menu-icon
Punjabi Story Line
  • Home
  • News
  • International
  • ਟਰੰਪ ਨੇ ਈਰਾਨ ਦੀ ਮੁਆਵਜੇ ਦੀ ਮੰਗ ਤੋਂ ਕੀਤਾ ਸਾਫ਼ ਇਨਕਾਰ, ਕਿਹਾ- ਉਸਦੇ ਹਮਲਿਆਂ 'ਚ ਮਾਰੇ ਗਏ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰੇ ਤੇਹਰਾਨ

ਟਰੰਪ ਨੇ ਈਰਾਨ ਦੀ ਮੁਆਵਜੇ ਦੀ ਮੰਗ ਤੋਂ ਕੀਤਾ ਸਾਫ਼ ਇਨਕਾਰ, ਕਿਹਾ- ਉਸਦੇ ਹਮਲਿਆਂ 'ਚ ਮਾਰੇ ਗਏ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰੇ ਤੇਹਰਾਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੀ ਜੰਗ ਦੌਰਾਨ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਮੰਗ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸਦੇ ਉਲਟ ਉਨ੍ਹਾਂ ਕਿਹਾ ਕਿ ਈਰਾਨ ਨੂੰ ਪੁਰਾਣੀਆਂ ਜੰਗਾਂ ਦੌਰਾਨ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੇ ਪਰਿਵਾਰਾਂ ਨੂੰ ਵੀ ਮੁਆਵਜਾ ਦੇਣਾ ਚਾਹੀਦਾ ਹੈ।

Date Updated Last Updated : 11 August 2026, 08:59 AM IST
Share:

ਤੇਹਰਾਨ: ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੀ ਉਸ ਮੰਗ ਨੂੰ ਖਾਰਿਜ ਕਰ ਦਿੱਤਾ, ਜਿਸ ਵਿੱਚ ਉਸਨੇ ਜੰਗ ਦੇ ਦੌਰਾਨ ਹੋਏ ਨੁਕਸਾਨ ਦੇ ਮੁਆਵਜੇ ਦੀ ਮੰਗ ਕੀਤੀ ਸੀ। ਈਰਾਨ ਨੇ ਆਪਣੇ ਸਰਵਉੱਚ ਨੇਤਾ ਆਯਤੁੱਲਾ ਅਲੀ ਖਾਮੇਨੇਈ ਦੀ ਹੱਤਿਆ ਤੋਂ ਬਾਅਦ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜੇ ਦੀ ਮੰਗ ਕੀਤੀ ਸੀ, ਪਰ ਸੋਮਵਾਰ ਨੂੰ ਅਮਰੀਕਾ ਨੇ ਇਹ ਮੰਗ ਮੰਨਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਈਰਾਨ ਨੂੰ ਇਨ੍ਹਾਂ ਹਮਲਿਆਂ ਵਿੱਚ ਹੋਈਆਂ ਮੌਤਾਂ ਦਾ ਜਿੰਮੇਦਾਰ ਠਹਿਰਾਉਣਾ ਚਾਹੀਦਾ ਹੈ।

ਈਰਾਨ ਨੇ ਰੱਖੀ ਸੀ ਇਹ ਡਿਮਾਂਡ 

ਦਰਅਸਲ, ਈਰਾਨ ਨੇ ਹੋਰਮੁਜ਼ ਜਲਡਮਰੂ ਦੀ ਮੁੜ ਬਹਾਲੀ ਲਈ ਅਮਰੀਕਾ ਸਾਹਮਣੇ ਕਈ ਸ਼ਰਤਾਂ ਰੱਖੀਆਂ ਸਨ ਅਤੇ ਕਿਹਾ ਸੀ ਕਿ ਜੇਕਰ ਅਮਰੀਕਾਂ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨਦਾ ਹੈ ਤਾਂ ਹੀ ਉਹ ਹੋਰਮੁਜ਼ ਨੂੰ ਮੁੜ ਖੋਲੇਗਾ। ਇਨ੍ਹਾਂ ਸ਼ਰਤਾਂ ਵਿੱਚ ਈਰਾਨ ਨੇ ਵੱਡੀ ਮੰਗ ਰੱਖੀ ਸੀ ਕਿ ਵਾਸ਼ਿੰਗਟਨ ਜੰਗ ਦੌਰਾਨ ਹੋਈ ਨੁਕਸਾਨ ਦੀ ਭਰਪਾਈ ਲਈ 300 ਅਰਬ ਡਾਲਰ ਮੁਆਵਜੇ ਦੇ ਤੌਕ 'ਤੇ ਵਾਪਸ ਕਰੇ। ਨਾਲ ਹੀ 100 ਅਰਬ ਡਾਲਰ ਤੱਕ ਫ੍ਰੀਜ਼ ਕੀਤੀ ਸੰਪਤੀ ਨੂੰ ਵੀ ਰਿਲੀਜ ਕੀਤਾ ਜਾਵੇ। 


