Courtesy: Credit: OpenAI
KTM ਨੇ RC 160 ਦੀ ਕੀਮਤ ਵਿੱਚ 15 ਹਜ਼ਾਰ ਰੁਪਏ ਦਾ ਵਾਧਾ ਕੀਤਾ ਹੈ। ਪਹਿਲਾਂ ਦੇ ਮੁਕਾਬਲੇ ਹੁਣ ਗਾਹਕਾਂ ਨੂੰ ਇਸ ਬਾਈਕ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕੀਮਤ ਵਧਣ ਤੋਂ ਬਾਅਦ KTM RC 160 ਦੀ ਐਕਸ-ਸ਼ੋਰੂਮ ਕੀਮਤ 2 ਲੱਖ ਰੁਪਏ ਹੋ ਗਈ ਹੈ। ਕੀਮਤ ਵਿੱਚ ਵਾਧੇ ਦੇ ਬਾਵਜੂਦ ਕੰਪਨੀ ਨੇ ਬਾਈਕ ਦੇ ਪਾਵਰਫੁਲ ਇੰਜਣ ਅਤੇ ਸਪੋਰਟੀ ਪੈਕੇਜ ਨੂੰ ਬਰਕਰਾਰ ਰੱਖਿਆ ਹੈ। KTM RC 160 ਦੀ ਕੀਮਤ ਵਧਣ ਤੋਂ ਬਾਅਦ ਕੰਪਨੀ ਦੀ RC 200 ਵੀ ਗਾਹਕਾਂ ਲਈ ਇੱਕ ਅਹਿਮ ਵਿਕਲਪ ਬਣ ਗਈ ਹੈ। KTM RC 160 ਦਾ ਹੁਣ Yamaha ਦੀ R15 ਬਾਈਕ ਨਾਲ ਸਖਤ ਮੁਕਬਲਾ ਨਜ਼ਰ ਆ ਰਿਹਾ ਹੈ। ਦੋਨਾਂ ਮੋਟਰਸਾਈਕਲਾਂ ਦੀ ਕੀਮਤ ਵਿੱਚ ਸਿਰਫ 19 - 20 ਦਾ ਫਰਕ ਰਹਿ ਗਿਆ ਹੈ। ਜਿੱਥੇ KTM RC 160 ਕੋਲ ਪਾਵਰਫੁੱਲ ਇੰਜ਼ਨ ਹੈ ਉੱਥੇ Yamaha R15 V4 ਤਰ੍ਹਾਂ ਦੇ ਪ੍ਰੀਮੀਅਮ ਫੀਚਰਾਂ ਦੇ ਨਾਲ ਲੈਸ ਹੈ।
ਨਵੀਂ ਕੀਮਤ ਤੋਂ ਬਾਅਦ KTM RC 160 ਹੁਣ Yamaha R15 V4 ਦੇ ਟਾਪ ਮਾਡਲ ਦੇ ਕਾਫੀ ਨੇੜੇ ਪਹੁੰਚ ਗਈ ਹੈ। Yamaha R15 V4 ਦੀ ਕੀਮਤ ਲਗਭਗ 1.98 ਲੱਖ ਰੁਪਏ ਹੈ। ਇਸ ਤਰ੍ਹਾਂ ਦੋਵਾਂ ਬਾਈਕਸ ਦੀ ਕੀਮਤ ਵਿੱਚ ਸਿਰਫ ਕਰੀਬ 2 ਹਜ਼ਾਰ ਰੁਪਏ ਦਾ ਫਰਕ ਰਹਿ ਜਾਂਦਾ ਹੈ। ਖਾਸ ਗੱਲ ਇਹ ਹੈ ਕਿ Yamaha R15 V4 ਵਿੱਚ TFT ਇੰਸਟਰੂਮੈਂਟ ਡਿਸਪਲੇ, ਟ੍ਰੈਕਸ਼ਨ ਕੰਟਰੋਲ ਅਤੇ ਕਵਿਕਸ਼ਿਫਟਰ ਵਰਗੇ ਫੀਚਰ ਵੀ ਮਿਲਦੇ ਹਨ।
KTM RC 160 ਵਿੱਚ 164.2cc ਦਾ ਸਿੰਗਲ-ਸਿਲੰਡਰ, ਲਿਕਵਿਡ-ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 9,500 rpm 'ਤੇ 18.73 bhp ਦੀ ਪਾਵਰ ਅਤੇ 7,500 rpm 'ਤੇ 15.5 Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਕੰਪਨੀ ਮੁਤਾਬਕ ਇਹ ਬਾਈਕ 118 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਟਾਪ ਸਪੀਡ ਹਾਸਲ ਕਰ ਸਕਦੀ ਹੈ।
