menu-icon
Punjabi Story Line
  • Home
  • News
  • National
  • ਟਰਬੂਲੇਂਸ ਵਾਲੀ ਫਲਾਈਟ ਦੇ ਪਾਇਲਟ ਦਾ ਡੋਪ ਟੇਸਟ ਆਇਆ ਪਾਜ਼ਿਟਿਵ, ਫੁਕੇਟ ਤੋਂ ਦਿੱਲੀ ਆ ਰਹੀ ਉਡਾਣ 'ਚ ਕਈ ਯਾਤਰੀ ਹੋਏ ਸਨ ਜਖ਼ਮੀ

ਟਰਬੂਲੇਂਸ ਵਾਲੀ ਫਲਾਈਟ ਦੇ ਪਾਇਲਟ ਦਾ ਡੋਪ ਟੇਸਟ ਆਇਆ ਪਾਜ਼ਿਟਿਵ, ਫੁਕੇਟ ਤੋਂ ਦਿੱਲੀ ਆ ਰਹੀ ਉਡਾਣ 'ਚ ਕਈ ਯਾਤਰੀ ਹੋਏ ਸਨ ਜਖ਼ਮੀ

ਪਿਛਲੇ ਦਿਨ੍ਹੀਂ ਏਅਰ ਇੰਡੀਆ ਦੀ ਇੱਕ ਫਲਾਈਟ ਵਿੱਚ ਟਰਬੂਲੇਂਸ ਆਉਣ ਕਾਰਨ ਕਈ ਸਵਾਲ ਉੱਠੇ ਸਨ। ਹੁਣ ਜਾਣਕਾਰੀ ਦੇ ਮੁਤਾਬਕ, AI2379 ਫਲਾਈਟ ਦੇ ਇਕ ਪਾਇਲਟ ਦਾ ਡੋਪ ਟੈਸਟ ਪਾਜ਼ਿਟਿਵ ਆਇਆ ਹੈ, ਜਿਸ ਤੋਂ ਮਗਰੋਂ ਹੁਣ ਦੋਵੇਂ ਪਾਇਲਟਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। 

Date Updated Last Updated : 09 August 2026, 01:58 PM IST
Share:

ਨਵੀਂ ਦਿੱਲੀ: 4 ਅਗਸਤ ਨੂੰ ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਫਲਾਈਟ AI2379 ਨੂੰ ਟਰਬੂਲੇਂਸ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਉਸਦੀ ਦਿੱਲੀ 'ਚ ਸੁਰੱਖਿਅਤ ਲੈਂਡਿੰਗ ਹੋਈ ਸੀ, ਪਰ ਕਈ ਯਾਤਰੀ ਗੰਭੀਰ ਤੌਰ 'ਤੇ ਜਖ਼ਮੀ ਹੋ ਗਏ ਸਨ। ਇਸ ਵੱਡੀ ਗੜਬੜੀ ਤੋਂ ਬਾਅਦ ਜਹਾਜ਼ ਦੇ ਦੋਵੇਂ ਪਾਇਲਟਾਂ ਦਾ ਡੋਪ ਟੈਸਟ ਕਰਾਇਆ ਗਿਆ। ਤਾਜ਼ਾ ਜਾਣਕਾਰੀ ਦੇ ਮੁਤਾਬਕ, AI2379 ਫਲਾਈਟ ਦੇ ਇਕ ਪਾਇਲਟ ਦਾ ਡੋਪ ਟੈਸਟ ਪਾਜ਼ਿਟਿਵ ਆਇਆ ਹੈ ਅਤੇ ਮਾਮਲੇ ਦੀ ਜਾਂਚ ਮਗਰੋਂ ਹੁਣ ਦੋਵੇਂ ਪਾਇਲਟਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। 
 

