ਭਗਵੇਂ ਰੰਗ 'ਚ ਰੰਗੀ ਗਈ ਬਾਲੀਵੁੱਡ ਦੀ ਇੱਕ ਹੋਰ ਹਸੀਨਾ, ਜਾਣੋ ਕੀ-ਕੀ ਹੋਏ ਇਮਤਿਹਾਨ
ਧਰਮ ਅਤੇ ਅਧਿਆਤਮਿਕਤਾ ਦਾ ਮਾਰਗ ਅਪਣਾਉਣਾ ਆਸਾਨ ਨਹੀਂ ਸੀ। ਇਸਦੇ ਲਈ ਉਨ੍ਹਾਂ ਨੇ 23 ਸਾਲ ਤੱਕ ਮੈਡੀਟੇਸ਼ਨ ਕੀਤੀ। ਉਹਨਾਂ ਨੇ ਗੁਰੂ ਦੀਕਸ਼ਾ ਲਈ। ਮਹਾਂਮੰਡਲੇਸ਼ਵਰ ਦੀ ਉਪਾਧੀ ਪ੍ਰਾਪਤ ਕਰਨ ਲਈ ਉਹ ਪ੍ਰੀਖਿਆਵਾਂ ਦੀ ਪ੍ਰਕਿਰਿਆ ਵਿੱਚੋਂ ਲੰਘੇ।
Last Updated :
25 January 2025, 10:40 PM IST
Courtesy: file photo
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਚੱਲ ਰਹੇ ਮਹਾਂਕੁੰਭ 'ਚ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਮਤਾ ਕੁਲਕਰਨੀ ਲਾਈਮਲਾਈਟ ਦੀ ਦੁਨੀਆਂ ਨੂੰ ਛੱਡ ਕੇ ਧਰਮ ਅਤੇ ਅਧਿਆਤਮ ਦੇ ਰਸਤੇ 'ਤੇ ਚੱਲ ਪਏ ਹਨ। 24 ਜਨਵਰੀ 2025 ਨੂੰ ਮਮਤਾ ਕੁਲਕਰਨੀ ਨੂੰ ਕਿੰਨਰ ਅਖਾੜੇ ਦੀ ਮਹਾਂਮੰਡਲੇਸ਼ਵਰ ਨਿਯੁਕਤ ਕੀਤਾ ਗਿਆ, ਉਹ ਉਨ੍ਹਾਂ ਸੁੰਦਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਆਪਣਾ ਜੀਵਨ ਧਰਮ ਅਤੇ ਅਧਿਆਤਮਿਕਤਾ ਨੂੰ ਸਮਰਪਿਤ ਕਰ ਦਿੱਤਾ। ਇਸਤੋਂ ਪਹਿਲਾਂ 2025 ਦੇ ਮਹਾਂਕੁੰਭ ਵਿੱਚ ਮਾਡਲ ਹਰਸ਼ਾ ਰਿਛਰੀਆ ਨੇ ਸਾਧਵੀ ਬਣ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਵਰਨਣਯੋਗ ਹੈ ਕਿ ਮਮਤਾ ਕੁਲਕਰਨੀ ਪਹਿਲੀ ਅਦਾਕਾਰਾ ਨਹੀਂ ਹੈ, ਜਿਸਨੇ ਤਿਆਗ ਦੀ ਦੁਨੀਆਂ ਨੂੰ ਅਪਣਾਇਆ ਹੈ। ਇਸਤੋਂ ਪਹਿਲਾਂ ਵੀ ਕਈ ਅਜਿਹੀਆਂ ਸੁੰਦਰੀਆਂ ਹਨ, ਜੋ ਆਪਣੀ ਐਸ਼ੋ-ਆਰਾਮ ਦੀ ਦੁਨੀਆਂ ਛੱਡ ਕੇ ਸਾਧਵੀਆਂ ਬਣ ਚੁੱਕੀਆਂ ਹਨ।
ਉਪਾਧੀ ਮਿਲਣ ਮਗਰੋਂ ਕੀ ਬੋਲੇ ਮਮਤਾ
ਮਮਤਾ ਕੁਲਕਰਨੀ ਲਈ ਧਰਮ ਅਤੇ ਅਧਿਆਤਮਿਕਤਾ ਦਾ ਮਾਰਗ ਅਪਣਾਉਣਾ ਆਸਾਨ ਨਹੀਂ ਸੀ। ਇਸਦੇ ਲਈ ਉਨ੍ਹਾਂ ਨੇ 23 ਸਾਲ ਤੱਕ ਮੈਡੀਟੇਸ਼ਨ ਕੀਤੀ। ਉਹਨਾਂ ਨੇ ਗੁਰੂ ਦੀਕਸ਼ਾ ਲਈ। ਮਹਾਂਮੰਡਲੇਸ਼ਵਰ ਦੀ ਉਪਾਧੀ ਪ੍ਰਾਪਤ ਕਰਨ ਲਈ ਉਹ ਪ੍ਰੀਖਿਆਵਾਂ ਦੀ ਪ੍ਰਕਿਰਿਆ ਵਿੱਚੋਂ ਲੰਘੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਮਤਾ ਕੁਲਕਰਨੀ ਨੇ ਕਿਹਾ ਕਿ ਅਖਾੜਿਆਂ ਦੇ ਵੱਡੇ ਮਹਾਮੰਡਲੇਸ਼ਵਰਾਂ ਨੇ ਉਨ੍ਹਾਂ ਦਾ ਇਮਤਿਹਾਨ ਲਿਆ, ਜਿਸ 'ਚ ਉਹ ਪਾਸ ਹੋਈ। ਮਮਤਾ ਨੇ ਕਿਹਾ ਕਿ ਮੈਂ ਆਪਣੀ ਤਪੱਸਿਆ ਸਾਲ 2000 'ਚ ਸ਼ੁਰੂ ਕੀਤੀ ਸੀ ਅਤੇ ਮੈਂ ਲਕਸ਼ਮੀ ਨਰਾਇਣ ਤ੍ਰਿਪਾਠੀ ਨੂੰ ਆਪਣਾ ਪੱਤਗੁਰੂ ਚੁਣਿਆ ਸੀ ਕਿਉਂਕਿ ਅੱਜ ਸ਼ੁੱਕਰਵਾਰ ਹੈ...ਮਹਾਕਾਲੀ ਦਾ ਦਿਨ ਹੈ। ਮੈਨੂੰ ਮਹਾਂਮੰਡਲੇਸ਼ਵਰ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮਾਂ ਸ਼ਕਤੀ ਨੇ ਮੈਨੂੰ ਲਕਸ਼ਮੀ ਨਰਾਇਣ ਤ੍ਰਿਪਾਠੀ ਨੂੰ ਚੁਣਨ ਲਈ ਕਿਹਾ ਕਿਉਂਕਿ ਉਹ ਵਿਅਕਤੀ ਅਰਧਨਾਰੀਸ਼ਵਰ ਦਾ ਰੂਪ ਹੈ, ਅਰਧਨਾਰੀਸ਼ਵਰ ਨੇ ਮੈਨੂੰ ਪਵਿੱਤਰ ਕਰਨ ਤੋਂ ਵੱਡੀ ਉਪਾਧੀ ਕੀ ਹੋ ਸਕਦੀ ਹੈ।