menu-icon
Punjabi Story Line
  • Home
  • News
  • International
  • 'ਜੇਕਰ ਮੰਗਾਂ 'ਤੇ ਸਹਿਮਤੀ ਨਹੀਂ ਬਣੀ, ਤਾਂ ਹੋਰਮੁਜ਼ ਨਹੀਂ ਖੋਲ੍ਹਿਆ ਜਾਵੇਗਾ..ਈਰਾਨ ਨੇ ਅਮਰੀਕਾ ਸਾਹਮਣੇ ਰੱਖੀਆਂ ਵੱਡੀਆਂ ਸ਼ਰਤਾਂ

'ਜੇਕਰ ਮੰਗਾਂ 'ਤੇ ਸਹਿਮਤੀ ਨਹੀਂ ਬਣੀ, ਤਾਂ ਹੋਰਮੁਜ਼ ਨਹੀਂ ਖੋਲ੍ਹਿਆ ਜਾਵੇਗਾ..ਈਰਾਨ ਨੇ ਅਮਰੀਕਾ ਸਾਹਮਣੇ ਰੱਖੀਆਂ ਵੱਡੀਆਂ ਸ਼ਰਤਾਂ

ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲਣ ਲਈ ਈਰਾਨ ਨੇ ਅਮਰੀਕਾ ਸਾਹਮਣੇ ਕਈ ਸ਼ਰਤਾਂ ਰੱਖ ਦਿੱਤੀਆ ਹੈ। ਈਰਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ 'ਤੇ ਸਹਿਮਤੀ ਨਹੀਂ ਬਣਦੀ, ਹੋਰਮੁਜ਼ ਨੂੰ ਨਹੀਂ ਖੋਲ੍ਹਿਆ ਜਾਵੇਗਾ।

Date Updated Last Updated : 09 August 2026, 01:18 PM IST
Share:

ਨਵੀਂ ਦਿੱਲੀ: ਹੋਰਮੁਜ਼ ਸਟ੍ਰੇਟ ਨੂੰ ਮੁੜ ਸਮੁੰਦਰੀ ਆਵਾਜਾਈ ਲਈ ਖੋਲ੍ਹਣ ਦੇ ਮੁੱਦੇ 'ਤੇ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਘਟਣ ਦੀ ਬਜਾਏ ਵੱਧਦਾ ਦਿਖਾਈ ਦੇ ਰਿਹਾ ਹੈ। ਈਰਾਨ ਨੇ ਹੋਰਮੁਜ਼ ਨੂੰ ਖੋਲ੍ਹਣ ਲਈ ਅਮਰੀਕਾ ਸਾਹਮਣੇ ਕਈ ਸ਼ਰਤਾਂ ਰੱਖ ਦਿੱਤੀਆ ਹੈ। ਈਰਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ 'ਤੇ ਸਹਿਮਤੀ ਨਹੀਂ ਬਣਦੀ, ਹੋਰਮੁਜ਼ ਨੂੰ ਨਹੀਂ ਖੋਲ੍ਹਿਆ ਜਾਵੇਗਾ। ਮੁਹੰਮਦ ਬਾਘੇਰ ਜੋਲਘਾਦ ਨੇ ਸ਼ਨੀਵਾਰ ਨੂੰ ਅਮਰੀਕਾ ਨੂੰ ਈਰਾਨ 'ਤੇ ਲਗਾਈ ਪਾਬੰਦੀਆਂ ਹਟਾਉਣ ਅਤੇ ਸਮੁੰਦਰੀ ਨਾਕਾਬੰਦੀ ਖ਼ਤਮ ਕਰਨ ਦੀ ਮੰਗ ਕੀਤਾ। 

ਈਰਾਨ ਨੇ ਰੱਖੀਆਂ ਸ਼ਰਤਾਂ

ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਮੁਹੰਮਦ ਬਾਘੇਰ ਜੋਲਘਾਦਰ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲ੍ਹਣ ਤੋਂ ਪਹਿਲਾਂ ਅਮਰੀਕਾ ਨੂੰ ਈਰਾਨ ਖ਼ਿਲਾਫ਼ ਪਾਬੰਦੀਆਂ ਹਟਾਉਣੀਆਂ ਪੈਣਗੀ। ਉਨ੍ਹਾਂ ਨਾ ਸਿਰਫ਼ ਪਾਬੰਦੀਆਂ ਹਟਾਉਣ, ਬਲਕਿ ਈਰਾਨ ਦੇ ਆਲੇ-ਦੁਆਲੇ ਮੌਜੂਦ ਅਮਰੀਕੀ ਫੌਜੀ ਤਾਇਨਾਤੀ ਨੂੰ ਖਤਮ ਕਰਨ ਦੀ ਗੱਲ ਵੀ ਕਹੀ।

