Courtesy: @khurpenchh
ਨਵੀਂ ਦਿੱਲੀ: ਝਾਰਖੰਡ ਵਿਦਿਆਰਥੀਆਂ ਦੇ ਪ੍ਰਦਰਸ਼ਨ ਮਾਰਚ ਵਿਚਾਲੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੀਆਡੀ ਨੇ ਝਾਰਖੰਡ ਦੀ ਪਬਲਿਕ ਸਰਵਿਸ ਕੰਮੀਸ਼ਨ (JPSC) ਦੇ ਸਾਬਕਾ ਚੇਅਰਮੈਨ ਐਲ ਖਾਂਗਿਆਤੇ ਨੂੰ ਗ੍ਰਿਫਤਾਰ ਕਰ ਲਿਆ ਹੈ। ਅਜੇ ਕੱਲ੍ਹ ਹੀ JPSC ਦੇ ਤਿੰਨ ਮੈਂਬਰਾਂ ਨੇ ਅਸਤੀਫਾ ਦਿੱਤਾ ਸੀ। ਇਸਤੋਂ ਪਹਿਲਾਂ, JPSC ਪ੍ਰੀਖਿਆ ਵਿੱਚ ਬੇਨਿਯਮੀਆਂ ਦੇ ਸਬੰਧ ਵਿੱਚ ਸੀਆਡੀ ਦੀ ਛਾਪੇਮਾਰੀ ਤੋਂ ਬਾਅਦ ਐਲ ਖਾਂਗਿਆਤੇ ਨੇ 22 ਜੁਲਾਈ ਨੂੰ ਅਸਤੀਫਾ ਦਿੱਤਾ ਸੀ।
ਝਾਰਖੰਡ ਸੀਆਈਡੀ ਨੇ ਸੋਮਵਾਰ ਨੂੰ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (JPSC) ਦੇ ਸਾਬਕਾ ਚੇਅਰਮੈਨ ਐਲ. ਖੰਗਿਆਤੇ ਤੋਂ ਲਗਭਗ ਸੱਤ ਘੰਟੇ ਪੁੱਛਗਿੱਛ ਕੀਤੀ। ਇਹ ਪੁੱਛਗਿੱਛ ਕਮਿਸ਼ਨ ਦੁਆਰਾ ਆਯੋਜਿਤ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸਿਲਸਿਲੇ ਵਿੱਚ ਕੀਤੀ ਗਈ। ਇਸਦੇ ਨਾਲ ਹੀ ਸੀਆਡੀ ਨੇ ਸੂਬੇ ਭਰ 'ਚ 18 ਥਾਵਾਂ 'ਤੇ ਛਾਪੇ ਮਾਰੇ ਸਨ।
ਇਸ ਅਧਿਕਾਰੀ ਨੇ ਦੱਸਿਆ ਕਿ ਐਲ. ਖੰਗਿਆਤੇ ਸਵੇਰੇ 11:00 ਵਜੇ ਦੇ ਕਰੀਬ ਸੀਆਈਡੀ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ ਅਤੇ ਲਗਭਗ 6:00 ਵਜੇ ਏਜੰਸੀ ਦੇ ਦਫ਼ਤਰ ਤੋਂ ਚਲੇ ਗਏ। ਇਹ ਮਾਮਲੇ ਵਿੱਚ ਉਨ੍ਹਾਂ ਤੋਂ 4 ਬਾਰ ਪੁੱਛਗਿੱਛ ਹੋ ਚੁੱਕੀ ਹੈ। ਐਲ. ਖੰਗਿਆਤੇ ਨੂੰ ਜੇਪੀਐਸਸੀ ਪ੍ਰੀਖਿਆਵਾਂ ਵਿੱਚ ਧਾਂਦਲੀ ਦੇ ਮਾਮਲੇ ਵਿੱਚ ਇੱਕ ਮੁੱਖ ਸ਼ਖਸੀਅਤ ਮੰਨਿਆ ਜਾਂਦਾ ਹੈ; ਉਸ 'ਤੇ ਬਲੈਕਲਿਸਟ ਕੀਤੀ ਗਈ ਕੰਪਨੀ ਦੀ ਚੋਣ ਕਰਨ ਦੇ ਦੋਸ਼ ਹਨ।
ਦੱਸ ਦੇਈਏ, JPSC ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਦੇ ਮਾਮਲੇ ਦੀ ਜਾਂਚ ਲਈ ਸੀਆਡੀ ਨੇ ਐਲ. ਖਾਂਗਿਆਤੇ ਨੇ 28 ਜੁਲਾਈ ਨੂੰ ਪੁੱਛਗਿਛ ਲਈ ਬੁਲਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸਰਕਾਰ ਆਵਾਸ ਅਤੇ JPSC ਦਫ਼ਤਰ 'ਚ ਛਾਪੇਮਾਰੀ ਕੀਤੀ ਗਈ ਸੀ ਅਤੇ OMR ਅਤੇ ਡਿਜ਼ੀਟਲ ਸਬੂਤ ਜ਼ਬਤ ਕੀਤੇ ਸਨ। ਹਾਲਾਂਕਿ, ਖਾਂਗਿਆਤੇ ਨੇ ਇਸ ਮਾਮਲੇ ਵਿੱਚ ਹੋਈ ਗੜਬੜੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ। ਸੀਆਡੀ ਦੀ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਦੂਜੇ ਪਾਸੇ ਰਾਂਚੀ ਵਿੱਚ JPSC ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਦੇ ਸੰਬੰਧ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ। ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਅਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ, ਪਰ ਵਿਦਿਆਰਥੀ ਆਪਣੀਆਂ ਮੰਗਾਂ ਪੁਗਾਉਣ ਦੀ ਜਿੱਦ ਵਿੱਜ ਜੁਟੇ ਹੋਏ ਹਨ ਅਤੇ ਲਗਾਤਾਰ ਜ਼ੋਰਾਂ ਨਾਲ ਪ੍ਰਦਰਸ਼ਨ ਕਰ ਰਹੇ ਹਨ।