ਈਰਾਨ ਦੀ ਇਸ ਮੰਗ ਨੂੰ ਟਰੰਪ ਨੇ ਇੱਕ ਦਿਲਚਸਪ ਵਿਚਾਰ ਦੱਸਿਆ ਅਤੇ ਟਰੂਥ ਸੋਸ਼ਲ ਮੀਡੀਆ 'ਤੇ ਕਿਹਾ ਕਿ ਉਹ ਭਵਿੱਖ ਦੀਆਂ ਗੱਲਬਾਤਾਂ ਵਿੱਚ ਇੱਕ ਜਵਾਬੀ ਮੰਗ ਪੇਸ਼ ਕਰਨਗੇ। ਉਨ੍ਹਾਂ ਕਿਹਾ, "ਈਰਾਨੀ ਪ੍ਰਤੀਨਿਧੀ ਪਿਛਲੇ ਪੰਜ ਮਹੀਨਿਆਂ ਦੇ ਫੌਜੀ ਟਕਰਾਅ ਦੌਰਾਨ ਹੋਏ ਨੁਕਸਾਨ ਲਈ ਮੁਆਵਜ਼ਾ ਮੰਗ ਰਹੇ ਹਨ। ਇਹ ਯੁੱਧ ਇਸ ਲਈ ਸ਼ੁਰੂ ਹੋਇਆ ਕਿਉਂਕਿ ਈਰਾਨ ਆਪਣੇ ਪ੍ਰਮਾਣੂ ਹਥਿਆਰ ਛੱਡਣ ਲਈ ਤਿਆਰ ਨਹੀਂ ਸੀ।

ਉਨ੍ਹਾਂ ਕਿਹਾ ਕਿ ਸਾਲ 2000 ਵਿੱਚ ਯੂਐਸਐਸ ਕੋਲ ਬੰਬਾਰੀ ਅਤੇ ਹੋਰ ਘਟਨਾਵਾਂ ਸਮੇਤ ਈਰਾਨ ਨਾਲ ਜੁੜੇ ਹਮਲਿਆਂ ਅਤੇ ਟਕਰਾਵਾਂ ਵਿੱਚ ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।"


ਟਰੰਪ ਨੇ ਵੀ ਈਰਾਨ ਅੱਗੇ ਰੱਖ ਦਿੱਤੀ ਡਿਮਾਂਡ

ਈਰਾਨ ਦੀ ਮੰਗ ਨੂੰ ਸਵੀਕਾਰ ਕਰਨ ਦੀ ਬਜਾਏ ਟਰੰਪ ਨੇ ਕਿਹਾ ਸਾਲ 2000 ਵਿੱਚ ਯੂਐਸਐਸ ਕੋਲ ਬੰਬਾਰੀ ਅਤੇ ਹੋਰ ਘਟਨਾਵਾਂ ਸਮੇਤ ਈਰਾਨ ਨਾਲ ਜੁੜੇ ਹਮਲਿਆਂ ਅਤੇ ਟਕਰਾਵਾਂ ਵਿੱਚ ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।" ਉਨ੍ਹਾਂ ਕਿਹਾ- ਮੈਂ ਵੀ ਈਰਾਨ ਕੋਲੋਂ ਉਨ੍ਹਾਂ ਸਾਰੇ ਲੋਕਾਂ ਲਈ ਮੁਆਵਜੇ ਦੀ ਮੰਗ ਕਰਦਾ ਹਾਂ, ਜਿਨ੍ਹਾਂ ਨੂੰ ਮਾਰਿਆ ਗਿਆ ਜਾਂ ਜੋ ਗੰਭੀਰ ਤੌਰ 'ਤੇ ਜਖ਼ਮੀ ਹੋਏ।

