menu-icon
Punjabi Story Line
  • Home
  • News
  • Business
  • ਈਰਾਨ ਸੰਕਟ ਨੇ ਬਦਲਿਆ ਭਾਰਤ ਦਾ ਤੇਲ ਕਾਰੋਬਾਰ, ਇਨ੍ਹਾਂ ਦੇਸ਼ਾਂ ਵਿੱਚ ਤੇਜ਼ੀ ਨਾਲ ਵਧੀ ਪੈਟਰੋਲ-ਡੀਜ਼ਲ ਦੀ ਮੰਗ

ਈਰਾਨ ਸੰਕਟ ਨੇ ਬਦਲਿਆ ਭਾਰਤ ਦਾ ਤੇਲ ਕਾਰੋਬਾਰ, ਇਨ੍ਹਾਂ ਦੇਸ਼ਾਂ ਵਿੱਚ ਤੇਜ਼ੀ ਨਾਲ ਵਧੀ ਪੈਟਰੋਲ-ਡੀਜ਼ਲ ਦੀ ਮੰਗ

ਪੱਛਮੀ ਏਸ਼ੀਆ ਦੇ ਸੰਕਟ ਨੇ ਭਾਰਤ ਦੇ ਰਿਫਾਈਨਡ ਪੈਟਰੋਲੀਅਮ ਉਤਪਾਦਾਂ ਲਈ ਨਵੇਂ ਵਿਦੇਸ਼ੀ ਬਾਜ਼ਾਰ ਪੈਦਾ ਕਰ ਦਿੱਤੇ ਹਨ। ਇਟਲੀ, ਸਪੇਨ, ਸਿੰਗਾਪੁਰ ਅਤੇ ਤਨਜ਼ਾਨੀਆ ਵਰਗੇ ਦੇਸ਼ਾਂ ਨੂੰ ਭਾਰਤੀ ਤੇਲ ਉਤਪਾਦਾਂ ਦੀ ਸਪਲਾਈ ਵਿੱਚ ਤੇਜ਼ ਵਾਧਾ ਦੇਖਿਆ ਗਿਆ ਹੈ।

Date Updated Last Updated : 11 August 2026, 03:24 PM IST
Share:

ਭਾਰਤ ਆਪਣੀ ਕੱਚੇ ਤੇਲ ਦੀ ਲੋੜ ਦਾ ਵੱਡਾ ਹਿੱਸਾ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ, ਪਰ ਦੇਸ਼ ਵਿੱਚ ਰਿਫਾਈਨ ਹੋਣ ਤੋਂ ਬਾਅਦ ਤਿਆਰ ਪੈਟਰੋਲੀਅਮ ਉਤਪਾਦਾਂ ਦੀ ਵਿਦੇਸ਼ੀ ਮੰਗ ਤੇਜ਼ੀ ਨਾਲ ਵਧੀ ਹੈ। ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਗਲੋਬਲ ਸਪਲਾਈ ਚੇਨ ਉੱਤੇ ਦਬਾਅ ਬਣਿਆ ਤਾਂ ਕਈ ਦੇਸ਼ਾਂ ਨੇ ਵਿਕਲਪਕ ਸਰੋਤਾਂ ਦੀ ਭਾਲ ਸ਼ੁਰੂ ਕੀਤੀ। ਇਸਦਾ ਫਾਇਦਾ ਭਾਰਤੀ ਰਿਫਾਈਨਰੀਆਂ ਨੂੰ ਮਿਲਿਆ ਅਤੇ ਨਵੇਂ ਬਾਜ਼ਾਰਾਂ ਵਿੱਚ ਸ਼ਿਪਮੈਂਟ ਵਧੀ। ਸਿੰਗਾਪੁਰ ਨੇ ਭਾਰਤੀ ਨਿਰਯਾਤ ਵਿੱਚ ਖਾਸ ਥਾਂ ਬਣਾਈ, ਜਦਕਿ ਤਨਜ਼ਾਨੀਆ ਅਤੇ ਦੱਖਣੀ ਅਫਰੀਕਾ ਵੀ ਮਹੱਤਵਪੂਰਨ ਮੰਜ਼ਿਲਾਂ ਵਜੋਂ ਉਭਰੇ। ਯੂਰਪ ਵਿੱਚ ਇਟਲੀ ਅਤੇ ਸਪੇਨ ਦੀ ਮੰਗ ਵਿੱਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ।

