menu-icon
Punjabi Story Line
  • Home
  • News
  • Trending
  •  ਪੂਲ 'ਚ ਨਹਾ ਰਹੇ ਮੁੰਡੇ ਦੇ ਅੰਡਰਵੀਅਰ ਵਿੱਚ ਵੜਿਆ ਸੱਪ, ਦੋਸਤ ਦੀ ਹਿੰਮਤ ਨਾਲ ਟਲਿਆ ਹਾਦਸਾ, ਵੀਡਿਓ ਵਾਇਰਲ

 ਪੂਲ 'ਚ ਨਹਾ ਰਹੇ ਮੁੰਡੇ ਦੇ ਅੰਡਰਵੀਅਰ ਵਿੱਚ ਵੜਿਆ ਸੱਪ, ਦੋਸਤ ਦੀ ਹਿੰਮਤ ਨਾਲ ਟਲਿਆ ਹਾਦਸਾ, ਵੀਡਿਓ ਵਾਇਰਲ

ਉੱਤਰ ਪ੍ਰਦੇਸ਼ ਦੇ ਓਰਈ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜੋ ਇਹ ਸੋਚਣ 'ਤੇ ਮਜਬੂਰ ਕਰ ਦਿੰਦਾ ਹੈ ਕਿ ਅਜਿਹਾ ਕਿਵੇਂ ਸੰਭਵ ਹੈ। ਇੱਕ ਸਵੀਮਿੰਗ ਪੂਲ ਵਿੱਚ ਨਹਾ ਰਹੇ ਇੱਕ ਨੌਜਵਾਨ ਦੇ ਅੰਡਰਵੀਅਰ ਵਿੱਚ ਅਚਾਨਕ ਇੱਕ ਸੱਪ ਵੜ ਗਿਆ, ਜਿਸਨੇ ਕੁੱਝ ਦੇਰ ਲਈ ਉਸਦੇ ਸਾਹ ਸੁੱਕਾ ਦਿੱਤੇ।

Date Updated Last Updated : 27 June 2026, 01:24 PM IST
Share:

ਉੱਤਰ ਪ੍ਰਦੇਸ਼: ਸੋਸ਼ਲ ਮੀਡੀਆ ਤੇ ਅਕਸਰ ਅਜੀਬੋ-ਗਰੀਬ ਵੀਡਿਓ ਵਾਇਰਲ ਹੁੰਦੇ ਰਹਿੰਦੇ ਹਨ, ਜੋ ਹਸਾਉਣ ਦੇ ਨਾਲ-ਨਾਲ ਲੋਕਾਂ ਨੂੰ ਹੈਰਾਨ ਵੀ ਕਰਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ ਤੇ ਇੱਕ ਅਜਿਹਾ ਹੀ ਵੀਡਿਓ ਸਾਹਮਣੇ ਆਇਆ ਹੈ, ਜਿਸਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਦਾ ਹਾਸਾ ਬੰਦ ਨਹੀਂ ਹੋ ਰਿਹਾ ਤੇ ਕਈ ਕਾਫ਼ੀ ਹੈਰਾਨ ਹੋ ਰਹੇ ਹਨ। ਸੋਸ਼ਲ ਮੀਡੀਆ ਤੇ ਇਸ ਵੀਡਿਓ ਨੂੰ ਰੱਜ ਕੇ ਵਾਇਰਲ ਕੀਤਾ ਜਾ ਰਿਹਾ ਹੈ।


