ਮੋਬਾਇਲ ਫੋਨ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹਨ। ਬਾਜ਼ਾਰ ਵਿੱਚ ਹੁਣ ਇੱਕ ਤੋਂ ਵੱਧ ਇੱਕ ਸਮਾਰਟਫੋਨ ਹਨ ਜੋ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਰਹੇ ਹਨ ਪਰ ਬਹੁਤ ਸਾਰੇ ਲੋਕ ਹਨ ਜੋ ਅਜੇ ਵੀ ਪੁਰਾਣੇ ਸਮਾਰਟਫੋਨ ਵਰਤ ਰਹੇ ਹਨ। ਉੱਥੇ ਹੀ ਜੇਕਰ ਵਟਸਅੱਪ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਸਾਡੀ ਰੋਜ਼ਾਨਾ ਜਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਕਿਸੇ ਨੂੰ ਮੈਸਜ ਕਰਨਾ ਹੋਵੇ, ਕਾਲ ਕਰਨੀ ਹੋਵੇ ਜਾਂ ਫਿਰ ਵੀਡੀਓ ਕਾਲ ਕਰਨੀ ਹੋਵੇ ਤਾਂ ਜ਼ਿਆਦਾਤਰ ਵਟਸਅੱਪ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ। ਪਰ ਹੁਣ ਜੋ ਲੋਕ ਕਾਫੀ ਪੁਰਾਣੇ ਸਮਾਰਟਫੋਨਾਂ ਦਾ ਇਸਤੇਮਾਲ ਕਰ ਰਹੇ ਹਨ ਉਹ ਆਪਣੇ ਫੋਨਾਂ ਵਿੱਚ ਵਟਸਅੱਪ ਦਾ ਇਸਤੇਮਾਲ ਨਹੀ ਕਰ ਸਕਣਗੇ। WhatsApp 1 ਜੂਨ, 2025 ਯਾਨੀ ਅੱਜ ਤੋਂ ਕਈ ਸਮਾਰਟਫੋਨਾਂ 'ਤੇ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਵਿੱਚ ਪੁਰਾਣੇ ਆਈਫੋਨ ਅਤੇ ਐਂਡਰਾਇਡ ਦੋਵੇਂ ਡਿਵਾਈਸ ਸ਼ਾਮਲ ਹਨ। ਹਾਲਾਂਕਿ ਇਹ ਸੇਵਾ ਮਈ ਤੋਂ ਹੀ ਬੰਦ ਹੋਣ ਵਾਲੀ ਸੀ, ਪਰ ਇਸਨੂੰ ਜੂਨ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜੇਕਰ WhatsApp ਤੁਹਾਡੇ ਫੋਨ ਵਿੱਚ ਕੰਮ ਕਰਨਾ ਬੰਦ ਕਰ ਰਿਹਾ ਹੈ, ਤਾਂ ਘਬਰਾਓ ਨਾ! ਇਹ ਕਿਸੇ ਵੱਡੀ ਖਰਾਬੀ ਦਾ ਮਾਮਲਾ ਨਹੀਂ ਹੈ, ਪਰ ਇਹ Meta ਦੀ ਇੱਕ ਰੁਟੀਨ ਅਪਡੇਟ ਪ੍ਰਕਿਰਿਆ ਦਾ ਹਿੱਸਾ ਹੈ। ਕੰਪਨੀ ਹੁਣ ਆਪਣੇ ਮੈਸੇਜਿੰਗ ਐਪ WhatsApp ਨੂੰ ਨਵੀਂ ਟੈਕਨੋਲੋਜੀ ਅਨੁਸਾਰ ਅਪਗ੍ਰੇਡ ਕਰ ਰਹੀ ਹੈ, ਤਾਂ ਜੋ ਉਪਭੋਗਤਾਵਾਂ ਨੂੰ ਬਿਹਤਰ ਸੁਰੱਖਿਆ ਅਤੇ ਨਵੀਂਆਂ ਵਿਸ਼ੇਸ਼ਤਾਵਾਂ ਮਿਲ ਸਕਣ।
ਜਿਨ੍ਹਾਂ ਵਿੱਚ ਘੱਟੋ-ਘੱਟ Android 5.1 ਜਾਂ iOS 12 ਵਰਗਾ ਸਾਫਟਵੇਅਰ ਇੰਸਟਾਲ ਹੈ WhatsApp ਹੁਣ ਸਿਰਫ਼ ਉਨ੍ਹਾਂ ਫੋਨਾਂ 'ਤੇ ਚੱਲੇਗਾ। ਯਾਨੀ, ਜੇਕਰ ਤੁਹਾਡਾ ਫੋਨ ਇਸ ਤੋਂ ਪੁਰਾਣਾ ਹੈ, ਤਾਂ WhatsApp ਇਸ ਵਿੱਚ ਕੰਮ ਕਰਨਾ ਬੰਦ ਕਰ ਦੇਵੇਗਾ।
ਇੰਨਾ ਫੋਨਾਂ ਵਿੱਚ WhatsApp ਕੰਮ ਨਹੀਂ ਕਰੇਗਾ ਐਪਲ ਦੇ ਇਹ ਆਈਫੋਨ ਮਾਡਲ iPhone 5s, iPhone 6, iPhone 6 Plus, iPhone 6s, iPhone 6s Plus ਅਤੇ iPhone SE (1st Gen) ਹਨ। ਉੱਥੇ ਹੀ Android ਫੋਨਾਂ ਦੀ ਗੱਲ ਕਰੀਏ, ਤਾਂ ਇਨ੍ਹਾਂ ਵਿੱਚ Samsung Galaxy S4, Samsung Galaxy Note 3, Sony Xperia Z1, LG G2, Huawei Ascend P6, Moto G (1st Gen), Motorola Razr HD ਅਤੇ Moto E 2014 ਸ਼ਾਮਲ ਹਨ।
ਕੰਪਨੀ ਵੱਲੋਂ ਇਹ ਫੈਸਲਾ ਇਲ ਲਈ ਲਿਆ ਗਿਆ ਹੈ ਕਿਉਂਕਿ ਪੁਰਾਣੇ ਹੋਣ ਕਾਰਨ ਹਨ ਹੁਣ ਇੰਨਾਂ ਡਿਵਾਈਸ ਵਿੱਚ ਸਾਫਟਵੇਅਰ ਅਪਡੇਟ ਨਹੀਂ ਮਿਲ ਰਹੇ ਹਨ। ਅਜਿਹੀ ਸਥਿਤੀ ਵਿੱਚ, WhatsApp ਦੇ ਨਵੇਂ ਸੁਰੱਖਿਆ ਫੀਚਰ ਅਤੇ ਅਪਡੇਟ ਇਹਨਾਂ ਫੋਨਾਂ 'ਤੇ ਸਹੀ ਢੰਗ ਨਾਲ ਕੰਮ ਨਹੀਂ ਕਰਨਗੇ। ਇਸ ਲਈ ਕੰਪਨੀ ਇਹਨਾਂ ਨੂੰ ਆਪਣੀ ਸਪੋਰਟ ਲਿਸਟ ਤੋਂ ਹਟਾ ਰਹੀ ਹੈ।