Courtesy: X@HormuzLetter
ਨਵੀਂ ਦਿੱਲੀ: ਹੋਰਮੁਜ਼ ਜਲਡਮਰੂਮੱਧ ਨੂੰ ਲੈ ਕੇ ਤਣਾਅ ਵੱਧ ਗਿਆ ਹੈ। ਹਾਲ ਹੀ ਈਰਾਨ ਦੇ ਦੱਖਣੀ ਸ਼ਹਿਰ ਸਿਰੀਕ ਵੱਲੋਂ ਦਾਗੀਆਂ ਗਈਆਂ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਰਾਹੀ ਓਮਾਨ ਤੱਟ ਦੇ ਨੇੜੇ ਇੱਕ ਤੇਲ ਟੈਂਕਰ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ।
ਹੋਰਮੁਜ਼ ਜਲਡਮਰੂਮੱਧ ਵਿੱਚ ਤਣਾਅ ਵਿਚਾਲੇ ਲਗਤਾਰ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਕਿ ਈਰਾਨ ਦੇ ਦੱਖਣੀ ਸ਼ਹਿਰ ਸਿਰੀਕ ਵੱਲੋਂ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਦਾਗੀਆਂ ਗਈਆ, ਜਿਨ੍ਹਾਂ ਨੇ ਸਿੱਧਾ ਓਮਾਨ ਦੇ ਤੱਟ ਦੇ ਨੇੜੇ ਇੱਕ ਤੇਲ ਟੈਂਕਰ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਕਾਰਨ ਟੈਂਕਰ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਸਮੁੰਦਰੀ ਇਲਾਕੇ ਵਿੱਚ ਹੜਕੰਪ ਮਚ ਗਿਆ। ਇੱਥੇ ਧੂੰਏਂ ਅਤੇ ਲਪਟਾਂ ਦੇ ਛੱਲੇ ਉੱਠਦੇ ਦਿਖਾਈ ਦਿੱਤੇ। ਇਸ ਘਟਨਾ ਨੇ ਹੋਰਮੁਜ਼ ਜਲਡਮਰੂਮੱਧ ਦੀ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਮਿਜ਼ਾਈਲਾਂ ਦੇ ਹਮਲੇ ਤੋਂ ਬਾਅਦ ਤੇਲ ਟੈਂਕਰ ਵਿੱਚ ਤੇਜ਼ੀ ਨਾਲ ਅੱਗ ਫੈਲ ਗਈ। ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏਂ ਦਾ ਵੱਡਾ ਗੁਬਾਰ ਸਮੁੰਦਰ ਤੋਂ ਕਾਫੀ ਦੂਰ ਤੱਕ ਦਿਖਾਈ ਦਿੱਤਾ।
ਸੋਸ਼ਲ ਮੀਡੀਆ 'ਤੇ ਜਾਰੀ ਹੋਈਆਂ ਵੀਡੀਓਜ਼ ਵਿੱਚ ਸਮੁੰਦਰ ਦੇ ਵਿਚਕਾਰ ਅੱਗ ਦੀ ਚਪੇਟ ਵਿੱਚ ਆਇਆ ਜਹਾਜ਼ ਨਜ਼ਰ ਆ ਰਿਹਾ ਹੈ। ਆਸਮਾਨ ਦਾ ਵੱਡਾ ਹਿੱਸਾ ਅੱਗ ਦੀਆਂ ਲਪਟਾਂ ਕਾਰਨ ਸੰਤਰੀ ਦਿਖਾਈ ਦੇ ਰਿਹਾ ਹੈ। ਇਸ ਘਟਨਾ ਨਾਲ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।BREAKING: Iran has just launched multiple anti-ship cruise missiles from Sirik, southern Iran, striking an oil tanker off the coast of Oman in the US-backed southern corridor of the Strait of Hormuz. The tanker is now on fire. pic.twitter.com/VCpnRSkCI5
— The Hormuz Letter (@HormuzLetter) August 9, 2026
