menu-icon
Punjabi Story Line
  • Home
  • News
  • Business
  • ਮੁੰਬਈ ਅਤੇ ਚੰਡੀਗੜ੍ਹ ਵਿੱਚ ਸਸਤਾ ਹੋਇਆ ਪੈਟਰੋਲ, ਜਾਣੋਂ ਆਪਣੇ ਸ਼ਹਿਰ 'ਚ Petrol-Diesel ਦੀਆਂ ਤਾਜ਼ੀਆਂ ਦਰਾਂ

ਮੁੰਬਈ ਅਤੇ ਚੰਡੀਗੜ੍ਹ ਵਿੱਚ ਸਸਤਾ ਹੋਇਆ ਪੈਟਰੋਲ, ਜਾਣੋਂ ਆਪਣੇ ਸ਼ਹਿਰ 'ਚ Petrol-Diesel ਦੀਆਂ ਤਾਜ਼ੀਆਂ ਦਰਾਂ

11 ਅਗਸਤ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਨਵੀਆਂ ਦਰਾਂ ਲਾਗੂ ਕਰ ਦਿੱਤੀਆਂ ਹਨ। ਮੰਗਲਵਾਰ ਨੂੰ ਇਨ੍ਹਾਂ ਬਾਲਣਾ ਦੀ ਕੀਮਤ 'ਚ ਕੋਈ ਵਾਧਾ ਨਹੀਂ ਹੋਇਆ, ਬਲਕਿ ਜਾਂ ਤਾਂ ਕੀਮਤਾਂ ਸਥਿਰ ਹਨ ਜਾਂ ਤਾਂ ਕੁੱਝ ਪੈਸਿਆਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

Date Updated Last Updated : 11 August 2026, 10:41 AM IST
Share:

ਨਵੀਂ ਦਿੱਲੀ: 11 ਅਗਸਤ ਨੂੰ ਭਾਰਤੀ ਪੈਟਰੋਲਿਅਮ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਮੰਗਲਵਾਰ ਨੂੰ ਇਨ੍ਹਾਂ ਬਾਲਣ ਦੀਆਂ ਕੀਮਤਾਂ 'ਚ ਕੁੱਝ ਬਦਲਾਅ ਦੇਖਣ ਨੂੰ ਮਿਲਿਆ ਹੈ। ਜੇਕਰ ਤੁਸੀ ਆਪਣੀ ਗੱਡੀ 'ਚ ਤੇਲ ਪੁਆਉਣ ਜਾ ਰਹੇ ਹੋ ਤਾਂ ਇਹ ਖ਼ਬਰ ਜਾਣਨਾ ਤੁਹਾਡੇ ਲਈ ਬੇਹਦ ਜਰੂਰੀ ਹੈ। ਤਾਂ  ਆਉ ਜਾਣਦੇ ਹਾਂ ਵੱਖ-ਵੱਖ ਸ਼ਹਿਰਾਂ 'ਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੀ ਹਨ..

11 ਅਗਸਤ ਨੂੰ ਮੁੰਬਈ ਵਿੱਚ ਪੈਟਰੋਲ 111.18 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ ਜਦੋਂ ਕਿ ਡੀਜ਼ਲ ਦੀ ਕੀਮਤ 97.83 ਰੁਪਏ ਪ੍ਰਤੀ ਲੀਟਰ ਹੈ। ਯਾਨੀ ਅੱਜ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਕੱਲ੍ਹ ਨਾਲੋਂ ਸਸਤਾ ਹੋਇਆ ਹੈ ਜਾਂ ਕਈ ਸ਼ਹਿਰਾਂ ਵਿੱਚ ਇਸਦੀਆਂ ਕੀਮਤਾਂ ਸਥਿਰ ਹਨ। ਤਾਂ ਆਓ ਵੱਖ-ਵੱਖ ਸ਼ਹਿਰਾਂ ਵਿੱਚ ਜਾਣਦੇ ਹੈ ਕਿਸ ਭਾਅ ਵਿਕ ਰਿਹਾ ਹੈ ਪੈਟਰੋਲ ਅਤੇ ਡੀਜ਼ਲ: 


