menu-icon
Punjabi Story Line
  • Home
  • News
  • National
  • ਦਿੱਲੀ-NCR 'ਚ ਬਾਰਿਸ਼ ਦਾ ਰੈੱਡ ਅਲਰਟ, ਜਾਣੋਂ ਕੱਲ੍ਹ ਕਿਵੇਂ ਰਹੇਗਾ ਮੌਸਮ?

ਦਿੱਲੀ-NCR 'ਚ ਬਾਰਿਸ਼ ਦਾ ਰੈੱਡ ਅਲਰਟ, ਜਾਣੋਂ ਕੱਲ੍ਹ ਕਿਵੇਂ ਰਹੇਗਾ ਮੌਸਮ?

ਮੌਸਮ ਵਿਭਾਗ ਨੇ ਸੋਮਵਾਰ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਦਾ ਰੇਡ ਅਲਰਟ ਜਾਰੀ ਕੀਤਾ ਹੈ। ਇੱਥੇ ਤੇਜ਼ ਹਵਾਵਾਂ ਦੇ ਨਾਲ ਜ਼ੋਰਦਾਰ ਬਾਰਿਸ਼ ਅਤੇ ਹਨੇਰੀ ਦੀ ਸੰਭਾਵਨਾ ਹੈ। ਇਸ ਮੌਸਮ ਵਿਚਾਚੇ IMD  ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

Date Updated Last Updated : 10 August 2026, 05:03 PM IST
Share:

 

ਨਵੀਂ ਦਿੱਲੀ: 10 ਅਗਸਤ, ਸੋਮਵਾਰ ਨੂੰ ਦਿੱਲੀ-ਐਨਸੀਆਰ ਦੇ ਅਲੱਗ-ਅਲੱਗ ਹਿੱਸਿਆ ਵਿੱਚ ਤੇਜ਼ ਬਾਰਿਸ਼ ਦੇਖੀ ਗਈ। ਕਾਲੇ ਬੱਦਲ ਛਾਏ ਰਹਿਣ ਤੋਂ ਬਾਅਦ ਮੀਂਹ ਨੇ ਮਾਹੌਲ ਠੰਡਾ ਕਰ ਦਿੱਤਾ। ਪਹਿਲਾਂ ਮੌਸਮ ਵਿਭਾਗ ਨੇ ਦਿੱਲੀ ਵਿੱਚ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਸੀ, ਪਰ ਕੁੱਝ ਦੇਰ ਪਹਿਲਾਂ ਹੀ ਆਈਐਮਡੀ ਨੇ ਬਦਲਾਅ ਕਰਦਿਆਂ ਇੱਥੇ ਰੈੱਡ ਅਲਰਟ ਜਾਰੀ ਕਰ ਦਿੱਤਾ। ਇੱਥੇ ਤੇਜ਼ ਹਵਾਵਾਂ ਦੇ ਨਾਲ ਜ਼ੋਰਦਾਰ ਬਾਰਿਸ਼ ਅਤੇ ਹਨੇਰੀ ਦੀ ਸੰਭਾਵਨਾ ਜਤਾਈ ਗਈ ਹੈ। 

ਦਿੱਲੀ-NCR 'ਚ ਰੈੱਡ ਅਲਰਟ

ਮੌਸਮ ਵਿਭਾਗ ਨੇ ਸੋਮਵਾਰ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। IMD ਨੇ ਸੈਂਟਰਲ ਦਿੱਲੀ, ਪੂਰਬੀ ਦਿੱਲੀ, ਉੱਤਰੀ ਦਿੱਲੀ, ਉੱਤਰ ਪੂਰਬੀ ਦਿੱਲੀ, ਉੱਤਰ ਪੱਛਮੀ ਦਿੱਲੀ ਅਤੇ ਸ਼ਾਹਦਰਾ ਲਈ ਰੇਡ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਲੋਕਾਂ ਨੂੰ ਬਿਨਾਂ ਜਰੂਰਤ ਤੋਂ ਘਰੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਕਿ ਅਜਿਹੇ ਮੌਸਮ 'ਚ ਜਰੂਰੀ ਸਾਵਧਾਨੀਆਂ ਵਰਤੀਆਂ ਜਾਣਾ। IMD ਮੁਤਾਬਕ, ਅਜਿਹੇ ਮੌਸਮ ਵਿੱਚ ਲੋਕਾਂ ਨੂੰ ਦਰਖ਼ੱਤਾਂ ਹੇਠਾਂ ਨਹੀਂ ਖੜ੍ਹਨਾ ਚਾਹੀਦਾ, ਕਿੱਥੇ ਜਾਣ ਤੋਂ ਪਹਿਲਾ ਟ੍ਰੈਫਿਕ ਦੀ ਸਥਿਤੀ ਜਾਂਚ ਲਓ ਅਤੇ ਅਗਰ ਜਰੂਰੀ ਨਾ ਹੋਵੇ ਤਾਂ ਯਾਤਰਾ ਕਰਨ ਤੋਂ ਬਚੋ। 