ਇਸ ਘਟਨਾ ਤੋਂ ਬਾਅਦ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਬ੍ਰਿਟੇਨ ਦੀ ਯੂਕੇ ਮੈਰੀਟਾਈਮ ਟ੍ਰੇਡ ਆਪਰੇਸ਼ਨਜ਼ (UKMTO) ਨੇ ਜਹਾਜ਼ਾਂ ਲਈ ਚੇਤਾਵਨੀ ਜਾਰੀ ਕਰਦਿਆਂ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਹੋਰਮੁਜ਼ ਜਲਡਮਰੂ ਵਿੱਚ ਹਾਲਾਤ ਕਾਫੀ ਗੰਭੀਰ ਹਨ। ਏਜੰਸੀ ਦੇ ਅਨੁਸਾਰ, ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ (ਆਈਆਰਜੀਸੀ) ਲਗਾਤਾਰ ਵਪਾਰਕ ਜਹਾਜ਼ਾਂ ਦੀ ਗਤੀਵਿਧੀ 'ਤੇ ਨਜ਼ਰ ਰੱਖ ਰਹੀ ਹੈ। ਡਰੋਨ ਨਿਗਰਾਨੀ, ਜਹਾਜ਼ਾਂ ਨੂੰ ਰੇਡੀਓ ਚੁਣੌਤੀਆਂ ਅਤੇ ਸਿੱਧੇ ਹਮਲੇ ਵਰਗੀਆਂ ਕਾਰਵਾਈਆਂ ਜਾਰੀ ਹਨ। ਓਮਾਨ ਦੇ ਦੱਖਣ ਵਿੱਚ ਸਮੁੰਦਰੀ ਮਾਰਗਾਂ 'ਤੇ ਪ੍ਰੋਜੈਕਟਾਈਲ ਸਟ੍ਰਾਈਕ ਅਤੇ ਨੇੜੇ-ਤੇੜੇ ਦੇ ਧਮਾਕੇ ਸਮੇਤ ਗਤੀਵਿਧੀਆਂ ਵੀ ਵੇਖੀਆਂ ਗਈਆਂ ਹਨ।
ਹੋਰਮੁਜ਼ ਜਲਡਮਰੂਮੱਧ ਨੂੰ ਵਿਸ਼ਵ ਪੱਧਰ ’ਤੇ ਊਰਜਾ ਸਪਲਾਈ ਦੀ ਇੱਕ ਅਹਿਮ ਕੜੀ ਮੰਨਿਆ ਜਾਂਦਾ ਹੈ। ਮੱਧ ਪੂਰਬ ਤੋਂ ਏਸ਼ੀਆ ਅਤੇ ਦੁਨੀਆ ਦੇ ਹੋਰ ਹਿੱਸਿਆਂ ਵੱਲ ਜਾਣ ਵਾਲੇ ਕਈ ਤੇਲ ਅਤੇ ਗੈਸ ਜਹਾਜ਼ ਇਸ ਸਮੁੰਦਰੀ ਮਾਰਗ ਦੀ ਵਰਤੋਂ ਕਰਦੇ ਹਨ। ਮੌਜੂਦਾ ਤਣਾਅ ਕਾਰਨ ਇਸ ਰਸਤੇ ’ਤੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਵਿੱਚ ਵੱਡੀ ਕਮੀ ਆਉਣ ਦੀਆਂ ਰਿਪੋਰਟਾਂ ਹਨ। ਜੇਕਰ ਸਮੁੰਦਰੀ ਆਵਾਜਾਈ ਲੰਬੇ ਸਮੇਂ ਤੱਕ ਪ੍ਰਭਾਵਿਤ ਰਹਿੰਦੀ ਹੈ ਤਾਂ ਇਸ ਦਾ ਅਸਰ ਕੱਚੇ ਤੇਲ ਦੀ ਸਪਲਾਈ, ਅੰਤਰਰਾਸ਼ਟਰੀ ਬਾਜ਼ਾਰਾਂ ਅਤੇ ਊਰਜਾ ਦੀਆਂ ਕੀਮਤਾਂ ’ਤੇ ਪੈ ਸਕਦਾ ਹੈ।
ਹੋਰ ਚਿੰਤਾ ਵਾਲੀ ਗੱਲ ਤਾਂ ਸਮੁੰਦਰ ਵਿੱਚ ਬਾਰੂਦੀ ਸੁਰੰਗਾਂ ਦੀ ਮੌਜੂਦਗੀ ਨਾਲ ਜੁੜੀਆਂ ਰਿਪੋਰਟਾਂ ਹਨ। ਮੁਸੰਦਮ ਪ੍ਰਾਇਦੀਪ ਦੇ ਨੇੜਲੇ ਸਮੁੰਦਰੀ ਇਲਾਕੇ ਵਿੱਚ ਇਸ ਤਰ੍ਹਾਂ ਦੇ ਖਤਰੇ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਜੇਕਰ ਸਮੁੰਦਰੀ ਰਸਤੇ ਵਿੱਚ ਮਾਈਨਾਂ ਜਾਂ ਹੋਰ ਵਿਸਫੋਟਕ ਵਸਤੂਆਂ ਦੀ ਮੌਜੂਦਗੀ ਦੀ ਪੁਸ਼ਟੀ ਹੁੰਦੀ ਹੈ ਤਾਂ ਵਪਾਰਕ ਜਹਾਜ਼ਾਂ ਲਈ ਇਹ ਵੱਡਾ ਖਤਰਾ ਬਣ ਸਕਦਾ ਹੈ।
ਹੋਰਮੁਜ਼ ਜਲਡਮਰੂਮੱਧ ਵਿੱਚ ਲੰਬੇ ਸਮੇਂ ਤੱਕ ਅਸਥਿਰਤਾ ਰਹਿਣ ਦਾ ਪ੍ਰਭਾਵ ਸਿਰਫ਼ ਖੇਤਰੀ ਪੱਧਰ ਤੱਕ ਸੀਮਤ ਨਹੀਂ ਰਹੇਗਾ। ਦੁਨੀਆ ਦੇ ਕਈ ਦੇਸ਼ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਇਸ ਸਮੁੰਦਰੀ ਰਸਤੇ ’ਤੇ ਨਿਰਭਰ ਹਨ। ਤੇਲ ਟੈਂਕਰਾਂ ਦੀ ਆਵਾਜਾਈ ਵਿੱਚ ਰੁਕਾਵਟ ਜਾਂ ਸਮੁੰਦਰੀ ਮਾਰਗ ਬੰਦ ਹੋਣ ਦੀ ਸਥਿਤੀ ਵਿੱਚ ਵਿਸ਼ਵ ਪੱਧਰ ’ਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਵਧਣ ਦੇ ਨਾਲ-ਨਾਲ ਮਹਿੰਗਾਈ ਅਤੇ ਅੰਤਰਰਾਸ਼ਟਰੀ ਵਪਾਰ ’ਤੇ ਵੀ ਦਬਾਅ ਪੈ ਸਕਦਾ ਹੈ। ਇਸ ਲਈ ਓਮਾਨ ਦੇ ਤੱਟ ਦੇ ਨੇੜੇ ਤੇਲ ਟੈਂਕਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਨੂੰ ਸਿਰਫ਼ ਇੱਕ ਸਮੁੰਦਰੀ ਹਮਲੇ ਵਜੋਂ ਨਹੀਂ ਦੇਖਿਆ ਜਾ ਰਿਹਾ ਹੈ।