ਇਸਤੋਂ ਇਲਾਵਾ ਈਰਾਨ ਨੇ ਜੰਗ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਅਤੇ ਵਿਦੇਸ਼ਾਂ ਵਿੱਚ ਜਮ੍ਹਾਂ ਈਰਾਨੀ ਸੰਪਤੀਆਂ ਨੂੰ ਜਾਰੀ ਕਰਨ, ਅਮਰੀਕਾ ਨੂੰ ਉਸ ਦੇ ਸਹਿਯੋਗੀ ਦੇਸ਼ਾਂ ਖ਼ਿਲਾਫ਼ ਹਮਲੇ ਰੋਕਣੇ ਅਤੇ ਉਸਨੂੰ ਮਿਲਣ ਵਾਲੀਆਂ ਧਮਕੀਆਂ ਨੂੰ ਵੀ ਬੰਦ ਕਰਨ ਦੀ ਮੰਗ ਕੀਤੀ।
ਹਾਲਾਂਕਿ, ਅਜੇ ਤੱਕ ਅਮਰੀਕਾ ਵੱਲੋਂ ਈਰਾਨ ਦੀਆਂ ਇਨ੍ਹਾਂ ਨਵੀਆਂ ਸ਼ਰਤਾਂ 'ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਈਰਾਨ-ਓਮਾਨ ਵਿਚਾਲੇ ਚੱਲ ਰਹੀ ਗੱਲਬਾਤ  

ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣ ਨੂੰ ਲੈ ਕੇ ਈਰਾਨ ਅਤੇ ਓਮਾਨ ਵਿਚਾਲੇ ਵੀ ਗੱਲਬਾਤ ਜਾਰੀ ਹੈ। ਈਰਾਨੀ ਰਿਵੋਲਿਊਸ਼ਨਰੀ ਗਾਰਡ ਦੇ ਬੁਲਾਰੇ ਹੋਸੈਨ ਮੋਹੇਬੀ ਨੇ ਸਪੱਸ਼ਟ ਕੀਤਾ ਕਿ ਸਟ੍ਰੇਟ ਨੂੰ ਖੋਲ੍ਹਣ ਦਾ ਫੈਸਲਾ ਸਿਰਫ਼ ਈਰਾਨ ਅਤੇ ਓਮਾਨ ਵਿਚਾਲੇ ਚੱਲ ਰਹੀ ਗੱਲਬਾਤ 'ਤੇ ਨਿਰਭਰ ਨਹੀਂ ਕਰਦਾ। ਉਨ੍ਹਾਂ ਮੁਤਾਬਕ, ਅਮਰੀਕਾ ਨੂੰ ਪਹਿਲਾਂ ਈਰਾਨ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਨੂੰ ਸਵੀਕਾਰ ਕਰਨਾ ਹੋਵੇਗਾ। 
 

ਯੂਏਈ ਦੇ ਤੇਲ ਟੈਂਕਰ 'ਤੇ ਮਿਜ਼ਾਈਲ ਹਮਲੇ ਦਾ ਦਾਅਵਾ

ਇਸੇ ਦਰਮਿਆਨ ਸੰਕਟ ਹੋਰ ਗੰਭੀਰ ਹੋ ਗਿਆ ਹੈ। ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਦਾਅਵਾ ਕੀਤਾ ਹੈ ਕਿ ਹੁਰਮੁਜ਼ ਸਟ੍ਰੇਟ ਵਿੱਚੋਂ ਲੰਘ ਰਹੇ ਉਸ ਦੇ ਇੱਕ ਤੇਲ ਟੈਂਕਰ ਨੂੰ ਈਰਾਨ ਵੱਲੋਂ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਗਿਆ। ਯੂਏਈ ਦੇ ਸਰਕਾਰੀ ਮੀਡੀਆ ਮੁਤਾਬਕ, ਇਹ ਜਹਾਜ਼ ਸਰਕਾਰੀ ਤੇਲ ਕੰਪਨੀ ਐਡਨੌਕ ਨਾਲ ਸਬੰਧਤ ਸੀ। ਯੂਏਈ ਦੇ ਵਿਦੇਸ਼ ਮੰਤਰਾਲੇ ਨੇ ਕਥਿਤ ਹਮਲੇ ਦੀ ਨਿੰਦਾ ਕਰਦਿਆਂ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਦੇ ਸਿਧਾਂਤਾਂ ਦੀ ਉਲੰਘਣਾ ਦੱਸਿਆ ਹੈ। ਐਡਨੌਕ ਦੇ ਅਨੁਸਾਰ, ਹੁਣ ਤੱਕ ਉਸ ਦੇ ਲਗਭਗ 15 ਜਹਾਜ਼ਾਂ ਨੂੰ ਹੁਰਮੁਜ਼ ਸਟ੍ਰੇਟ ਵਿੱਚ ਮਿਜ਼ਾਈਲ ਜਾਂ ਡਰੋਨ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਵਿੱਚ ਇੱਕ ਸਮੁੰਦਰੀ ਕਰਮਚਾਰੀ ਦੀ ਮੌਤ ਸਮੇਤ 20 ਲੋਕ ਜ਼ਖਮੀ ਹੋਏ।