IMD ਦੇ ਮੁਤਾਬਕ, ਇਸ ਵੇਲੇ ਮਾਨਸੂਨ ਟ੍ਰਫ ਦੱਖਣ-ਪੂਰਬ ਵੱਲ ਬੀਕਾਨੇਰ, ਦਤੀਆ, ਉੱਤਰੀ ਮੱਧ ਪ੍ਰਦੇਸ਼, ਡਾਲਟਨਗੰਜ ਅਤੇ ਦੀਘਾ ਤੋਂ ਪੂਰਬ-ਕੇਂਦਰੀ ਬੰਗਾਲ ਦੀ ਖਾੜੀ ਵੱਲ ਫੈਲਿਆ ਹੋਇਆ ਹੈ, ਜੋ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਖਿੱਚਦਾ ਹੈ। ਇਸ ਤੋਂ ਇਲਾਵਾ, ਇੱਕ ਪੱਛਮੀ ਗੜਬੜੀ ਟ੍ਰਫ ਦੇ ਰੂਪ ਵਿੱਚ ਮੌਜੂਦ ਹੈ।

ਦੱਖਣ-ਪੂਰਬੀ ਹਿਮਾਚਲ ਪ੍ਰਦੇਸ਼ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਇੱਕ ਚੱਕਰਵਾਤੀ ਚੱਕਰ ਬਣਿਆ ਹੋਇਆ ਹੈ। ਮੌਸਮ ਵਿਭਾਗ ਦੇ ਅਨੁਸਾਰ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਪਹਾੜੀ ਰਾਜਾਂ ਵਿੱਚ ਭਾਰੀ ਬਾਰਿਸ਼ ਲਈ ਹਾਲਾਤ ਅਨੁਕੂਲ ਹਨ। ਇਸ ਦੇ ਨਾਲ ਹੀ, ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਖੇਤਰ ਵਿੱਚ ਮੀਂਹ ਵਾਲਾ ਮੌਸਮੀ ਸਿਸਟਮ ਸਰਗਰਮ ਹੋ ਗਿਆ ਹੈ। ਨਤੀਜੇ ਵਜੋਂ, ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਬਾਰਿਸ਼ ਦੀ ਗਤੀਵਿਧੀ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ।

ਕੱਲ ਕਿਵੇਂ ਰਹੇਗਾ ਦਿੱਲੀ NCR ਦਾ ਮੌਸਮ

ਮੌਸਮ ਵਿਭਾਗ ਨੇ, ਕੱਲ੍ਹ ਮੰਗਲਵਾਰ ਨੂੰ ਵੀ ਦਿੱਲੀ-ਐਨਸੀਆਰ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਹੈ। ਇੱਥੇ 11 ਅਗਸਤ ਨੂੰ ਬੱਦਲ ਛਾਏ ਰਹਿਣਗੇ। ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 
ਇਸਤੋਂ ਇਲਾਵਾ 12 ਅਤੇ 13 ਅਗਸਤ ਲਈ ਵੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਹਾਲਾਂਕਿ, ਇਨ੍ਹਾਂ ਦਿਨਾਂ ਦੌਰਾਨ ਮੀਂਹ ਦੀ ਤੀਬਰਤਾ ਵਿੱਚ ਕਮੀ ਦੇਖਣ ਨੂੰ ਮਿਲੇਗੀ।

ਆਉਣ ਵਾਲੇ ਦਿਨਾਂ 'ਚ ਇਨ੍ਹਾਂ ਜ਼ਿਲਿਆਂ 'ਚ ਵੀ ਮੀਂਹ ਦੇ ਆਸਾਰ

ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਤੋਂ ਇਲਾਵਾ ਆਗਰਾ, ਇਟਾਵਾ, ਜਾਲੌਨ, ਮਹੋਬਾ, ਝਾਂਸੀ ਵਰਗੇ ਇਲਾਕਿਆਂ 'ਚ ਵੀ 11 ਅਤੇ 12 ਅਗਸਤ ਨੂੰ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਪੱਛਮੀ ਯੂਪੀ ਦੇ ਕੁੱਝ ਇਲਾਕਿਆਂ 'ਚ ਬਾਰਿਸ਼ ਦੇ ਨਾਲ ਗਰਜ-ਚਮਕ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ। 
 

Recent News