ਨਵੀਂ Hyundai Creta 2027 ਦੇ ਡਾਈਮੇਨਸ਼ਨ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਟੈਸਟਿੰਗ ਦੌਰਾਨ ਨਜ਼ਰ ਆਈ SUV ਮੌਜੂਦਾ ਮਾਡਲ ਨਾਲੋਂ ਲੰਮੀ ਅਤੇ ਚੌੜੀ ਦਿਖਾਈ ਦਿੱਤੀ ਹੈ। ਰਿਪੋਰਟਾਂ ਮੁਤਾਬਕ ਇਸ ਦੀ ਲੰਬਾਈ ਵਿੱਚ 95 ਮਿਮੀ, ਚੌੜਾਈ ਵਿੱਚ 30 ਮਿਮੀ ਅਤੇ ਵ੍ਹੀਲਬੇਸ ਵਿੱਚ 80 ਮਿਮੀ ਤੱਕ ਵਾਧਾ ਹੋ ਸਕਦਾ ਹੈ। ਇਸ ਨਾਲ ਕੈਬਿਨ ਹੋਰ ਖੁੱਲ੍ਹਾ ਅਤੇ ਆਰਾਮਦਾਇਕ ਬਣੇਗਾ।
ਨਵੀਂ Creta ਨੂੰ Hyundai ਦੇ ਨਵੇਂ K3 ਪਲੇਟਫਾਰਮ ‘ਤੇ ਤਿਆਰ ਕੀਤਾ ਜਾ ਸਕਦਾ ਹੈ। SUV ਦਾ ਲੁੱਕ ਪਹਿਲਾਂ ਨਾਲੋਂ ਹੋਰ ਜ਼ਿਆਦਾ ਅਗਰੈਸਿਵ ਅਤੇ ਪ੍ਰੀਮੀਅਮ ਹੋਵੇਗਾ। ਇਸ ਵਿੱਚ ਨਵੀਂ Venue ਤੋਂ ਇੰਸਪਾਇਰ LED ਹੈਡਲਾਈਟਸ, ਆਇਬ੍ਰੋ ਸ਼ੇਪ ਵਾਲੀਆਂ DRLs, ਨਵਾਂ ਫਰੰਟ ਬੰਪਰ ਅਤੇ ਨਵੇਂ ਅਲੋਏ ਵ੍ਹੀਲ ਮਿਲ ਸਕਦੇ ਹਨ। ਕੁਝ ਡਿਜ਼ਾਈਨ ਐਲੀਮੈਂਟ Kia Seltos ਤੋਂ ਵੀ ਲਏ ਜਾਣ ਦੀ ਸੰਭਾਵਨਾ ਹੈ।
ਨਵੀਂ Creta ਵਿੱਚ Hyundai ਦਾ ਨਵਾਂ Pleos Connect ਸਿਸਟਮ ਵੀ ਮਿਲ ਸਕਦਾ ਹੈ। ਇਸ ਵਿੱਚ ਵੱਡੀ ਟੱਚਸਕ੍ਰੀਨ ਅਤੇ ਸਲਿਮ ਡਰਾਈਵਰ ਡਿਸਪਲੇ ਦਿੱਤਾ ਜਾਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ AI ਆਧਾਰਿਤ ਵੋਇਸ ਕਮਾਂਡ ਫੀਚਰ ਹੋਵੇਗਾ, ਜਿਸ ਨਾਲ ਕਈ ਕਾਰ ਫੰਕਸ਼ਨ ਆਵਾਜ਼ ਨਾਲ ਕੰਟਰੋਲ ਕੀਤੇ ਜਾ ਸਕਣਗੇ। ਨਾਲ ਹੀ ਨਵਾਂ ਐਪ ਮਾਰਕੀਟ ਵੀ ਮਿਲੇਗਾ ਜਿਸ ਨਾਲ ਥਰਡ ਪਾਰਟੀ ਐਪਸ ਇੰਟੀਗ੍ਰੇਟ ਕੀਤੇ ਜਾ ਸਕਣਗੇ।
Hyundai Creta 2027 ਵਿੱਚ ਐਡਵਾਂਸ ADAS ਸੂਟ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਐਡਜਸਟੇਬਲ ਹੈਡਰੇਸਟ, ਨਵੀਂ ਅਪਹੋਲਸਟਰੀ ਅਤੇ ਹੋਰ ਕਈ ਪ੍ਰੀਮੀਅਮ ਫੀਚਰ ਮਿਲਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਸੇਫਟੀ ਅਤੇ ਡਰਾਈਵਿੰਗ ਐਕਸਪੀਰੀਅਂਸ ਨੂੰ ਪਹਿਲਾਂ ਨਾਲੋਂ ਹੋਰ ਮਜ਼ਬੂਤ ਬਣਾਉਣ ‘ਤੇ ਜ਼ੋਰ ਦੇ ਰਹੀ ਹੈ।
Hyundai ਇੱਕ ਨਵੇਂ ਹਾਈਬ੍ਰਿਡ ਪਾਵਰਟ੍ਰੇਨ ‘ਤੇ ਕੰਮ ਕਰ ਰਹੀ ਹੈ ਜੋ 2027 Creta ਵਿੱਚ ਲਾਂਚ ਹੋ ਸਕਦਾ ਹੈ। ਇਹ ਮੌਜੂਦਾ 1.5 ਲੀਟਰ ਪੈਟਰੋਲ ਇੰਜਣ ‘ਤੇ ਆਧਾਰਿਤ ਹੋਵੇਗਾ। ਇਸ ਤੋਂ ਇਲਾਵਾ SUV ਵਿੱਚ 1.5 ਲੀਟਰ ਨੈਚਰਲੀ ਐਸਪੀਰੇਟਡ ਪੈਟਰੋਲ, 1.5 ਲੀਟਰ ਟਰਬੋ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਦੇ ਆਪਸ਼ਨ ਵੀ ਮਿਲ ਸਕਦੇ ਹਨ। ਕੰਪਨੀ ਟ੍ਰਾਂਸਮਿਸ਼ਨ ਸਿਸਟਮ ਵਿੱਚ ਵੱਡਾ ਬਦਲਾਅ ਕਰਨ ਦੇ ਮੂਡ ਵਿੱਚ ਨਹੀਂ ਦਿਖ ਰਹੀ।