menu-icon
Punjabi Story Line
  • Home
  • News
  • Entertainment
  • ਏ.ਆਰ. ਰਹਿਮਾਨ ਅਤੇ ਉਨ੍ਹਾਂ ਦੇ ਪੁੱਤਰ ਦਾ ਐਕਸੀਡੇਂਟ, ਕਾਠੀਪਾਰਾ ਫਲਾਈਓਵਰ 'ਚ ਵੈਗਨ ਆਰ ਨਾਲ ਟਕਰਾਈ ਕਾਰ

ਏ.ਆਰ. ਰਹਿਮਾਨ ਅਤੇ ਉਨ੍ਹਾਂ ਦੇ ਪੁੱਤਰ ਦਾ ਐਕਸੀਡੇਂਟ, ਕਾਠੀਪਾਰਾ ਫਲਾਈਓਵਰ 'ਚ ਵੈਗਨ ਆਰ ਨਾਲ ਟਕਰਾਈ ਕਾਰ

ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਅਤੇ ਉਨ੍ਹਾਂ ਦੇ ਪੁੱਤਰ ਏ.ਆਰ. ਆਮੀਨ ਐਤਵਾਰ ਸ਼ਾਮ ਇੱਕ ਵੱਡੀ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਾਲ-ਬਾਲ ਬਚ ਗਏ। ਚੇਨਈ 'ਚ ਬੀਤੀ ਸ਼ਾਮ ਉਨ੍ਹਾਂ ਦੀ ਪੋਰਸ਼ ਕਾਰ, ਵੈਗਨ ਆਰ ਨਾਲ ਭਿੜ ਗਈ, ਜਿੱਥੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

Date Updated Last Updated : 10 August 2026, 03:41 PM IST
Share:

ਮੁੰਬਈ: ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਅਤੇ ਉਨ੍ਹਾਂ ਦੇ ਪੁੱਤਰ ਏ.ਆਰ. ਆਮੀਨ ਐਤਵਾਰ ਸ਼ਾਮ ਇੱਕ ਵੱਡੀ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਾਲ-ਬਾਲ ਬਚ ਗਏ। ਚੇਨਈ 'ਚ ਬੀਤੀ ਸ਼ਾਮ ਉਨ੍ਹਾਂ ਦੀ ਪੋਰਸ਼ ਕਾਰ, ਵੈਗਨ ਆਰ ਨਾਲ ਭਿੜ ਗਈ, ਜਿੱਥੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਹਾਲਾਂਕਿ, ਇਸ ਐਕਸੀਡੇਂਟ ਵਿੱਚ ਉਨ੍ਹਾਂ ਨੂੰ ਥੋੜ੍ਹੀਆਂ ਸੱਟਾਂ ਆਈਆਂ, ਪਰ ਹਸਪਤਾਲ 'ਚ ਇਲਾਜ ਤੋਂ ਬਾਅਦ ਦੋਵਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।

ਕਿਵੇਂ ਵਾਪਰਿਆ ਹਾਦਸਾ?

ਇਹ ਹਾਦਸਾ ਚੇਨਈ ਦੇ ਗੁਇੰਡੀ ਨੇੜੇ ਕਾਠੀਪਾਰਾ ਫਲਾਈਓਵਰ 'ਤੇ ਵਾਪਰਿਆ, ਜਿੱਥੇ ਏ.ਆਰ. ਰਹਿਮਾਨ ਦੇ ਬੇਟੇ ਆਮੀਨ ਉਸਦੇ ਦੋਸਤ ਨਾਲ ਡਰਾਈਵਿੰਗ ਕਰ ਰਹੇ ਸਨ। ਇਸ ਵਿਚਾਲੇ ਉਨ੍ਹਾਂ ਦੀ ਪੋਰਸ਼ ਕਾਰ ਵੈਗਨ ਆਰ ਨਾਲ ਟਕਰਾ ਗਈ। 


