menu-icon
Punjabi Story Line
  • Home
  • News
  • Auto
  • E20 ਪੈਟਰੋਲ ਨਾਲ ਮਾਈਲੇਜ ਘਟਿਆ ਤਾਂ ਜੇਬ 'ਤੇ ਕਿੰਨਾ ਪਵੇਗਾ ਅਸਰ? ਜਾਣੋ ਸਾਲ ਭਰ ਦਾ ਪੂਰਾ ਹਿਸਾਬ

E20 ਪੈਟਰੋਲ ਨਾਲ ਮਾਈਲੇਜ ਘਟਿਆ ਤਾਂ ਜੇਬ 'ਤੇ ਕਿੰਨਾ ਪਵੇਗਾ ਅਸਰ? ਜਾਣੋ ਸਾਲ ਭਰ ਦਾ ਪੂਰਾ ਹਿਸਾਬ

E20 ਪੈਟਰੋਲ ਨੂੰ ਲੈ ਕੇ ਦੇਸ਼ ਭਰ ਵਿੱਚ ਚਰਚਾ ਜਾਰੀ ਹੈ। ਕੁਝ ਲੋਕਾਂ ਦਾ ਦਾਅਵਾ ਹੈ ਕਿ ਇਸ ਨਾਲ ਵਾਹਨਾਂ ਦਾ ਮਾਈਲੇਜ ਘਟਿਆ ਹੈ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਕੁਝ ਪੁਰਾਣੇ ਵਾਹਨਾਂ ਵਿੱਚ ਸੀਮਤ ਅਸਰ ਹੋ ਸਕਦਾ ਹੈ। ਅਜਿਹੇ ਵਿੱਚ ਜਾਣਨਾ ਜ਼ਰੂਰੀ ਹੈ ਕਿ ਜੇ ਮਾਈਲੇਜ ਘਟਦਾ ਹੈ ਤਾਂ ਇੱਕ ਸਾਲ ਵਿੱਚ ਪੈਟਰੋਲ 'ਤੇ ਤੁਹਾਡਾ ਵਾਧੂ ਖਰਚ ਕਿੰਨਾ ਹੋ ਸਕਦਾ ਹੈ।

Date Updated Last Updated : 14 July 2026, 10:06 AM IST
Share:

E20 ਪੈਟਰੋਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਕੁਝ ਵਾਹਨ ਮਾਲਕਾਂ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਤੋਂ ਬਾਅਦ ਗੱਡੀਆਂ ਦਾ ਮਾਈਲੇਜ ਘਟ ਗਿਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਅਤੇ ਵਾਹਨ ਨਿਰਮਾਤਾ ਕੰਪਨੀਆਂ ਦਾ ਦਾਅਵਾ ਹੈ ਕਿ E20 ਪੈਟਰੋਲ ਵਾਹਨਾਂ ਲਈ ਸੁਰੱਖਿਅਤ ਹੈ ਅਤੇ ਇਸ ਨਾਲ ਇੰਜਣ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ।

ਸਰਕਾਰ ਨੇ ਕੀ ਮੰਨਿਆ?

ਕੇਂਦਰ ਸਰਕਾਰ ਮੁਤਾਬਕ 20 ਫ਼ੀਸਦੀ ਇਥਨੌਲ ਮਿਲੇ E20 ਪੈਟਰੋਲ ਦੀ ਵਰਤੋਂ ਨਾਲ ਕੁਝ, ਖ਼ਾਸ ਕਰਕੇ 2023 ਤੋਂ ਪਹਿਲਾਂ ਦੇ ਮਾਡਲਾਂ ਵਿੱਚ, ਮਾਈਲੇਜ ਲਗਭਗ 3 ਤੋਂ 5 ਫ਼ੀਸਦੀ ਤੱਕ ਘਟ ਸਕਦਾ ਹੈ। ਹਾਲਾਂਕਿ ਇਹ ਅਸਰ ਹਰ ਵਾਹਨ ਵਿੱਚ ਇੱਕੋ ਜਿਹਾ ਨਹੀਂ ਹੋਵੇਗਾ ਅਤੇ ਇਹ ਸੜਕਾਂ ਦੀ ਹਾਲਤ, ਡਰਾਈਵਿੰਗ ਸਟਾਈਲ ਅਤੇ ਵਾਹਨ ਦੀ ਸਥਿਤੀ 'ਤੇ ਵੀ ਨਿਰਭਰ ਕਰੇਗਾ।

ਮਾਈਲੇਜ ਘਟਣ ਨਾਲ ਕਿੰਨਾ ਵੱਧ ਪੈਟਰੋਲ ਲੱਗੇਗਾ?

