇਸ਼ਤਿਹਾਰ ਦਿਖਾਉਣ ਦਾ ਦੋਸ਼ ਲਗਾਇਆ ਗਿਆ ਸੀ। ਨਾਲ ਹੀ ਕੰਪਨੀ ਅਜਿਹੇ ਕੰਟੈਂਟ ਦਾ ਪ੍ਰਚਾਰ ਕਰ ਰਹੀ ਸੀ। ਜਿਸ ਵਿੱਚ ਜੂਏ ਜਾਂ ਖੇਡਾਂ ਵਿੱਚ ਨਕਦ ਇਨਾਮ ਦਿੱਤੇ ਜਾ ਰਹੇ ਸਨ। ਇਸ ਦੇ ਮੱਦੇਨਜ਼ਰ AGCOM ਨੇ ਮੈਟਾ 'ਤੇ 5.85 ਮਿਲੀਅਨ ਯੂਰੋ ($6.45 ਮਿਲੀਅਨ) ਦਾ ਜੁਰਮਾਨਾ ਲਗਾਇਆ।

ਯੂਟਿਊਬ 'ਤੇ ਵੀ ਕਾਰਵਾਈ ਕੀਤੀ ਗਈ

ਇਟਲੀ ਦੇ ਸੰਚਾਰ ਰੈਗੂਲੇਟਰ ਏਜੀਕਾਮ ਨੇ ਅਜਿਹੇ ਇਸ਼ਤਿਹਾਰ ਦਿਖਾਉਣ ਲਈ ਕਈ ਕੰਪਨੀਆਂ ਦੇ ਖਿਲਾਫ ਕਾਰਵਾਈ ਕੀਤੀ ਹੈ। ਦਸੰਬਰ 2023 ਦੇ ਸ਼ੁਰੂ ਵਿੱਚ AGCOM ਨੇ Youtube ਉੱਤੇ 2.25 ਮਿਲੀਅਨ ਯੂਰੋ ਅਤੇ ਟਵਿੱਟਰ ਉੱਤੇ 9 ਲੱਖ ਯੂਰੋ ਦਾ ਜੁਰਮਾਨਾ ਲਗਾਇਆ ਸੀ। ਏਜੀਕਾਮ ਸੋਸ਼ਲ ਮੀਡੀਆ ਕੰਪਨੀਆਂ ਦੀਆਂ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਤਾਂ ਜੋ ਜੂਏ ਨਾਲ ਸਬੰਧਤ ਕਿਸੇ ਵੀ ਸਮੱਗਰੀ ਦਾ ਪ੍ਰਚਾਰ ਨਾ ਕੀਤਾ ਜਾਵੇ। 21 ਦਸੰਬਰ ਨੂੰ ਅਮਰੀਕੀ ਅਦਾਲਤ ਨੇ ਤਕਨੀਕੀ ਕੰਪਨੀ ਗੂਗਲ 'ਤੇ ਕਰੀਬ 70 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਸੀ। ਇਸ ਵਿੱਚ 10 ਕਰੋੜ ਲੋਕਾਂ ਵਿੱਚ 63 ਕਰੋੜ ਡਾਲਰ ਵੰਡਣ ਦੇ ਆਦੇਸ਼ ਦਿੱਤੇ ਗਏ ਸਨ। ਫੰਡ ਵਿੱਚ 7 ​​ਕਰੋੜ ਡਾਲਰ ਜਮ੍ਹਾ ਕਰਵਾਉਣ ਲਈ ਵੀ ਕਿਹਾ। ਇਹ ਕਾਰਵਾਈ ਐਂਡਰਾਇਡ ਪਲੇ ਸਟੋਰ 'ਤੇ ਇਨ-ਐਪ ਖਰੀਦਦਾਰੀ ਅਤੇ ਹੋਰ ਪਾਬੰਦੀਆਂ ਲਗਾ ਕੇ ਪੈਸੇ ਦੀ ਲੁੱਟ ਕਰਨ ਦੇ ਦੋਸ਼ 'ਤੇ ਕੀਤੀ ਗਈ ਸੀ।

ਇਹ ਵੀ ਪੜ੍ਹੋ