ਆਦਮੀ ਦੇ ਅੰਡਰਵੀਅਰ ਵਿੱਚ ਵੜਿਆ ਸੱਪ
ਵੀਡਿਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਮੁੰਡਾ ਸਵੀਮਿੰਗ ਪੂਲ 'ਚ ਨਹਾ ਰਿਹਾ ਸੀ ਕਿ ਅਚਾਨਕ ਉਸਦੇ ਅੰਡਰਵੀਅਰ ਵਿੱਚ ਸੱਪ ਵੜ ਜਾਂਦਾ ਹੈ। ਜਦੋਂ ਉਸਨੂੰ ਸੱਪ ਬਾਰੇ ਪਤਾ ਚੱਲਦਾ ਹੈ ਤਾਂ ਕੁੱਝ ਦੋਸਤ ਉਸਦੀ ਮਦਦ ਕਰਦੇ ਹਨ। ਮੁੰਡੇ ਦਾ ਦੋਸਤ ਅੰਡਰਵੀਅਰ ਵਿੱਚ ਵੜੇ ਸੱਪ ਨੂੰ ਹੱਥ ਨਾਲ ਫੜਦਾ ਹੈ ਤੇ ਲੜਕਾ ਜਲਦੀ-ਜਲਦੀ ਆਪਣੇ ਆਲੇ-ਦੁਆਲੇ ਤੌਲੀਆ ਲਪੇਟ ਕੇ ਅੰਡਰਵੀਅਰ ਨੂੰ ਉਤਾਰਦਾ ਹੈ। ਇਸ ਮਗਰੋਂ ਮੁੰਡੇ ਦਾ ਦੋਸਤ ਉਸਦੇ ਅੰਡਰਵੀਅਰ ਨੂੰ ਪੂਲ ਤੋ ਬਾਹਰ ਸੁੱਟਦਾ ਹੈ ਤੇ ਉਸ ਵਿੱਚੋਂ ਇੱਕ ਵੱਡਾ ਸੱਪ ਨਿਕਲਦਾ ਹੈ, ਜੋ ਉੱਥੇ ਮੌਜੂਦ ਸਾਰਿਆਂ ਨੂੰ ਹੈਰਾਨ ਕਰ ਦਿੰਦਾ ਹੈ। 


ਭਾਵੇਂ ਸੱਪ ਨੇ ਮੁੰਡੇ ਨੂੰ ਨੁਕਸਾਨ ਨਹੀਂ ਪਹੁੰਚਾਇਆ, ਫਿਰ ਵੀ ਇਸ ਦੀ ਜਾਣਕਾਰੀ ਹੋਣ ਤੇ ਮੁੰਡੇ ਦੇ ਸਾਹ ਸੁੱਕ ਗਏ ਅਤੇ ਉਸਦੇ ਦੋਸਤਾਂ ਨੇ ਜੋ ਹਿੰਮਤ ਦਿਖਾਈ ਉਸਨੂੰ ਲੋਕ ਸਲਾਮ ਕਰ ਰਹੇ ਹਨ।

 

ਰਿਪੋਰਟਾਂ ਮੁਤਾਬਿਕ, ਸਵੀਮਿੰਗ ਪੂਲ ਦਾ ਸੱਪ ਇੱਕ ਗੈਰ-ਜ਼ਹਿਰੀਲਾ ਪਾਣੀ ਦਾ ਸੱਪ ਸੀ, ਜਿਸ ਨਾਲ ਕਿਸੇ ਤਰ੍ਹਾਂ ਦਾ ਗੰਭੀਰ ਹਾਦਸਾ ਨਹੀਂ ਹੋਇਆ। ਮੌਕੇ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਤੇ ਉਪਭੋਗਤਾਵਾਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।


ਇੱਕ ਉਪਭੋਗਤਾ ਨੇ ਲਿਖਿਆ, "ਇਸ ਵਿਅਕਤੀ ਨੇ ਇੱਕ ਨਵਾਂ ਡਰ ਖੋਲ੍ਹ ਦਿੱਤਾ ਹੈ।" ਇੱਕ ਹੋਰ ਨੇ ਟਿੱਪਣੀ ਕੀਤੀ, "ਹੁਣ ਤੋਂ ਹੋਰ ਕੋਈ ਸਵੀਮਿੰਗ ਪੂਲ ਨਹੀਂ ਜਾਵੇਗਾ।" ਇਸ ਦੌਰਾਨ, ਇੱਕ ਹੋਰ ਉਪਭੋਗਤਾ ਨੇ ਪੁੱਛਿਆ, "ਜੇ ਸੱਪ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ, ਤਾਂ ਇਸਨੂੰ ਕਿਉਂ ਮਾਰਿਆ ਗਿਆ?"

Recent News