Courtesy: ai image
ਨਵੀਂ ਦਿੱਲੀ: ਇਹ ਦਿੱਲੀ ਦੇ ਵਸਨੀਕਾਂ ਲਈ ਅਹਿਮ ਖ਼ਬਰ ਹੈ। ਕਾਂਵੜ ਯਾਤਰਾ ਨੂੰ ਲੈ ਕੇ ਦਿੱਲੀ ਦੇ ਸ਼ਾਹਦਰਾ ਜੀਟੀ ਰੋਡ ਨੂੰ ਆਮ ਵਾਹਨ ਚਾਲਕਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਅਪਸਰਾ ਬਾਰਡਰ ਤੋਂ ਲੈ ਕੇ ਕਸ਼ਮੀਰੀ ਗੇਟ ਵੱਲ ਜਾਣ ਵਾਲੇ ਰਸਤੇ ਨੂੰ ਵੀ ਬੰਦ ਕੀਤਾ ਗਿਆ ਹੈ। ਇਸਦੇ ਨਾਲ ਹੀ ਕਈ ਹੋਰ ਮਾਰਗਾਂ ਨੂੰ ਵੀ ਕਾਂਵੜ ਯਾਤਰਾ ਦੇ ਮੱਦੇਨਜ਼ਰ ਬੰਤ ਕੀਤਾ ਗਿਆ ਹੈ। ਤਾਂ ਅਜਿਹੇ ਵਿੱਚ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਲੋਕਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸੋਮਵਾਰ ਨੂੰ ਦਿੱਲੀ ਪੁਲਿਸ ਨੇ ਕਿਹੜੇ-ਕਿਹੜੇ ਰੂਟਾਂ ਨੂੰ ਡਾਇਵਰਟ ਕੀਤਾ ਹੈ, ਤਾਂ ਜੋ ਉਨ੍ਹਾਂ ਨੂੰ ਆਉਣ-ਜਾਣ 'ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।
ਦਿੱਲੀ ਟ੍ਰੈਫਿਕ ਪੁਲਿਸ ਆਪਣੇ 'ਐਕਸ' ਹੈਂਡਲ 'ਤੇ ਸਲਾਹ ਜਾਰੀ ਕਰਦਿਆਂ ਲਿਖਿਆ- ਚੱਲ ਰਹੀ ਕਾਂਵੜ ਯਾਤਰਾ ਦੌਰਾਨ ਕਾਂਵੜੀਆ ਦੀ ਭਾਰੀ ਆਵਾਜਾਈ ਅਤੇ ਓਖਲਾ ਬੈਰਾਜ-ਕਾਲਿੰਦੀ ਕੁੰਜ ਸਟ੍ਰੈਚ 'ਤੇ ਚੱਲ ਰਹੇ ਸੜਕ ਮੁਰੰਮਤ ਦੇ ਕੰਮ ਕਾਰਨ ਕਾਲਿੰਦੀ ਕੁੰਜ ਜੰਕਸ਼ਨ ਦੇ ਅੰਦਰ ਅਤੇ ਆਲੇ-ਦੁਆਲੇ ਆਵਾਜਾਈ 12.08.2026 ਤੱਕ ਹੌਲੀ ਅਤੇ ਭੀੜ-ਭੜੱਕੇ ਵਾਲੀ ਰਹਿਣ ਦੀ ਸੰਭਾਵਨਾ ਹੈ।
TRAFFIC ADVISORY
— Delhi Traffic Police (@dtptraffic) August 9, 2026
Traffic movement in and around Kalindi Kunj Junction is likely to remain slow and congested till 12.08.2026 due to heavy movement of Kanwariyas during the ongoing Kanwar Yatra and ongoing road repair work on the Okhla Barrage–Kalindi Kunj stretch.
