menu-icon
Punjabi Story Line
  • Home
  • News
  • Technology
  • iPad, MacBook, Mac Mini ਦੀਆਂ ਕੀਮਤਾਂ 'ਚ ਵਾਧਾ, Apple ਨੇ 1 ਲੱਖ ਤੱਕ ਵਧਾਏ ਰੇਟ

iPad, MacBook, Mac Mini ਦੀਆਂ ਕੀਮਤਾਂ 'ਚ ਵਾਧਾ, Apple ਨੇ 1 ਲੱਖ ਤੱਕ ਵਧਾਏ ਰੇਟ

ਭਾਰਤ ’ਚ Apple ਦੇ ਕਈਪ ਪ੍ਰੋਡਕਟ ਮਹਿੰਗ ਹੋ ਗਏ ਹਨ। ਕੰਪਨੀ ਨੇ ਆਈਫੋਨ ਤੋਂ ਇਲਾਵਾ ਬਾਕੀ ਮਾਡਲਾਂ ਦੀ ਕੀਮਤਾਂ ਵਿੱਚ ਸਿੱਧਾ 1 ਲੱਖ ਰੁਪਏ ਤੱਕ ਦਾ ਵਾਧਾ ਕੀਤਾ ਹੈ। ਇਹ ਵਧੀਆਂ ਹੋਈਆਂ ਕੀਮਤਾਂ ਅੱਜ 26 ਜੂਨ ਤੋ ਲਾਗੂ ਵੀ ਹੋ ਗਈਆਂ ਹਨ।

Date Updated Last Updated : 26 June 2026, 01:15 PM IST
Share:

ਨਵੀਂ ਦਿੱਲੀ: Apple ਨੇ ਭਾਰਤ ’ਚ ਆਪਣੇ MacBook ਅਤੇ iPad ਵਰਗੇ ਕਈ ਪ੍ਰੋਡਕਟਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ, ਜਿਸ ਵਿੱਚ ਕੁਝ ਮਾਡਲਾਂ ਦੀ ਕੀਮਤ ਵਿੱਚ 1 ਲੱਖ ਰੁਪਏ ਤੱਕ ਦਾ ਵਾਧਾ ਦੇਖਿਆ ਗਿਆ ਹੈ। ਕੰਪਨੀ ਦੇ CEO ਟਿਮ ਕੁਕ ਨੇ ਪਿਛਲੇ ਦਿਨ੍ਹੀਂ Apple ਦੇ ਪ੍ਰੋਡਕਟਾਂ ਦੀਆਂ ਕੀਮਤਾਂ ਵਧਾਉਣ ਵੱਲ ਇਸ਼ਾਰਾ ਕੀਤਾ ਸੀ,  ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੀਮਤਾਂ ਵਿੱਚ ਵਾਧਾ ਹੋਣ ਵਾਲਾ ਹੈ ਕਿਉਂਕਿ ਇਸ ਸਮੇਂ ਇਸ ਨੂੰ ਟਾਲਣਾ ਅਸੰਭਵ ਹੈ। ਇਨ੍ਹਾਂ ਪ੍ਰੋਡਕਟਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਅੱਜ 26 ਜੂਨ ਤੋ ਲਾਗੂ ਹੋ ਗਈਆਂ ਹਨ।

MacBook

ਐਪਲ ਨੇ MacBook ਏਅਰ ਦੇ 512GB ਵਾਲੇ ਵੇਰਿਅੰਟ ਨੂੰ 1,19,900 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ ਤੇ ਹੁਣ ਇਸਦੀ ਕੀਮਤ ਵੱਧ ਕੇ 1,37,900 ਰੁਪਏ ਹੋ ਗਈ ਹੈ। ਯਾਨੀ ਮੈਕਬੁੱਕ ਦੀ ਕੀਮਤ 'ਚ 18000 ਰੁਪਏ ਦੀ ਇਜ਼ਾਫਾ ਹੋਇਆ ਹੈ।


ਇਸ ਸਾਲ ਲਾਂਚ ਹੋਏ MacBook Neo ਦੀ ਕੀਮਤ 'ਚ ਵੀ 10,000 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸਨੂੰ ਭਾਰਤ 'ਚ 59,900 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਸੀ। ਬਾਅਦ 'ਚ ਇਸਦੀ ਕੀਮਤ 69,900 ਰੁਪਏ ਹੋ ਗਈ ਸੀ। ਹੁਣ ਇਸ ਪ੍ਰਾਈਸ ਹਾਈਕ ਤੋਂ ਬਾਦ ਇਹ 79,900 ਰੁਪਏ ਦਾ ਮਿਲੇਗਾ ਯਾਨੀ ਇਸ ਵਿੱਚ 20,000 ਤੱਕ ਦਾ ਵਾਧਾ ਹੋ ਗਿਆ ਹੈ।

 
MacBook Air ਦੇ M5 ਚਿਪ ਵਾਲੇ ਮਾਡਲ ਦੀ ਕੀਮਤ1,19,900 ਰੁਪਏ ਤੋਂ ਵੱਧ ਕੇ ਹੁਣ 1,49,900 ਰੁਪਏ ਹੋ ਗਈ ਹੈ। ਯਾਨੀ ਇਸਦੀ ਕੀਮਤ 'ਚ 30,000 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ 15 ਇੰਚ ਵਾਲੇ ਮਾਡਲ ਨੂੰ 1,44,900 ਰੁਪਏ 'ਚ ਲਾਂਚ ਕੀਤਾ ਗਿਆ ਸੀ। ਪ੍ਰਾਈਸ ਹਾਈਕ ਤੋਂ ਬਾਅਦ ਇਹ ਹੁਣ 1,79,900 ਰੁਪਏ 'ਚ ਮਿਲ ਰਿਹਾ ਹੈ।


