menu-icon
Punjabi Story Line
  • Home
  • News
  • National
  • ਸਾਵਣ ਸ਼ਿਵਰਾਤਰੀ ਦੇ ਮੱਦੇਨਜ਼ਰ ਦਿੱਲੀ-NCR ਦੇ ਕਈ ਰੂਟ ਡਾਇਵਰਟ, ਇਨ੍ਹਾਂ ਰਸਤਿਆਂ 'ਤੇ ਲੱਗ ਸਕਦਾ ਹੈ ਜਾਮ

ਸਾਵਣ ਸ਼ਿਵਰਾਤਰੀ ਦੇ ਮੱਦੇਨਜ਼ਰ ਦਿੱਲੀ-NCR ਦੇ ਕਈ ਰੂਟ ਡਾਇਵਰਟ, ਇਨ੍ਹਾਂ ਰਸਤਿਆਂ 'ਤੇ ਲੱਗ ਸਕਦਾ ਹੈ ਜਾਮ

ਸਾਵਣ ਸ਼ਿਵਰਾਤਰੀ ਦੇ ਮੌਕੇ 'ਤੇ ਟ੍ਰੈਫਿਕ ਪੁਲਿਸ ਅਲਰਟ ਹੋ ਗਈ ਹੈ। ਇਸ ਦਿਨ ਦਿੱਲੀ ਅਤੇ ਐਨਸੀਆਰ ਸਮੇਤ ਕਈ ਇਲਾਕਿਆਂ 'ਚ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਇਸਨੂੰ ਦੇਖਿਦਿਆਂ ਟ੍ਰੈਫਿਕ ਪੁਲਿਸ ਨੇ ਯਾਤਰੀਆਂ ਲਈ ਖਾਸ ਐਡਵਾਈਜ਼ਰੀ ਜਾਰੀ ਕੀਤੀ ਹੈ।

Date Updated Last Updated : 11 August 2026, 10:09 AM IST
Share:

ਨਵੀਂ ਦਿੱਲੀ: 11 ਅਗਸਤ, ਮੰਗਲਵਾਰ ਨੂੰ ਸਾਵਣ ਸ਼ਿਵਰਾਤਰੀ ਮਨਾਈ ਜਾ ਰਹੀ ਹੈ, ਇਸ ਮੌਕੇ ਕਾਂਵੜ ਯਾਤਰਾ ਆਪਣੇ ਸਿਖਰ 'ਤੇ ਪਹੁੰਚਣ ਕਾਰਨ ਦਿੱਲੀ-ਐਨਸੀਆਰ ਖੇਤਰ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਦਿਨ ਦਿੱਲੀ, ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਦੇ ਕਈ ਪ੍ਰਮੁੱਖ ਰੂਟਾਂ 'ਤੇ ਵਾਹਨਾਂ ਦੀ ਰਫ਼ਤਾਰ ਧੀਮੀ ਪੈ ਸਕਦੀ ਹੈ। ਇਸ ਵਿਚਾਲੇ ਦਿੱਲੀ, ਨੋਇਡਾ ਅਤੇ ਫਰੀਦਾਬਾਦ ਪੁਲਿਸ ਨੇ ਲੋਕਾਂ ਨੂੰ ਵਾਧੂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਸਲਾਹ ਦਿੱਤੀ ਕਿ ਉਹ ਯਾਤਰਾਂ ਤੋਂ ਪਹਿਲਾਂ ਆਪਣੇ ਰੂਟ ਜਰੂਰ ਚੈੱਕ ਕਰ ਲੈਣ ਅਤੇ ਜੇਕਰ ਸੰਭਵ ਹੋਵੇ ਤਾਂ ਵਿਕਲਪਿਕ ਰਸਤਿਆਂ ਦੀ ਵਰਤੋਂ ਕਰਨ।