ਦੋਵੇਂ ਪਾਇਲਟ ਨੂੰ ਡਿਊਟੀ ਤੋਂ ਹਟਾਇਆ ਗਿਆ

ਸੂਤਰਾਂ ਮੁਤਾਬਕ, ਉਡਾਣ ਦੇ ਦਿੱਲੀ ਪਹੁੰਚਣ ਤੋਂ ਬਾਅਦ ਪਾਇਲਟ ਇਨ ਕਮਾਂਡ 'ਤੇ ਕੀਤੇ ਗਏ ਲਾਜ਼ਮੀ ਡੋਪ ਟੈਸਟ ਵਿੱਚ ਮਨੋਵਿਗਿਆਨਕ ਪਦਾਰਥਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ। ਜਦੋਂ ਕਿ ਏਅਰ ਇੰਡੀਆ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ, ਦੋਵਾਂ ਪਾਇਲਟਾਂ ਨੂੰ ਜਾਂਚ ਪੂਰੀ ਹੋਣ ਤੱਕ ਉਡਾਣ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਫਿਲਹਾਲ ਡੀਜੀਸੀਏ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ। ਐਮਓਸੀਏ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ, DGCA ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਜਾਵੇਗਾ ਕਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਦੁਆਰਾ ਇਸ ਮਾਮਲੇ ਦੀ ਹੋਰ ਲੋੜ ਹੈ ਜਾਂ ਨਹੀਂ।

ਏਅਰ ਇੰਡੀਆ ਦੀ ਨਹੀਂ ਆਈ ਪ੍ਰਤੀਕਿਰਿਆ

ਏਅਰ ਇੰਡੀਆ ਦੇ ਬੁਲਾਰੇ ਨੇ ਇੱਕ ਮੀਡੀਆ ਚੈਨਲ ਨੂੰ ਦੱਸਿਆ ਕਿ ਟੈਸਟ ਦੇ ਨਤੀਜੇ ਅਜੇ ਉਨ੍ਹਾਂ ਤੱਕ ਨਹੀਂ ਪਹੁੰਚੇ, ਇਸ ਲਈ ਉਹ ਫਿਲਹਾਲ ਡੋਪ ਟੈਸਟ ਦੇ ਇਨ੍ਹਾਂ ਦਾਅਵਿਆਂ ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਨਿਯਮਾਂ ਅਨੁਸਾਰ ਪਾਇਲਟਾਂ ਦਾ ਡੋਪ ਟੈਸਟ ਕੀਤਾ ਗਿਆ ਸੀ। ਏਅਰ ਇੰਡੀਆ ਸਿਵਲ ਏਵੀਏਸ਼ਨ ਨਿਯਮਾਂ ਦੇ ਅਨੁਸਾਰ ਚਾਲਕ ਦਲ ਦੇ ਮੈਂਬਰਾਂ 'ਤੇ ਨਿਯਮਤ ਡਰੱਗ ਟੈਸਟ ਵੀ ਕਰਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕੰਪਨੀ ਜ਼ਰੂਰਤ ਪੈਣ 'ਤੇ ਜਾਂਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਵੇਗੀ।
 
ਕਿਵੇਂ ਆਈ ਸੀ ਫਲਾਈਟ 'ਚ ਗੜਬੜੀ?

4 ਅਗਸਤ ਨੂੰ ਫੂਕੇਟ ਤੋਂ ਦਿੱਲੀ ਆ ਰਹੀ ਫਲਾਈਟ AI2379 ਨੂੰ ਉਡਾਣ ਵੇਲੇ ਗੜਬੜੀ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਹ ਅਚਾਨਕ 300 ਫੁੱਟ ਹੇਠਾਂ ਆ ਗਈ ਸੀ। ਯਾਤਰੀ ਅਤੇ ਚਾਲਕ ਆਪਣੀਆਂ ਸੀਟਾਂ ਤੋਂ ਉੱਛਲ ਗਏ ਸਨ ਅਤੇ ਉਨ੍ਹਾਂ ਨੂੰ ਕਾਫੀ ਸੱਟਾਂ ਆਈਆਂ ਸਨ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ ਅਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਇਸ ਗੜਬੜੀ ਵੇਲੇ ਜਹਾਜ਼ 'ਚ 137 ਯਾਤਰੀ ਅਤੇ 8 ਕਰੂ ਮੈਂਬਰ ਸਵਾਰ ਸਨ।  

Tags :

Recent News