ਸਿੰਗਾਪੁਰ ਬਣਿਆ ਵੱਡਾ ਬਾਜ਼ਾਰ

ਭਾਰਤੀ ਰਿਫਾਈਨਡ ਪੈਟਰੋਲੀਅਮ ਦੀ ਵਿਕਰੀ ਲਈ ਸਿੰਗਾਪੁਰ ਹੁਣ ਮਹੱਤਵਪੂਰਨ ਮੰਜ਼ਿਲਾਂ ਵਿੱਚ ਸ਼ਾਮਲ ਹੈ। ਉਪਲਬਧ ਅੰਕੜਿਆਂ ਮੁਤਾਬਕ ਅਪ੍ਰੈਲ-ਜੂਨ 2025 ਵਿੱਚ ਸਿੰਗਾਪੁਰ ਨੂੰ ਭੇਜੇ ਗਏ ਭਾਰਤੀ ਨਿਰਯਾਤ ਵਿੱਚ ਰਿਫਾਈਨਡ ਉਤਪਾਦਾਂ ਦੀ ਹਿੱਸੇਦਾਰੀ ਕਰੀਬ 40 ਫੀਸਦੀ ਸੀ, ਜੋ ਅਗਲੇ ਸਾਲ ਵਧ ਕੇ ਲਗਭਗ ਦੋ-ਤਿਹਾਈ ਹੋ ਗਈ। ਇਸ ਨਾਲ ਇਸ ਬਾਜ਼ਾਰ ਦੀ ਮਹੱਤਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਤਨਜ਼ਾਨੀਆ ਵਿੱਚ ਵੀ ਵਧਿਆ ਤੇਲ ਦਾ ਹਿੱਸਾ

ਅਫਰੀਕੀ ਦੇਸ਼ ਤਨਜ਼ਾਨੀਆ ਨੂੰ ਭਾਰਤ ਤੋਂ ਜਾਣ ਵਾਲੇ ਸਮਾਨ ਵਿੱਚ ਪੈਟਲੀਅਮ ਉਤਪਾਦਾਂ ਦੀ ਭੂਮਿਕਾ ਕਾਫੀ ਵਧੀ ਹੈ। ਜੂਨ ਤਿਮਾਹੀ ਤੱਕ ਉੱਥੇ ਭਾਰਤੀ ਨਿਰਯਾਤ ਵਿੱਚ ਤੇਲ ਉਤਪਾਦਾਂ ਦੀ ਹਿੱਸੇਦਾਰੀ 77 ਫੀਸਦੀ ਤੱਕ ਪਹੁੰਚ ਗਈ, ਜਦਕਿ ਇੱਕ ਸਾਲ ਪਹਿਲਾਂ ਇਹ ਕਰੀਬ 59 ਫੀਸਦੀ ਸੀ। ਸ਼੍ਰੀਲੰਕਾ ਵਿੱਚ ਵੀ ਇਸ ਸ਼੍ਰੇਣੀ ਦੀ ਹਿੱਸੇਦਾਰੀ ਵਧ ਕੇ ਲਗਭਗ 32 ਫੀਸਦੀ ਹੋ ਗਈ।