ਕਾਂਵੜ ਯਾਤਰਾ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਕਈ ਰੂਟਾਂ ਨੂੰ ਡਾਇਵਰਟ ਕੀਤਾ ਹੈ। ਇਸ ਮੌਕੇ 'ਤੇ ਦਿੱਲੀ ਤੋਂ ਨੋਇਡਾ, ਨੋਇਡਾ ਤੋਂ ਗਾਜ਼ੀਆਬਾਦ, ਗਾਜ਼ੀਆਬਾਦ ਤੋਂ ਦਿੱਲੀ ਅਤੇ ਦਿੱਲੀ ਤੋਂ ਫਰੀਦਾਬਾਦ ਨੂੰ ਜੋੜਨ ਵਾਲੇ ਮੁੱਖ ਰੂਟਾਂ 'ਤੇ ਭਾਰੀ ਆਵਾਜਾਈ ਦੇਖਣ ਨੂੰ ਮਿਲ ਸਕਦੀ ਹੈ। ਕਾਂਵੜੀਆਂ ਦੀ ਵੱਡੀ ਗਿਣਤੀ ਅਤੇ ਉਨ੍ਹਾਂ ਲਈ ਕੀਤੇ ਗਏ ਟ੍ਰੈਫਿਕ ਪ੍ਰਬੰਧਾਂ ਦੇ ਕਾਰਨ, ਕਈ ਥਾਵਾਂ 'ਤੇ ਰੂਟ ਡਾਇਵਰਸ਼ਨ, ਲੇਨ ਪਾਬੰਦੀਆਂ ਅਤੇ ਵਾਹਨਾਂ ਦੀ ਆਵਾਜਾਈ ਵਿੱਚ ਤਬਦੀਲੀਆਂ ਲਾਗੂ ਕੀਤੀਆਂ ਗਈਆਂ ਹਨ।


ਡੀਐਨਡੀ ਫਲਾਈਓਵਰ 'ਤੇ ਆਵਾਜਾਈ ਦੀ ਸੰਭਾਵਨਾ

ਸਾਵਣ ਸ਼ਿਵਰਾਤਰੀ ਦੇ ਮੌਕੇ 'ਤੇ ਡੀਐਨਡੀ ਫਲਾਈਓਵਰ 'ਤੇ ਵੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਨਾਲ ਸਵੇਰ ਅਤੇ ਸ਼ਾਮ ਦੇ ਸਮੇਂ ਦੌਰਾਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਸਕਦਾ ਹੈ। ਅਜਿਹੇ ਵਿੱਚ ਲੋਕਾਂ ਨੂੰ ਆਮ ਨਾਲੋਂ ਪਹਿਲਾਂ ਘਰ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ।

ਕਾਲਿੰਦ ਕੁੰਜ ਰੂਟ 'ਤੇ ਹੋ ਸਕਦਾ ਹੈ ਜਾਮ

ਕਾਂਵੜੀਆਂ ਦੀ ਆਵਾਜਾਈ ਅਤੇ ਸਥਾਨਕ ਆਵਾਜਾਈ ਵਧਣ ਕਾਰਨ ਕਾਲਿੰਦੀ ਕੁੰਜ ਰੂਟ ਜੋ ਕਿ ਦੱਖਣੀ ਦਿੱਲੀ ਨੂੰ ਨੋਇਡਾ ਨਾਲ ਜੋੜਦਾ ਹੈ, 'ਤੇ ਆਵਾਜਾਈ ਜ਼ਿਆਦਾ ਹੋ ਸਕਦੀ ਹੈ। ਸਰਿਤਾ ਵਿਹਾਰ, ਜਸੋਲਾ, ਕਾਲਿੰਦੀ ਕੁੰਜ ਅਤੇ ਨੋਇਡਾ ਦੇ ਆਲੇ ਦੁਆਲੇ ਦੇ ਸੈਕਟਰਾਂ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵਾਧੂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਟ੍ਰੈਫਿਕ ਪੁਲਿਸ ਦੇ ਮੁਤਾਬਕ, ਮੁੱਖ ਰੂਟਾਂ 'ਤੇ ਪਾਬੰਦੀਆਂ ਅਤੇ ਡਾਇਵਰਸ਼ਨਾਂ ਕਾਰਨ ਵਿਕਲਪਕ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਵੱਧ ਸਕਦੀ ਹੈ। ਨਤੀਜੇ ਵਜੋਂ, ਨੋਇਡਾ, ਗ੍ਰੇਟਰ ਨੋਇਡਾ ਅਤੇ ਦਿੱਲੀ ਸਰਹੱਦ ਨੂੰ ਜੋੜਨ ਵਾਲੀਆਂ ਸੜਕਾਂ 'ਤੇ ਆਵਾਜਾਈ ਆਮ ਨਾਲੋਂ ਧੀਮੀ ਹੋਣ ਦੀ ਸੰਭਾਵਨਾ ਹੈ। 