📍ADVISORY… pic.twitter.com/dzqYI092mO
ਇਸਦੇ ਨਾਲ ਹੀ ਦਿੱਲੀ ਟ੍ਰੈਫਿਕ ਪੁਲਿਸ ਨੇ ਸਲਾਹ ਦਿੰਦਿਆਂ ਲਿਖਿਆ- ਦਿੱਲੀ, ਨੋਇਡਾ ਅਤੇ ਫਰੀਦਾਬਾਦ ਵਿਚਕਾਰ ਯਾਤਰਾ ਕਰਨ ਵਾਲੇ ਮੋਟਰ ਸਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭੀੜ-ਭੜੱਕੇ ਵਾਲੇ ਸਮੇਂ ਦੌਰਾਨ ਕਾਲਿੰਦੀ ਕੁੰਜ ਜੰਕਸ਼ਨ ਤੋਂ ਬਚਣ। ਉਨ੍ਹਾਂ ਕਿਹਾ ਕਿ ਆਪਣੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾਓ ਅਤੇ ਕਾਂਵੜ ਯਾਤਰਾ ਦੌਰਾਨ ਕਾਲਿੰਦੀ ਕੁੰਜ ਰਾਹੀਂ ਬੇਲੋੜੀ ਯਾਤਰਾ ਤੋਂ ਬਚੋ।
ਪੁਲਿਸ ਨੇ ਇਹ ਵੀ ਕਿਹਾ ਕਿ ਸੜਕ ਕਿਨਾਰੇ ਪਾਰਕਿੰਗ ਅਤੇ ਗਲਤ ਪਾਸੇ ਗੱਡੀ ਚਲਾਉਣ ਤੋਂ ਬਚੋ। ਹੌਲੀ ਗੱਡੀ ਚਲਾਓ ਅਤੇ ਪਾਣੀ ਭਰੇ ਅਤੇ ਸੜਕ-ਮੁਰੰਮਤ ਵਾਲੇ ਸਟ੍ਰੈਚਾਂ ਦੇ ਨੇੜੇ ਲੇਨ ਅਨੁਸ਼ਾਸਨ ਬਣਾਈ ਰੱਖੋ। ਇਸਦੇ ਨਾਲ ਹੀ ਲੋਕਾਂ ਨੂੰ ਦਿੱਲੀ ਟ੍ਰੈਫਿਕ ਪੁਲਿਸ ਚੈਨਲਾਂ ਨਾਲ ਅਪਡੇਟ ਰਹਿਣ ਨੂੰ ਵੀ ਕਿਹਾ।
ਕਾਂਵੜ ਯਾਤਰਾ ਕਾਰਨ 12 ਅਗਸਤ ਤੱਕ ਆਵਾਜਾਈ ਪ੍ਰਭਾਵਿਤ ਰਹੇਗੀ ਰਹੇਗੀ। ਆਨੰਦ ਵਿਹਾਰ ਅਤੇ ਸੀਮਾਪੁਰੀ ਤੋਂ ਕਸ਼ਮੀਰੀ ਗੇਟ ਜਾਣ ਵਾਲੀਆਂ ਬੱਸਾਂ ਨੂੰ ਸ਼ਾਹਦਰਾ ਜੀਟੀ ਰੋਡ ਦੀ ਵਰਤੋਂ ਕਰਨ ਦੀ ਬਜਾਏ ਵਿਕਲਪਿਕ ਰੂਟਾਂ 'ਤੇ ਮੋੜ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਟ੍ਰੈਫਿਕ) ਕੇ. ਰਮੇਸ਼ ਨੇ ਕਿਹਾ ਕਿ ਅਪਸਰਾ ਬਾਰਡਰ 'ਤੇ ਗੋਲ ਚੱਕਰ ਬੰਦ ਕਰ ਦਿੱਤਾ ਗਿਆ ਹੈ।
ਆਨੰਦ ਵਿਹਾਰ ਅਤੇ ਸੀਮਾਪੁਰੀ ਤੋਂ ਵਾਹਨਾਂ ਨੂੰ ਜੀਟੀ ਰੋਡ 'ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਸ ਦੀ ਬਜਾਏ, ਉਨ੍ਹਾਂ ਨੂੰ ਅੰਡਰਪਾਸ ਰਾਹੀਂ ਭੇਜਿਆ ਜਾ ਰਿਹਾ ਹੈ। ਇਸੇ ਤਰ੍ਹਾਂ, ਵਿਵੇਕ ਵਿਹਾਰ ਅਤੇ ਜਗਤਪੁਰੀ ਤੋਂ ਕੇਸ਼ਵ ਚੌਕ ਵੱਲ ਜਾਣ ਵਾਲੇ ਵਾਹਨਾਂ ਨੂੰ ਜੀਟੀ ਰੋਡ 'ਤੇ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ।
ਦਿੱਲੀ ਟ੍ਰੈਫਿਕ ਪੁਲਿਸ ਨੇ ਐਤਵਾਰ ਨੂੰ ਸ਼ਾਹਦਰਾ ਜੀਟੀ ਰੋਡ ਅਤੇ ਅਪਸਰਾ ਬਾਰਡਰ ਤੋਂ ਲੈ ਕੇ ਕਸ਼ਮੀਰੀ ਗੇਟ ਵੱਲ ਜਾਣ ਵਾਲੇ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਇਸ ਨਾਲ ਆਨੰਦ ਵਿਹਾਰ, ਸੀਮਾਪੁਰੀ, ਵਜ਼ੀਰਾਬਾਦ ਰੋਡ, ਵਿਵੇਕ ਵਿਹਾਰ, ਸ਼ਾਹਦਰਾ, ਸਵਾਮੀ ਦਯਾਨੰਦ ਮਾਰਗ, ਲੋਨੀ ਰੋਡ ਸਮੇਤ ਕਈ ਸੜਕਾਂ ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਘੰਟਿਆਂ ਤੱਕ ਜਾਮ ਲੱਗਿਆ ਰਿਹਾ। ਲੋਕਾਂ ਨੂੰ 5 ਮਿੰਟ ਦਾ ਸਫ਼ਰ ਤੈਅ ਕਰਨ ਲਈ ਵੀ ਅੱਧੇ ਘੰਟੇ ਦਾ ਸਮਾਂ ਲੱਗਾ।