MacBook Pro (M5) ਦੇ 14 ਇੰਚ ਵਾਲੇ ਮਾਡਲ ਦੀ ਕੀਮਤ 'ਚ 70,000 ਰੁਪਏ ਤੱਕ ਦਾ ਵਾਧਾ ਹੋਇਆ ਹੈ। 1,79,900 ਰੁਪਏ ਵਾਲਾ ਮਾਡਲ ਹੁਣ 2,39,900 ਰੁਪਏ 'ਚ ਮਿਲੇਗਾ। M5 Max ਚਿਪ ਵਾਲੇ MacBook Pro ਦੀ ਕੀਮਤ 'ਚ ਕਰੀਬ 1 ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ।


iPad
ਆਈਪੈਡ ਦੀ ਗੱਲ ਕਰਿਏ ਤਾਂ, ਇਸ ਦੀ ਕੀਮਤ 'ਚ ਵੀ ਕਾਫ਼ੀ ਵਾਧਾ ਹੋਇਆ ਹੈ। iPad Air (M4) ਨੂੰ 64,900 ਰੁਪਏ 'ਚ ਲਾਂਚ ਕੀਤਾ ਗਿਆ ਸੀ, ਜਿਸਦੀ ਕੀਮਤ ਹੁਣ ਵੱਧ ਕੇ  89,900 ਰੁਪਏ ਹੋ ਗਈ ਹੈ। ਉੱਥੇ ਹੀ, iPad Pro (M5) ਦੀ ਕੀਮਤ 'ਚ ਵੀ ਵੱਡਾ ਇਜਾਫ਼ਾ ਹੋਇਆ ਹੈ। ਇਹ ਆਈਪੈਡ ਪਹਿਲਾ 99,900 ਦਾ ਮਿਲ ਰਿਹਾ ਸੀ ਤੇ ਪ੍ਰਾਈਸ ਹਾਈਕ ਤੋਂ ਬਾਅਦ ਇਸਦੀ ਕੀਮਤ 1,39,900 ਰੁਪਏ ਹੋ ਗਈ ਹੈ।

Apple TV 4K
ਇਸਤੋਂ ਇਲਾਵਾ, ਐਪਲ ਨੇ ਆਪਣੇ ਹੋਮ ਇੰਟਰਟੇਨਮੇਂਟ ਪ੍ਰੋਡਕਟ ਦੀ ਕੀਮਤ 'ਚ ਵੀ ਵਾਧਾ ਕਰ ਦਿੱਤਾ ਹੈ। ਪਹਿਲਾ ਇਸਦੀ ਕੀਮਤ 14,900 ਸੀ ਤੇ ਹੁਣ ਵੱਦ ਕੇ 25,900 ਹੋ ਗਈ ਹੈ। 128GB ਵਾਲੇ ਵੇਰਿਏਂਟ ਦੀ ਕੀਮਤ 16,900 ਤੋਂ ਵੱਧ ਕੇ 31,900 ਰੁਪਏ ਹੋ ਗਈ ਹੈ। ਇਸਦੇ ਨਾਲ ਹੀ ਹੋਮ ਪੈਡ ਦੀ ਕੀਮਤ 'ਚ ਵੀ ਵਾਧਾ ਹੋਇਆ ਹੈ। ਇਸਨੂੰ 32,900 ਰੁਪਏ 'ਚ ਲਾਂਚ ਕੀਤਾ ਗਿਆ ਸੀ, ਪਰ ਹੁਣ 44,900 ਰੁਪਏ ਦਾ ਮਿਲੇਗਾ।

 

ਵੱਧੇ ਹੋਏ ਰੇਟਾਂ ਇਨ੍ਹਾਂ ਰੇਟਾਂ ਦਾ ਜ਼ਿੰਮੇਵਾਰ ਗਲੋਬਲ ਸਪਲਾਈ ਚੇਨ ਵਿੱਚ ਵਧ ਰਹੀ ਮੈਮੋਰੀ ਕਾਸਟ ਨੂੰ ਠਹਿਰਾਇਆ ਜਾ ਸਕਦਾ ਹੈ।

 

ਰਾਹਤ ਦੀ ਗੱਲ ਹੈ ਕਿ Apple ਨੇ ਆਪਣੇ ਸਭ ਤੋਂ ਜਿਆਦਾ ਵਿੱਕਣ ਵਾਲੇ ਪ੍ਰੋਡਕਟ iPhone ਦੀ ਕੀਮਤ 'ਚ ਵਾਧਾ ਨਹੀਂ ਕੀਤਾ ਹੈ। ਐਪਲ ਦੇ ਇਹ ਆਈਫੋਨ ਪਹਿਲਾਂ ਵਾਲੀਆਂ ਕੀਮਤਾਂ 'ਚ ਹੀ ਮਿਲਣਗੇ। ਰਿਪੋਰਟ ਦੇ ਮੁਤਾਬਿਕ, ਕੰਪਨੀ ਆਈਫੋਨ ਦੀਆਂ ਕੀਮਤਾਂ 'ਚ ਵਾਧਾ ਕਰ ਦੇ ਮੂਡ 'ਚ ਨਹੀਂ ਹੈ। 
 

Recent News