ਪ੍ਰਦਰਸ਼ਨਕਾਰੀਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ

ਰਾਸ਼ਟਰਪਤੀ ਟਰੰਪ ਨੇ ਪੁਰਾਣੇ ਹਮਲਿਆਂ ਵਿੱਚ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ ਜਿਨ੍ਹਾਂ 'ਤੇ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਪਿਛਲੇ ਪੰਜ ਦਹਾਕਿਆਂ ਦੌਰਾਨ ਈਰਾਨੀ ਸਰਕਾਰ ਦੁਆਰਾ ਮਾਰੇ ਗਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਪਿਛਲੇ ਪੰਜ ਮਹੀਨਿਆਂ ਵਿੱਚ 52,000 ਲੋਕ ਮਾਰੇ ਗਏ ਹਨ। 
ਉਨ੍ਹਾਂ ਕਿਹਾ ਕਿ ਮੈਂ ਆਪਣੇ ਪ੍ਰਤੀਨਿਧੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਭਵਿੱਖ ਦੀਆਂ ਕਿਸੇ ਵੀ ਅਤੇ ਸਾਰੀਆਂ ਗੱਲਬਾਤਾਂ ਵਿੱਚ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ।

ਪਹਿਲਾਂ ਸ਼ਰਤਾਂ ਫਿਰ ਹੋਰਮੁਜ਼ 'ਤੇ ਗੱਲਬਾਤ

ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ, ਈਰਾਨ ਦਾ ਕਹਿਣ ਹੈ ਕਿ ਰਣਨੀਤਿਕ ਜਲਮਾਰਗ ਨੂੰ ਖੋਲ੍ਹਣ ਲਈ ਪੂਰੀ ਤਰ੍ਹਾਂ ਸਮਝੋਤੇ ਤੋਂ ਪਹਿਲਾ ਅਮਰੀਕਾਂ ਨੂੰ ਜੰਗ ਦੌਰਾਨ ਹੋਏ ਨੁਕਸਾਨ ਦਾ ਮੁਆਵਜਾ ਦੇਣ, ਫ੍ਰੀਜ਼ ਕੀਤੀ ਸੰਪਤੀ ਨੂੰ ਰਿਲੀਜ ਕਰਨ, ਪਾਬੰਦੀਆਂ ਹਟਾਉਣ ਅਤੇ ਸੈਨਿਕ ਧਮਕੀਆਂ ਖ਼ਤਮ ਕਰਨ ਦੀਆਂ ਸ਼ਰਤਾਂ ਨੂੰ ਮੰਨਣਾ ਹੋਵੇਗਾ।

ਕਿਉਂ ਮਹੱਤਵਪੂਰਨ ਹੈ ਹੋਰਮੁਜ਼ ਜਲਡਮਰੂ?

ਦਰਅਸਲ, ਹੋਰਮੁਜ਼ ਜਲਡਮਰੂਮੱਧ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਰਸਤਿਆਂ ਵਿੱਚੋਂ ਇੱਕ ਹੈ। ਭੂਗੋਲਿਕ ਸਥਿਤੀ ਦੇ ਕਾਰਨ ਇਹ ਜਲਮਾਰਗ ਵਿਸ਼ਵ ਪੱਧਰ 'ਤੇ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਲਈ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਲਈ ਇਸਦੇ ਬੰਦ ਰਹਿਣ ਨਾਲ ਕੱਚੇ ਤੇਲ, ਗੈਸ ਅਤੇ ਊਰਜਾ ਦੀਆਂ ਵਿਸ਼ਵ ਕੀਮਤਾਂ 'ਤੇ ਅਸਰ ਪੈਂਦਾ ਹੈ ਅਤੇ ਇਸ ਦੇ ਨਾਲ ਹੀ ਏਸ਼ੀਆ ਅਤੇ ਹੋਰ ਬਾਜ਼ਾਰਾਂ ਵਿੱਚ ਈਂਧਨ ਦੀ ਸਪਲਾਈ ਵੀ ਪ੍ਰਭਾਵਿਤ ਹੋ ਜਾਂਦੀ ਹੈ। 

Recent News