ਸਪੇਨ ਨੂੰ ਨਿਰਯਾਤ ਵਿੱਚ 63 ਗੁਣਾ ਛਾਲ

ਯੂਰਪ ਵਿੱਚ ਸਪੇਨ ਦਾ ਮਾਮਲਾ ਸਭ ਤੋਂ ਦਿਲਚਸਪ ਹੈ। ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਭਾਰਤ ਤੋਂ ਸਪੇਨ ਭੇਜੇ ਗਏ ਤੇਲ ਉਤਪਾਦਾਂ ਦੀ ਕੀਮਤ ਕਰੀਬ 4 ਮਿਲੀਅਨ ਡਾਲਰ ਸੀ। ਇਸ ਸਾਲ ਦੀ ਇਸੇ ਮਿਆਦ ਵਿੱਚ ਇਹ ਰਕਮ ਵਧ ਕੇ 252 ਮਿਲੀਅਨ ਡਾਲਰ ਹੋ ਗਈ। ਇਸ ਤਰ੍ਹਾਂ ਇੱਕ ਸਾਲ ਵਿੱਚ ਇਸ ਨਿਰਯਾਤ ਵਿੱਚ ਲਗਭਗ 63 ਗੁਣਾ ਵਾਧਾ ਦਰਜ ਕੀਤਾ ਗਿਆ।

ਇਟਲੀ ਨੂੰ ਵੀ ਮਿਲੀ ਵੱਡੀ ਬੜ੍ਹਤ

ਇਟਲੀ ਲਈ ਭਾਰਤੀ ਤੇਲ ਉਤਪਾਦਾਂ ਦੀ ਸ਼ਿਪਮੈਂਟ ਵਿੱਚ ਵੀ ਜ਼ਬਰਦਸਤ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਪਿਛਲੇ ਸਾਲ ਪਹਿਲੀ ਤਿਮਾਹੀ ਵਿੱਚ ਇਹ ਨਿਰਯਾਤ ਸਿਰਫ਼ 2 ਮਿਲੀਅਨ ਡਾਲਰ ਦੇ ਨੇੜੇ ਸੀ, ਜੋ ਇਸ ਸਾਲ ਵਧ ਕੇ 478 ਮਿਲੀਅਨ ਡਾਲਰ ਤੱਕ ਪਹੁੰਚ ਗਿਆ। ਇਸ ਵਾਧੇ ਨੇ ਇਟਲੀ ਨੂੰ ਤੇਜ਼ੀ ਨਾਲ ਉਭਰ ਰਹੇ ਬਾਜ਼ਾਰਾਂ ਵਿੱਚ ਲਿਆ ਖੜ੍ਹਾ ਕੀਤਾ ਹੈ।

ਭਾਰਤ ਲਈ ਬਦਲ ਰਹੀ ਨਿਰਯਾਤ ਦੀ ਤਸਵੀਰ

ਭਾਰਤੀ ਰਿਫਾਈਨਡ ਪੈਟਰੋਲੀਅਮ ਉਤਪਾਦਾਂ ਦੀ ਵਧਦੀ ਮੰਗ ਦੱਸਦੀ ਹੈ ਕਿ ਗਲੋਬਲ ਸਪਲਾਈ ਵਿੱਚ ਰੁਕਾਵਟ ਆਉਣ ਨਾਲ ਭਾਰਤ ਲਈ ਨਵੇਂ ਵਪਾਰਕ ਮੌਕੇ ਬਣੇ ਹਨ। ਸਿੰਗਾਪੁਰ ਨੂੰ ਲਗਭਗ 4.3 ਅਰਬ ਡਾਲਰ ਦੇ ਤੇਲ ਉਤਪਾਦ ਭੇਜੇ ਗਏ, ਜਦਕਿ ਤਨਜ਼ਾਨੀਆ ਨੂੰ ਕਰੀਬ 2.2 ਅਰਬ ਡਾਲਰ ਦੀ ਸ਼ਿਪਮੈਂਟ ਹੋਈ। ਇਸ ਤਰ੍ਹਾਂ ਪੱਛਮੀ ਏਸ਼ੀਆਈ ਸੰਕਟ ਨੇ ਭਾਰਤੀ ਰਿਫਾਈਨਰੀਆਂ ਲਈ ਕਈ ਨਵੇਂ ਬਾਜ਼ਾਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

Recent News