ਓਮਾਨ ਦੇ ਤੱਟ ਨੇੜੇ ਵੀ ਜਹਾਜ਼ ਨੂੰ ਬਣਾਇਆ ਗਿਆ ਨਿਸ਼ਾਨਾ

ਰਾਇਟਰਜ਼ ਦੀ ਰਿਪੋਰਟ ਮੁਤਾਬਕ, ਬ੍ਰਿਟਿਸ਼ ਸਮੁੰਦਰੀ ਵਪਾਰ ਸੰਗਠਨ ਯੂਕੇਐਮਟੀਓ ਨੇ ਵੀ ਓਮਾਨ ਦੇ ਪੂਰਬੀ ਤੱਟ ਤੋਂ ਲਗਭਗ 18 ਨੌਟੀਕਲ ਮੀਲ ਦੂਰ ਇੱਕ ਹੋਰ ਜਹਾਜ਼ 'ਤੇ ਹਮਲੇ ਦੀ ਜਾਣਕਾਰੀ ਦਿੱਤੀ ਹੈ। ਸੰਗਠਨ ਮੁਤਾਬਕ, ਖਸਾਬ ਨਾਮ ਦੇ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਹਮਲੇ ਤੋਂ ਬਾਅਦ ਜਹਾਜ਼ ਅਤੇ ਇਸ ਵਿੱਚ ਸਵਾਰ ਸਾਰੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਦੱਸੇ ਗਏ ਹਨ।

ਜੇ.ਡੀ. ਵੈਂਸ ਨੇ ਕੀਤਾ ਈਰਾਨ-ਓਮਾਨ ਦੀ ਗੱਲਬਾਤ ਦਾ ਜ਼ਿਕਰ

ਨਿਊਯਾਰਕ ਟਾਈਮਜ਼ ਮੁਤਾਬਕ, ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਈਰਾਨ ਅਤੇ ਓਮਾਨ ਵਿਚਾਲੇ ਹੋ ਰਹੀ ਗੱਲਬਾਤ ਵਿੱਚ ਅਮਰੀਕਾ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਅਜੇ ਵੀ ਜਾਰੀ ਹੈ ਅਤੇ ਮਾਮਲਾ ਫਿਲਹਾਲ ਵਿਚਕਾਰਲੇ ਪੜਾਅ ਵਿੱਚ ਹੈ। ਇਸ ਤੋਂ ਪਹਿਲਾਂ ਕੁਝ ਅਮਰੀਕੀ ਅਧਿਕਾਰੀਆਂ ਵੱਲੋਂ ਸੰਕੇਤ ਦਿੱਤੇ ਗਏ ਸਨ ਕਿ ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲ੍ਹਣ ਲਈ ਸਮਝੌਤਾ ਲਗਭਗ ਤੈਅ ਹੋ ਚੁੱਕਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋਇਆ ਕਿ ਉਨ੍ਹਾਂ ਬਿਆਨਾਂ ਦੇ ਸਮੇਂ ਅਮਰੀਕੀ ਅਧਿਕਾਰੀਆਂ ਨੂੰ ਈਰਾਨ ਦੀਆਂ ਨਵੀਆਂ ਸ਼ਰਤਾਂ ਦੀ ਜਾਣਕਾਰੀ ਸੀ ਜਾਂ ਨਹੀਂ।


ਦੂਜੇ ਪਾਸੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨੇ ਆਪਣੇ ਦੇਸ਼ ਦੇ ਰੁਖ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਈਰਾਨ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਕੂਟਨੀਤਕ ਕੋਸ਼ਿਸ਼ਾਂ ਜਾਰੀ ਰੱਖੇਗਾ, ਪਰ ਉਸ ਨੂੰ ਆਤਮਸਮਰਪਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।

 

Tags :

Recent News