Courtesy: ai image
ਨਵੀਂ ਦਿੱਲੀ: ਈਰਾਨ ਇਸ ਵੇਲੇ ਕਾਫੀ ਹਮਲਾਵਰ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਹੋਰਮੁਜ਼ ਜਲਡਮਰੂਮੱਧ 'ਚ UAE ਦੇ ਦੋ ਤੇਲ ਟੈਂਕਰਾਂ ਤੇ ਈਰਾਨੀ ਮਿਜ਼ਾਈਲ ਨਾਲ ਹਮਲੇ ਹੋਏ। ਇਸ ਹਮਲੇ 'ਚ ਇੱਕ ਭਾਰਤੀ ਕਰੂ ਮੈਂਬਰ ਦੀ ਮੌਤ ਹੋ ਗਈ ਅਤੇ 6 ਭਾਰਤੀਆਂ ਸਮੇਤ 8 ਜਖ਼ਮੀ ਹੋ ਗਏ। ਸੰਯੁਕਤ ਅਰਬ ਅਮੀਰਾਤ (UAE) ਦੇ ਰੱਖਿਆ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ 'ਮੋਮਬਾਸਾ' ਅਤੇ 'ਅਲ ਬਹੀਆ' ਨਾਮਕ ਤੇਲ ਟੈਂਕਰ ਜਦੋਂ ਓਮਾਨ ਦੇ ਸਮੁੰਦਰੀ ਇਲਾਕੇ 'ਚ ਜਲਡਮਰੂਮੱਧ ਦੇ ਦੱਖਣੀ ਰਸਤੇ ਤੋਂ ਗੁਜਰ ਰਹੇ ਸਨ, ਉਸ ਵੇਲੇ ਅਚਾਨਕ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਰਿਪੋਰਟਾਂ ਅਨੁਸਾਰ, ਹਮਲੇ 'ਚ ਜਿਸ ਭਾਰਤੀ ਦੀ ਮੌਤ ਹੋਈ ਹੈ, ਉਹ ਮੋਮਬਾਸਾ ਜਹਾਜ਼ 'ਚ ਤੈਨਾਤ ਸੀ। ਇਸਦੇ ਅਲਾਵਾ ਇਸ ਅਟੈਕ 'ਚ ਜਖ਼ਮੀ ਹੋਏ 8 ਲੋਕਾਂ ਵਿੱਚੋਂ 6 ਭਾਰਤੀ ਹਨ ਤੇ ਦੋ ਯੂਕ੍ਰੇਨੀ ਹਨ। ਜਖ਼ਮੀਆਂ ਵਿੱਚੋਂ 4 ਨੂੰ ਜ਼ਿਆਦਾ ਸੱਟਾਂ ਆਈਆਂ ਹਨ। ਜਿਵੇਂ ਹੀ, ਈਰਾਨ ਨੇ ਤੇਲ ਟੈਂਕਰਾਂ ਤੇ ਮਿਜ਼ਾਈਲਾਂ ਦਾਗੀਆਂ ਤਾਂ ਟਕਰਾਉਣ ਨਾਲ ਦੋਵਾਂ 'ਚ ਅੱਗ ਲਗ ਗਈ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਹਾਲਾਂਕਿ, ਚਾਲਕ ਨੇ ਅੱਗ 'ਚ ਕਾਬੂ ਪਾ ਲਿਆ।
ਈਰਾਨ ਦੇ ਇਸ ਹਮਲੇ ਤੋਂ ਬਾਅਦ UAE ਕਾਫ਼ੀ ਗੁੱਸੇ 'ਚ ਹੈ। ਉਸਨੇ ਈਰਾਨੀ ਹਮਲੇ ਦੀ ਨਿੰਦਾ ਕਰਦਿਆਂ ਚੇਤਾਵਨੀ ਦਿੱਤੀ ਕਿ ਉਸਨੂ ਜਵਾਨੀ ਕਾਰਵਾਈ ਕਰਨ ਦਾ ਅਧਿਕਾਰ ਹੈ। ਹਮਲੇ ਨੂੰ ਅੰਤਰਰਾਜੀ ਕਾਨੂੰਨ ਦੀ ਉਲੰਘਣਾ ਦੱਸਦਿਆਂ UAE ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੇਸ਼ ਆਪਣੀ ਸੁਰੱਖਿਆ ਅਤੇ ਸਮੁੰਦਰੀ ਹਿੱਤਾ ਦੀ ਰੱਖਿਆ ਲਈ ਸਾਰੇ ਜਰੂਰੀ ਕਦਮ ਚੁੱਕੇਗਾ।
ਉਨ੍ਹਾਂ ਕਿਹਾ ਕਿ UAE ਕਿਸੇ ਵੀ ਖਤਰੇ ਦਾ ਸਾਹਮਮਾ ਕਰਨ ਤੇ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈਆਂ ਦਾ ਤਿੱਖਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਦੱਸ ਦੇਈਏ, ਈਰਾਨ ਵੱਲੋਂ ਇਹ ਤਾਜ਼ਾ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਤਣਾਅ ਤੇਜ਼ੀ ਨਾਲ ਵਧਿਆ ਹੈ। ਸੋਮਵਾਰ ਨੂੰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਜਲ ਸੈਨਾ ਦੀ ਨਾਕਾਬੰਦੀ ਦੁਬਾਰਾ ਲਾਗੂ ਕਰਨ ਦਾ ਐਲਾਨ ਕੀਤਾ। ਇਸ ਦੌਰਾਨ, ਅਮਰੀਕੀ ਫੌਜ ਨੇ ਲਗਾਤਾਰ ਤੀਜੀ ਰਾਤ ਈਰਾਨ 'ਤੇ ਹਮਲਾ ਕੀਤਾ ਹੈ। ਸੈਂਟਰਲ ਕਮਾਂਡ ਨੇ ਕਿਹਾ ਕਿ ਉਸਨੇ ਇੱਕ ਵਾਰ ਫਿਰ ਈਰਾਨ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਹ ਹਮਲੇ ਮੰਗਲਵਾਰ ਨੂੰ ਸਵੇਰੇ 3:15 ਵਜੇ (ਭਾਰਤੀ ਮਿਆਰੀ ਸਮਾਂ) ਸ਼ੁਰੂ ਹੋਏ।