Courtesy: X@PTI_News
ਨਵੀਂ ਦਿੱਲੀ: ਮਹਾਰਾਸ਼ਟਰ ਦੇ ਬਾਰਾਮਤੀ ਤੋਂ ਇੱਕ ਜਹਾਜ਼ ਹਾਦਸੇ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਿਖਲਾਈ ਜਹਾਜ਼ ਕੈਂਪਸ ਦੇ ਅੰਦਰ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਲੈਂਡਿੰਗ ਦੇ ਦੌਰਾਨ ਹੋਇਆ। ਜਾਣਕਾਰੀ ਮੁਤਾਬਕ, ਜਹਾਜ਼ ਥੋੜ੍ਹੀ ਉੱਚਾਈ ਤੋਂ ਹੇਠਾਂ ਡਿੱਗਿਆ, ਇਸ ਲਈ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਸ ਘਟਨਾ ਬਾਰੇ ਦੱਸਿਆ ਗਿਆ ਕਿ ਇਹ ਜਹਾਜ਼ ਐਤਵਾਰ ਦੁਪਹਿਰ ਕਰੀਬ 12:35 ਵਜੇ ਕੈਂਪਸ ਦੇ ਅੰਦਰ ਹੀ ਲੈਂਡਿੰਗ ਦੌਰਾਨ ਕ੍ਰੈਸ਼ ਹੋਇਆ।
ਇਸ ਹਾਦਸੇ ਨੂੰ ਲੈ ਕੇ ਪੂਣੇ ਦੇ ਪੁਲਿਸ ਸੁਪਰਡੈਂਟ (ਐਸਪੀ) ਨੇ ਦੱਸਿਆ ਕਿ ਇੱਕ ਸਿਖਲਾਈ ਅਭਿਆਸ ਦੌਰਾਨ ਬਾਰਾਮਤੀ ਹਵਾਈ ਪੱਟੀ 'ਤੇ ਇੱਕ ਜਹਾਜ਼ (ਵੀਟੀ-ਸੈਕਸ) ਰਨਵੇਅ ਤੋਂ ਬਾਹਰ ਹੋ ਗਿਆ। ਇਸ ਦੌਰਾਨ ਇਸ ਵਿੱਚ ਕੈਪਟਨ ਚਿਰਾਗ ਸ਼ਸ਼ੀਕਾਂਤ ਡੋਈਫੋਡ ਅਤੇ ਕੈਡੇਟ ਅਭਿਜੀਤ ਜੰਦਰੇ ਸਵਾਰ ਸਨ। ਉਹ ਸਰਕਟ ਫਲਾਇੰਗ ਅਤੇ ਐਮਰਜੈਂਸੀ ਲੈਂਡਿੰਗ ਪ੍ਰਕਿਰਿਆਵਾਂ ਦਾ ਅਭਿਆਸ ਕਰ ਰਹੇ ਸਨ।
ਐਸਪੀ ਨੇ ਕਿਹਾ, ਇਸ ਟ੍ਰੇਨਿੰਗ ਦੌਰਾਨ ਜਹਾਜ਼ ਪੂਰੀ ਤਰ੍ਹਾਂ ਰੁਕਣ ਵਿੱਚ ਅਸਫਲ ਰਿਹਾ। ਇਹ ਰਨਵੇਅ 29 ਦੇ ਸਿਰੇ ਤੋਂ ਵੱਧ ਗਿਆ ਅਤੇ ਪੱਕੀ ਸਤ੍ਹਾ ਤੋਂ ਖਿਸਕ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।VIDEO | A trainer aircraft of private company crashes near Baramati airstrip in Maharashtra's Pune district. Further details are awaited.
— Press Trust of India (@PTI_News) August 9, 2026
(Source: Third Party)
(Full video available on PTI Videos - https://t.co/n147TvrpG7) pic.twitter.com/sB1OYwAUHk
8 ਮਹੀਨਿਆਂ ਦੇ ਵਿੱਚ ਤੀਸਰਾ ਹਾਦਸਾ
ਬਾਰਾਮਤੀ ਵਿੱਚ ਸਿਖਲਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਜਨਵਰੀ ਵਿੱਚ ਇੱਥੇ ਡਿਪਟੀ ਸੀਐਮ ਅਜੀਤ ਪਵਾਰ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਜਿਸ ਵਿੱਚ ਉਨ੍ਹਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਲਿਅਰਜੇਟ 45 ਜਹਾਜ਼, 28 ਜਨਵਰੀ ਨੂੰ ਦੂਜੀ ਵਾਰ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋਇਆ ਸੀ।
ਇਸ ਮਗਰੋਂ, 13 ਮਈ ਨੂੰ ਬਾਰਾਮਤੀ ਦੇ ਗੋਜੂਬਾਵੀ ਖੇਤਰ ਵਿੱਚ ਇੱਕ ਹੋਰ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਤਰ੍ਹਾਂ ਕੁੱਝ ਮਹੀਨਿਆਂ ਦੇ ਅੰਤਰਾਲ 'ਚ ਇਸ ਤਰ੍ਹਾਂ ਟ੍ਰੇਨਿੰਗ ਏਅਰਕ੍ਰਾਫਟਾਂ ਦੇ ਹਾਦਸੇ ਦੀਆਂ ਖ਼ਬਰਾਂ ਨਾਲ ਉਡਾਣਆ ਦੀ ਸੁਰੱਖਿਆ ਚਿੰਤਾਵਾਂ ਪੈਦਾ ਹੋ ਰਹੀਆਂ ਹਨ।