Courtesy: Credit: OpenAI
ਮਾਲਤੀ ਨੇ ਤਮਿਲਨਾਡੂ ਪੁਲਿਸ ਵਿੱਚ ਕਰੀਬ 33 ਸਾਲ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ। ਸਾਲ 2010 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਜੀਵਨ ਸਮਾਜ ਸੇਵਾ ਅਤੇ ਬੇਜ਼ੁਬਾਨ ਜਾਨਵਰਾਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ। ਜਿੱਥੇ ਜ਼ਿਆਦਾਤਰ ਲੋਕ ਰਿਟਾਇਰਮੈਂਟ ਤੋਂ ਬਾਅਦ ਆਰਾਮਦਾਇਕ ਜੀਵਨ ਚੁਣਦੇ ਹਨ, ਉੱਥੇ ਮਾਲਤੀ ਨੇ ਜਾਨਵਰਾਂ ਦੀ ਸੇਵਾ ਦਾ ਰਾਹ ਚੁਣਿਆ।
ਮਾਲਤੀ ਨੇ ਸਾਲ 2015 ਵਿੱਚ ਮਦੁਰੈ ਦੇ ਤਿਰੁਪਰੰਕੁੰਡਰਮ ਇਲਾਕੇ ਵਿੱਚ ਬਾਂਦਰਾਂ ਨੂੰ ਖਾਣਾ ਖਵਾਉਣ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਅੱਜ ਤੱਕ ਇਹ ਸਿਲਸਿਲਾ ਬਿਨਾਂ ਰੁਕੇ ਜਾਰੀ ਹੈ। ਉਹ ਹਰ ਸ਼ਨੀਵਾਰ ਨਿਯਮਤ ਤੌਰ 'ਤੇ ਵੱਖ-ਵੱਖ ਥਾਵਾਂ 'ਤੇ ਪਹੁੰਚ ਕੇ ਬਾਂਦਰਾਂ ਲਈ ਭੋਜਨ ਲੈ ਕੇ ਜਾਂਦੀ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰਦੀ ਹੈ।
#WATCH | Tamil Nadu: Malathi, a 76-year-old resident of Madurai, has been using a significant portion of her pension to feed monkeys living around Tirupparankundram since 2015. Despite her age and health challenges, she continues to visit several locations every Saturday, where… pic.twitter.com/3PBRtmdOao
— ANI (@ANI) June 23, 2026
ਮਾਲਤੀ ਹਰ ਹਫ਼ਤੇ ਮੁਰੁਗਨ ਮੰਦਰ, ਸਰਵਣ ਪੋਇਗਈ ਅਤੇ ਗੁਫਾ ਮੰਦਰ ਸਮੇਤ ਛੇ ਵੱਖ-ਵੱਖ ਥਾਵਾਂ 'ਤੇ ਜਾਂਦੀ ਹੈ, ਜਿੱਥੇ ਕਰੀਬ 350 ਤੋਂ 400 ਬਾਂਦਰ ਰਹਿੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਬਾਂਦਰ ਉਨ੍ਹਾਂ ਦੀ ਆਵਾਜ਼ ਨੂੰ ਪਛਾਣਦੇ ਹਨ। ਜਿਵੇਂ ਹੀ ਮਾਲਤੀ ਉਨ੍ਹਾਂ ਨੂੰ ਬੁਲਾਉਂਦੀ ਹੈ, ਸੈਂਕੜੇ ਬਾਂਦਰ ਬਿਨਾਂ ਕਿਸੇ ਡਰ ਦੇ ਉਨ੍ਹਾਂ ਕੋਲ ਆ ਜਾਂਦੇ ਹਨ।
ਵਧਦੀ ਉਮਰ ਅਤੇ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਦੇ ਬਾਵਜੂਦ ਮਾਲਤੀ ਨੇ ਆਪਣੀ ਇਸ ਸੇਵਾ ਨੂੰ ਕਦੇ ਨਹੀਂ ਛੱਡਿਆ। ਉਹ ਹਰ ਹਫ਼ਤੇ ਆਪਣਾ ਇਹ ਫਰਜ਼ ਨਿਭਾਉਣ ਲਈ ਸਮੇਂ ਸਿਰ ਪਹੁੰਚਦੀ ਹੈ। ਉਨ੍ਹਾਂ ਦਾ ਸਮਰਪਣ ਅਤੇ ਲਗਨ ਕਈ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਹੀ ਹੈ।
ਮਾਲਤੀ ਦਾ ਕਹਿਣਾ ਹੈ ਕਿ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਜੋ ਖੁਸ਼ੀ ਅਤੇ ਮਨ ਦੀ ਸ਼ਾਂਤੀ ਮਿਲਦੀ ਹੈ, ਉਹੀ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਿਹਤ ਅਤੇ ਸਰੀਰ ਸਾਥ ਦੇਣਗੇ, ਉਹ ਇਹ ਸੇਵਾ ਜਾਰੀ ਰੱਖੇਗੀ ਅਤੇ ਇਨ੍ਹਾਂ ਜਾਨਵਰਾਂ ਦੀ ਦੇਖਭਾਲ ਕਰਦੀਆਂ ਰਹੇਗੀ। ਮਾਲਤੀ ਦੀ ਕਹਾਣੀ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਲੋਕ ਉਨ੍ਹਾਂ ਦੇ ਜਜ਼ਬੇ, ਮਨੁੱਖਤਾ ਅਤੇ ਜਾਨਵਰਾਂ ਪ੍ਰਤੀ ਪਿਆਰ ਦੀ ਖੁੱਲ੍ਹ ਕੇ ਤਾਰੀਫ਼ ਕਰ ਰਹੇ ਹਨ।
ਕਈ ਯੂਜ਼ਰਾਂ ਨੇ ਉਨ੍ਹਾਂ ਨੂੰ ਦਇਆ ਅਤੇ ਸੇਵਾ ਦੀ ਮਿਸਾਲ ਦੱਸਦਿਆਂ ਕਿਹਾ ਕਿ ਅਜਿਹੇ ਲੋਕ ਸਮਾਜ ਲਈ ਪ੍ਰੇਰਣਾ ਬਣਦੇ ਹਨ ਅਤੇ ਮਨੁੱਖਤਾ ਦਾ ਅਸਲ ਅਰਥ ਸਮਝਾਉਂਦੇ ਹਨ।