ਪੁਲਿਸ ਮੁਤਾਬਕ, ਏ.ਆਰ ਰਹਿਮਾਨ ਆਪਣੇ ਬੇਟੇ ਆਮੀਨ ਨਾਲ ਪੋਰਸ਼ 'ਚ ਸਵਾਰ ਸਨ, ਪਰ ਅਚਾਨਕ ਰੋਡ 'ਤੇ ਇੱਕ ਵੈਗਨ ਆਰ ਗੱਡੀ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਇਸ ਭਿੜੰਤ 'ਚ ਬਾਪ-ਬੇਟੇ ਨੂੰ ਥੋੜ੍ਹੀਆਂ ਸੱਟਾਂ ਆਈਂ। ਦੱਸਿਆ ਗਿਆ ਕਿ ਆਮੀਨ ਖੁਦ ਇਸ ਕਾਰ ਨੂੰ ਚਲਾ ਰਹੇ ਸੀ।

ਹਾਦਸੇ ਤੋਂ ਬਾਅਦ ਏ.ਆਰ. ਰਹਿਮਾਨ ਨੂੰ ਕਾਵੇਰੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਸੰਗੀਤਕਾਰ ਦੇ ਬੇਟੇ ਪੂਰੀ ਤਰ੍ਹਾਂ ਸੁਰੱਖਿਅਤ ਹਨ, ਉਨ੍ਹਾਂ ਨੂੰ ਮਾਮੂਲੀ ਸੱਟਾ ਆਈਆਂ ਹਨ। ਉਹ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਨੂੰ ਪਰਤ ਆਏ ਹਨ। ਹਾਲਾਂਕਿ, ਪੁਲਿਸ ਨੇ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ।

ਕੀ ਕਰਦੇ ਹਨ ਏ.ਆਰ ਰਹਿਮਾਨ ਦੇ ਬੇਟੇ?

ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਦੇ ਬੇਟੇ ਆਮੀਨ ਰਹਿਮਾਨ ਇਨ੍ਹੀਂ ਦਿਨੀਂ ਆਪਣਾ ਨਾਂਅ ਬਣਾਉਣ 'ਤੇ ਲੱਗੇ ਹੋਏ ਹਨ। ਉਨ੍ਹਾਂ ਨੇ ਮਣੀਰਤਨਮ ਦੀ ਫਿਲਮ ਓ ਕਧਲ ਕਨਮਨੀ ਤੋਂ ਪਲੇਬੈੱਕ ਸਿੰਗਿੰਗ 'ਚ ਡੇਬਿਊ ਕੀਤਾ ਸੀ, ਜਿੱਥੇ ਉਨ੍ਹਾਂ ਮੌਲਾ ਸੱਲੀ ਗਾਣੇ 'ਚ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਈ ਮਿਊਜ਼ਿਕ ਕੰਨਸਰਟਾਂ 'ਚ ਵੀ ਦੇਖਿਆ ਗਿਆ ਹੈ। 

ਏ.ਆਰ. ਰਹਿਮਾਨ ਦੇ ਪ੍ਰੋਜੈਕਟ

ਏ.ਆਰ. ਰਹਿਮਾਨ ਦੇ ਕੰਮ ਦੀ ਗੱਲ ਕਰੀਏ ਤਾਂ ਸੰਗੀਤਕਾਰ ਨੇ ਨਮਿਤ ਮਲਹੋਤਰਾ- ਨਿਤੇਸ਼ ਤਿਵਾਰੀ ਦੀ ਫਿਲਮ ਰਮਾਇਣ 'ਚ ਮਿਊਜ਼ਿਕ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਅਦਾਕਾਰ ਸਨੀ ਦੇਓਲ ਅਤੇ ਪ੍ਰੀਤੀ ਜਿੰਟਾ ਦੀ ਫਿਲਮ ਬੰਟਵਾਰਾ 'ਚ ਵੀ ਆਪਣੀ ਆਵਾਜ਼ ਦਿੱਤੀ ਹੈ। 
  

Recent News