ਦਿੱਲੀ
ਨਵੀਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ ₹102.12 ਪ੍ਰਤੀ ਲੀਟਰ ਹੈ। ਇਸਦੀ ਕੀਮਤ 'ਚ ਕੋਈ ਬਦਲਾਅ ਨਹੀ ਹੋਇਆ ਹੈ।
ਉੱਥੇ ਹੀ ਡੀਜ਼ਲ ਦੀ ਕੀਮਤ ₹95.20 ਪ੍ਰਤੀ ਲੀਟਰ ਹੈ। ਇਸਦੀ ਕੀਮਤ 'ਚ ਵੀ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ।


ਮੁੰਬਈ
ਮੁੰਬਈ ਵਿੱਚ ਪੈਟਰੋਲ ਦੀ ਕੀਮਤ 'ਚ ₹0.03 ਦੀ ਕਮੀ ਦੇਖਣ ਨੂੰ ਮਿਲੀ ਹੈ, ਜੋ ਕਿ ਸਸਤਾ ਹੋ ਕਿ ₹111.18 ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। 
ਇੱਥੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਇਹ ₹97.83 ਪ੍ਰਤੀ ਲੀਟਰ ਵਿਕ ਰਿਹਾ ਹੈ।


ਗੁਰੁਗ੍ਰਾਮ 
ਇਸ ਸ਼ਹਿਰ ਵਿੱਚ ਪੈਟਰੋਲ ਕੱਲ੍ਹ ਵਾਲੀ ਕੀਮਤ ₹102.97 ਪ੍ਰਤੀ ਲੀਟਰ 'ਚ ਹੀ ਮਿਲ ਰਿਹਾ ਹੈ। ਯਾਨੀ ਇਸ 'ਤੇ ਕੋਈ ਬਦਲਾਅ ਨਹੀਂ ਹੋਇਆ ਹੈ।
ਉੱਥੇ ਹੀ, ਡੀਜ਼ਲ ਦੀਆਂ ਕੀਮਤਾਂ ਵੀ ਸਥਿਰ ਹਨ, ਜੋ ਕਿ ₹95.64 ਪ੍ਰਤੀ ਲੀਟਰ ਹਨ। 


ਭੁਵਨੇਸ਼ਵਰ
ਇਸ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ 'ਚ ₹0.12 ਦੀ ਕਮੀ ਆਈ ਹੈ, ਜੋ ਹੁਣ ਸਸਤਾ ਹੋ ਕਿ ₹108.85 ਪ੍ਰਤੀ ਲੀਟਰ ਹੋ ਗਿਆ ਹੈ। 
ਦੂਜੇ ਪਾਸੇ ਡੀਜ਼ਲ ਦੀ ਕੀਮਤ ₹100.56 ਪ੍ਰਤੀ ਲੀਟਰ ਹੈ। ਇਸਦੀ ਕੀਮਤ 'ਚ ₹0.12 ਦੀ ਕਮੀ ਦਰਜ ਕੀਤੀ ਗਈ ਹੈ। 


ਚੰਡੀਗੜ੍ਹ
ਚੰਡੀਗੜ੍ਹ 'ਚ ਪੈਟਰਲੋ ਦੀ ਕੀਮਤ ₹101.51 ਪ੍ਰਤੀ ਲੀਟਰ ਹੈ, ਯਾਨੀ ਇਹ ਕੱਲ੍ਹ ਨਾਲੋਂ ₹0.03 ਸਸਤਾ ਹੋਇਆ ਹੈ। 
ਇੱਥੇ ਡੀਜ਼ਲ ₹89.47 ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਇਸਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਯਾਨੀ ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਜਾਂ ਤਾਂ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਸਥਿਰ ਹਨ, ਜਾਂ ਕੁੱਝ ਪੈਸਿਆਂ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਲੋਕਾਂ ਲਈ ਬਹੁਤ ਰਾਹਤ ਵਾਲੀ ਗੱਲ ਹੈ। 


 

Recent News