Courtesy: pinterest
ਨਵੀਂ ਦਿੱਲੀ. ਅਮਰੀਕਾ ਅਤੇ ਈਰਾਨ ਵਿਚਾਲੇ ਚਲ ਰਹੇ ਤਣਾਅ ਵਿਚਕਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤੀ ਕਿ ਈਰਾਨ ਦੀ ਸਿਖਰਲੀ ਫੌਜੀ ਲੀਡਰਸ਼ਿਪ ਨੂੰ ਲਗਭਗ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉੱਥੇ ਦੇ ਸਾਬਕਾ ਸਰਵਉੱਚ ਨੇਤਾ ਆਇਤੁੱਲਾ ਅਲੀ ਖਾਮੇਨੇਈ ਦੇ ਬੇਟੇ ਮੋਜਤਬਾ ਖਾਮੇਨੇਈ ਵੀ 90 ਪ੍ਰਤੀਸ਼ਤ ਖ਼ਤਮ ਹੋ ਚੁੱਕੇ ਹਨ।
ਟਰੰਪ ਨੇ ਇਹ ਵੀ ਐਲਾਨ ਕੀਤਾ ਕਿ ਹੋਰਮੁਜ਼ ਜਲਡਮਰੂਮੱਧ ਹਰ ਹਾਲਤ ਵਿੱਚ ਖੁੱਲ੍ਹਾ ਰਹੇਗਾ ਅਤੇ ਅਮਰੀਕਾ ਇਸ ਰਸਤੇ ਦੀ ਸੁਰੱਖਿਆ ਯਕੀਨੀ ਬਣਾਏਗਾ ਤੇ ਇਸ ਦੇ ਬਦਲੇ ਸਮੁੰਦਰੀ ਰਸਤੇ ਰਾਹੀਂ ਭੇਜੇ ਜਾਣ ਵਾਲੇ ਕਾਰਗੋ 'ਤੇ ਕਰੀਬ 20 ਫੀਸਦੀ ਸੁਰੱਖਿਆ ਖਰਚ ਦੇ ਤੌਰ 'ਤੇ ਭੁਗਤਾਨ ਦੀ ਵਿਵਸਥਾ ਕੀਤੀ ਜਾਵੇਗੀ। ਇਸਤੇ ਈਰਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਹਾਲ ਹੀ 'ਚ ਫੋਕਸ ਨਿਊਜ ਨੂੰ ਦਿੱਤੇ ਇੰਟਰਵਿਉ 'ਚ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨੇ ਈਰਾਨ ਦੀ ਫੋਜੀ ਤਾਕਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਈਰਾਨ ਕੋਲ ਹੁਣ ਨਾ ਤਾਂ ਜਲ ਸੈਨਾ ਬਚੀ ਹੈ ਅਤੇ ਨਾ ਹੀ ਹਵਾਈ ਸੈਨਾ, ਅਤੇ ਉਸਦਾ ਹਵਾਈ ਰੱਖਿਆ ਪ੍ਰਣਾਲੀ ਵੀ ਤਬਾਹ ਹੋ ਗਈ ਹੈ।
ਇਸ ਦੇ ਨਾਲ ਹੀ ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦੇ ਸਾਰੇ ਵੱਡੇ ਨੇਤਾ ਹੁਣ ਮਾਰੇ ਜਾ ਚੁੱਕੇ ਹਨ ਅਤੇ ਖਾਮੇਨੇਈ ਵੀ ਹੁਣ ਨਹੀਂ ਰਹੇ। ਜ਼ਿਕਰਯੋਗ ਹੈ ਕਿ ਅਲੀ ਖਾਮੇਨੇਈ ਇਸ ਸਾਲ ਫਰਵਰੀ 'ਚ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ 'ਚ ਮਾਰੇ ਗਏ ਸਨ।
ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਕਿ ਮੋਜਤਬਾ ਖਾਮੇਨੇਈ, ਜਿਸਨੂੰ ਉਸਦੇ ਪਿਤਾ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ, ਹੁਣ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੋਜਤਬਾ ਇੱਕ ਹਵਾਈ ਹਮਲੇ ਵਿੱਚ ਜ਼ਖਮੀ ਹੋ ਗਿਆ ਸੀ, ਜਿਸ ਕਾਰਨ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕਿਆ।
ਦੱਸ ਦੇਈਏ, ਪਿਛਲੇ ਹਫ਼ਤੇ ਤੋਂ ਈਰਾਨ ਅਤੇ ਅਮਰੀਕਾ ਵਿਚਕਾਰ ਫਿਰ ਤੋਂ ਹਮਲਿਆਂ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਣ ਹੋਰ ਤਣਾਅ ਵੱਧ ਗਿਆ ਹੈ। ਟਰੰਪ ਨੇ ਕਿਹਾ ਕਿ ਹਾਲ ਹੀ 'ਚ ਕਿਹਾ ਸੀ ਕਿ ਹੁਣ ਅਮਰੀਕਾ ਸਮੁੰਦਰੀ ਰਸਤੇ ਦਹੋਰਮੁਜ਼ ਜਲਡਮਰੂਮੱਧ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਪਣੇ ਉੱਤੇ ਲੈ ਰਿਹਾ ਹੈ ਤੇ ਇਸ ਸੇਵਾ ਦੇ ਬਦਲੇ ਹੋਰ ਦੇਸ਼ਾਂ ਤੋਂ 20 ਫੀਸਦੀ ਖਰਚ ਦੀ ਭਰਪਾਈ ਵੀ ਕੀਤੀ ਜਾਵੇਗੀ।
ਹਾਲਾਂਕਿ, ਟਰੰਪ ਦੇ ਇਸ ਦਾਅਵੇ ਦਾ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਘਚੀ ਨੇ ਵਿਰੋਧ ਕੀਤਾ ਤੇ ਕਿਹਾ ਕਿ ਹੋਰਮੁਜ਼ ਦਾ ਅਸਲੀ ਰੱਖਿਅਕ ਹਮੇਸ਼ਾ ਈਰਾਨ ਰਿਹਾ ਹੈ ਤੇ ਉਹੀ ਰਹੇਗਾ। ਇਸਦੇ ਨਾਲ ਉਨ੍ਹਾਂ ਨੇ 20 ਪ੍ਰਤੀਸ਼ਤ ਦੀ ਮੰਗ ਨੂੰ ਬਹੁਤ ਜ਼ਿਆਦਾ ਦੱਸਿਆ।