ਮੰਨ ਲਓ ਤੁਸੀਂ ਆਪਣੀ ਕਾਰ ਰੋਜ਼ਾਨਾ 50 ਕਿਲੋਮੀਟਰ ਚਲਾਉਂਦੇ ਹੋ। ਇਸ ਹਿਸਾਬ ਨਾਲ ਇੱਕ ਸਾਲ ਵਿੱਚ ਲਗਭਗ 18,250 ਕਿਲੋਮੀਟਰ ਦਾ ਸਫ਼ਰ ਤੈਅ ਹੁੰਦਾ ਹੈ। ਜੇ ਪਹਿਲਾਂ ਤੁਹਾਡੀ ਕਾਰ 20 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ ਦਿੰਦੀ ਸੀ ਤਾਂ ਸਾਲ ਭਰ ਵਿੱਚ ਕਰੀਬ 913 ਲੀਟਰ ਪੈਟਰੋਲ ਦੀ ਲੋੜ ਪੈਂਦੀ ਸੀ। ਪਰ ਜੇ E20 ਕਾਰਨ ਮਾਈਲੇਜ 5 ਫ਼ੀਸਦੀ ਘਟ ਕੇ 19 ਕਿਲੋਮੀਟਰ ਪ੍ਰਤੀ ਲੀਟਰ ਰਹਿ ਜਾਵੇ ਤਾਂ ਇਹੀ ਦੂਰੀ ਤੈਅ ਕਰਨ ਲਈ ਲਗਭਗ 961 ਲੀਟਰ ਪੈਟਰੋਲ ਦੀ ਲੋੜ ਹੋਵੇਗੀ। ਯਾਨੀ ਕਰੀਬ 48 ਲੀਟਰ ਵਾਧੂ ਪੈਟਰੋਲ ਖਰਚ ਹੋ ਸਕਦਾ ਹੈ।

ਸਾਲਾਨਾ ਖਰਚ ਕਿੰਨਾ ਵਧੇਗਾ?

ਜੇ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਮੰਨੀ ਜਾਵੇ ਤਾਂ 48 ਲੀਟਰ ਵਾਧੂ ਪੈਟਰੋਲ ਲਈ ਲਗਭਗ 4,800 ਰੁਪਏ ਦਾ ਵਾਧੂ ਖਰਚ ਆ ਸਕਦਾ ਹੈ। ਜੇ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ ਇਸ ਤੋਂ ਵੱਧ ਹੈ ਤਾਂ ਸਾਲਾਨਾ ਖਰਚ ਵੀ ਹੋਰ ਵਧ ਸਕਦਾ ਹੈ।

ਮਾਈਲੇਜ 'ਤੇ ਹੋਰ ਵੀ ਕਾਰਕ ਪਾਂਦੇ ਹਨ ਅਸਰ

ਆਟੋ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ E20 ਪੈਟਰੋਲ ਨੂੰ ਹੀ ਮਾਈਲੇਜ ਘਟਣ ਦਾ ਕਾਰਨ ਨਹੀਂ ਮੰਨਿਆ ਜਾ ਸਕਦਾ। ਵਾਹਨ ਦੀ ਹਾਲਤ, ਟਾਇਰਾਂ ਵਿੱਚ ਹਵਾ ਦਾ ਸਹੀ ਦਬਾਅ, ਟ੍ਰੈਫਿਕ, ਏਅਰ ਕੰਡੀਸ਼ਨਰ ਦੀ ਵਰਤੋਂ ਅਤੇ ਡਰਾਈਵਿੰਗ ਦਾ ਤਰੀਕਾ ਵੀ ਮਾਈਲੇਜ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਹਰ ਵਾਹਨ ਵਿੱਚ E20 ਦਾ ਪ੍ਰਭਾਵ ਵੱਖਰਾ ਹੋ ਸਕਦਾ ਹੈ।

E20 ਪੈਟਰੋਲ ਦੇ ਫਾਇਦੇ ਵੀ ਜਾਣੋ

ਸਰਕਾਰ ਦਾ ਕਹਿਣਾ ਹੈ ਕਿ ਮਾਈਲੇਜ ਵਿੱਚ ਥੋੜ੍ਹੀ ਕਮੀ ਦੇ ਬਾਵਜੂਦ E20 ਪੈਟਰੋਲ ਦੇ ਕਈ ਲਾਭ ਹਨ। ਇਸ ਨਾਲ ਵਾਹਨਾਂ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਘਟਦਾ ਹੈ, ਇੰਜਣ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਆ ਸਕਦਾ ਹੈ ਅਤੇ ਦੇਸ਼ ਦੀ ਕੱਚੇ ਤੇਲ ਦੀ ਦਰਾਮਦ 'ਤੇ ਨਿਰਭਰਤਾ ਵੀ ਘੱਟ ਹੁੰਦੀ ਹੈ। ਇਸ ਕਾਰਨ E20 ਨੂੰ ਭਵਿੱਖ ਦੇ ਇੰਧਨ ਵਜੋਂ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

Tags :

Recent News