KTM RC 160 ਨੂੰ ਟ੍ਰੇਲਿਸ ਫਰੇਮ 'ਤੇ ਤਿਆਰ ਕੀਤਾ ਗਿਆ ਹੈ। ਬਾਈਕ ਵਿੱਚ ਬਿਹਤਰ ਰਾਈਡਿੰਗ ਅਤੇ ਹੈਂਡਲਿੰਗ ਲਈ ਅੱਗੇ 37mm ਇਨਵਰਟਡ ਫੋਰਕਸ ਦਿੱਤੇ ਗਏ ਹਨ। ਪਿਛਲੇ ਪਾਸੇ ਪ੍ਰੀਲੋਡ-ਐਡਜਸਟੇਬਲ ਮੋਨੋਸ਼ਾਕ ਸਸਪੈਂਸ਼ਨ ਮਿਲਦਾ ਹੈ। ਇਸ ਕਾਰਨ ਬਾਈਕ ਨੂੰ ਸਪੋਰਟੀ ਰਾਈਡਿੰਗ ਲਈ ਤਿਆਰ ਕੀਤਾ ਗਿਆ ਹੈ।
ਬ੍ਰੇਕਿੰਗ ਲਈ KTM RC 160 ਵਿੱਚ ਡੁਅਲ-ਚੈਨਲ ABS ਦਿੱਤਾ ਗਿਆ ਹੈ। ਇਸ ਦੇ ਨਾਲ ਅੱਗੇ 320mm ਅਤੇ ਪਿੱਛੇ 230mm ਦਾ ਡਿਸਕ ਬ੍ਰੇਕ ਮਿਲਦਾ ਹੈ। ਬਾਈਕ ਵਿੱਚ 13.75 ਲੀਟਰ ਦਾ ਮੈਟਲ ਫਿਊਲ ਟੈਂਕ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਲਿੱਪ-ਆਨ ਹੈਂਡਲਬਾਰ, ਫੁੱਲ LED ਲਾਈਟਿੰਗ ਅਤੇ LCD ਇੰਸਟਰੂਮੈਂਟ ਕਲੱਸਟਰ ਵਰਗੇ ਫੀਚਰ ਵੀ ਮਿਲਦੇ ਹਨ।
KTM RC 160 ਦੀ ਕੀਮਤ ਵਧਣ ਤੋਂ ਬਾਅਦ ਕੰਪਨੀ ਦੀ RC 200 ਵੀ ਗਾਹਕਾਂ ਲਈ ਇੱਕ ਅਹਿਮ ਵਿਕਲਪ ਬਣ ਗਈ ਹੈ। KTM RC 200 ਦੀ ਐਕਸ-ਸ਼ੋਰੂਮ ਕੀਮਤ 2.32 ਲੱਖ ਰੁਪਏ ਹੈ। ਇਸ ਤਰ੍ਹਾਂ ਹੁਣ RC 160 ਅਤੇ RC 200 ਦੀਆਂ ਕੀਮਤਾਂ ਵਿੱਚ ਸਿਰਫ 32 ਹਜ਼ਾਰ ਰੁਪਏ ਦਾ ਅੰਤਰ ਰਹਿ ਗਿਆ ਹੈ।
KTM RC 160 ਦੀ ਨਵੀਂ ਕੀਮਤ 2 ਲੱਖ ਰੁਪਏ ਹੋਣ ਤੋਂ ਬਾਅਦ ਇਸ ਦਾ ਮੁਕਾਬਲਾ Yamaha R15 V4 ਅਤੇ ਆਪਣੀ ਹੀ ਕੰਪਨੀ ਦੀ RC 200 ਨਾਲ ਹੋਰ ਸਖ਼ਤ ਹੋ ਗਿਆ ਹੈ। RC 160 ਵਿੱਚ ਪਾਵਰਫੁਲ ਇੰਜਣ ਅਤੇ ਸਪੋਰਟੀ ਫੀਚਰ ਮਿਲਦੇ ਹਨ, ਜਦਕਿ R15 V4 ਵਿੱਚ ਵੀ ਕਈ ਪ੍ਰੀਮੀਅਮ ਫੀਚਰ ਮੌਜੂਦ ਹਨ। ਇਸ ਲਈ ਹੁਣ ਗਾਹਕਾਂ ਲਈ ਕੀਮਤ ਦੇ ਨਾਲ-ਨਾਲ ਇੰਜਣ, ਫੀਚਰ ਅਤੇ ਰਾਈਡਿੰਗ ਪਸੰਦ ਦੇ ਆਧਾਰ 'ਤੇ ਫੈਸਲਾ ਕਰਨਾ ਮਹੱਤਵਪੂਰਨ ਹੋਵੇਗਾ।