ਆਸ਼ਰਮ ਚੌਂਕ ਅਤੇ ਮਥੁਰੀ ਰੋਡ ਵੀ ਹੋ ਸਕਦਾ ਹੈ ਪ੍ਰਭਾਵਿਤ

ਕਾਂਵੜ ਯਾਤਰਾ ਦੇ ਦਰਾਨ ਆਸ਼ਰਮ ਚੌਂਕ, ਮਥੁਰਾ ਰੋਡ ਅਤੇ ਬਦਰਪੁਰ ਵਾਲੇ ਹਿੱਸਿਆ 'ਚ ਵੀ ਟ੍ਰੈਫਿਕ ਪਾਬੰਦੀਆਂ ਲਾਗੂ ਰਹਿ ਸਕਦੀਆਂ ਹਨ। ਇਸ ਨਾਲ ਕੇਂਦਰੀ ਦਿੱਲੀ, ਦੱਖਣੀ ਦਿੱਲੀ ਅਤੇ ਫਰੀਦਾਬਾਦ ਵਿਚਕਾਰ ਆਉਣ-ਜਾਣ ਵਾਲੇ ਵਾਹਨ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। 

11 ਅਗਸਤ ਨੂੰ ਕਾਂਵੜ ਯਾਤਰਾ ਅਤੇ ਸ਼ਰਧਾਲੂਆਂ ਦੀ ਵਧਦੀ ਆਵਾਜਾਈ ਕਾਰਨ ਬਦਰਪੁਰ ਸਰਹੱਦ ਅਤੇ ਮਥੁਰਾ ਰੋਡ ਨਾਲ ਜੁੜੇ ਰੂਟਾਂ 'ਤੇ ਆਵਾਜਾਈ ਜਾਮ ਹੋ ਸਕਦੀ ਹੈ।

ਟ੍ਰੈਫਿਕ ਪੁਲਿਸ ਦੀ ਯਾਤਰੀਆਂ ਨੂੰ ਖ਼ਾਸ ਅਪੀਲ

ਸਾਵਣ ਸ਼ਿਵਰਾਤਰੀ ਦੇ ਖ਼ਾਸ ਅਵਸਰ 'ਤੇ ਟ੍ਰੈਫਿਕ ਪੁੁਲਿਸ ਨੇ ਯਾਤਰੀਆਂ ਨੂੰ 11 ਅਗਸਤ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ ਅਤੇ ਆਪਣੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਦੀ ਅਪੀਲ ਕੀਤੀ ਹੈ। ਯਾਤਰੀਆਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਕਾਂਵੜ ਯਾਤਰਾ ਲਈ ਲਾਗੂ ਕੀਤੇ ਗਏ ਟ੍ਰੈਫਿਕ ਬਦਲਾਵਾਂ ਦੀ ਪਾਲਣਾ ਕਰਨ ਅਤੇ ਪੁਲਿਸ ਕਰਮਚਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ।
 
 

Recent News