Courtesy: @theinformant_x
ਨਵੀਂ ਦਿੱਲੀ: ਈਰਾਨ ਦੇ ਨਵੇਂ ਸਰਵਉੱਚ ਨੇਤਾ ਮੋਜਤਬਾ ਖਾਮੇਨੇਈ ਦੀ ਸਿਹਤ ਨੂੰ ਲੈ ਕੇ ਬੀਤੇ ਦਿਨ ਅਟਕਲਾਂ ਸਾਹਮਣੇ ਆਈਆਂ ਸਨ ਕਿ ਈਰਾਨ ਦੇ ਨਵੇਂ ਲੀਡਰ ਦੀ ਤਬੀਅਤ ਕਾਫ਼ੀ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇੱਥੋਂ ਤੱਕ ਕਿ ਉਨ੍ਹਾਂ ਦੀ ਮੌਤ ਦੀਆਂ ਖ਼ਬਰਾਂ ਵੀ ਫੈਲਾਈਆਂ ਗਈਆਂ ਸਨ। ਹੁਣ ਹਾਲ ਹੀ 'ਚ ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਉਨ੍ਹਾਂ ਦਾ ਇੱਕ ਵੀਡਿਓ ਜਾਰੀ ਕੀਤਾ ਹੈ, ਜਿਸ ਵਿੱਚ ਮੋਜਤਬਾ ਖਾਮੇਨੇਈ ਬਿਲਕੁਲ ਠੀਕ ਨਜ਼ਰ ਆ ਰਹੇ ਹਨ ਅਤੇ ਪੂਰੀ ਤਰ੍ਹਾਂ ਫਿਟ ਦਿੱਖ ਰਹੇ ਹਨ।
ਤੇਹਰਾਨ ਦੀ ਨਿਊਜ ਏਜੰਸੀ ਨੇ ਇਕ ਬਿਨਾਂ ਤਾਰੀਖ ਵਾਲਾ ਵੀਡੀਓ ਜਾਰੀ ਕੀਤਾ ਜਿਸ ਵਿਚ ਮੋਜਤਬਾ ਖਾਮੇਨੇਈ ਚੰਗੀ ਸਿਹਤ ਵਿਚ ਦਿਖਾਈ ਦੇ ਰਹੇ ਹਨ। ਵੀਡਿਓ ਵਿੱਚ ਉਹ ਗੱਦੇ 'ਤੇ ਬੈਠ ਕੇ ਲੋਕਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ ਅਤੇ ਪੂਰੀ ਤਰ੍ਹਾਂ ਸਿਹਤਮੰਦ ਦਿਖਾਈ ਦੇ ਰਹੇ ਹਨ। ਹਾਲਾਂਕਿ, ਜਿਵੇਂ ਵੀਡਿਓ ਵਿੱਚ ਕੋਈ ਤਾਰੀਖ ਨਹੀਂ ਦਿਖਾਈ ਦੇ ਰਹੀ, ਇਸ ਨੂੰ ਲੈ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਵੀਡਿਓ ਨਵਾਂ ਹੈ ਜਾਂ ਪੁਰਾਣਾ। ਪਰ ਇਸ ਵੀਡਿਓ ਰਾਹੀ ਤੇਹਰਾਨ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਅਤੇ ਮੌਤ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
🇮🇷 Iran's semi-official Mehr news agency has released a rare video of Supreme Leader Mojtaba Khamenei — the first footage circulated since he took power on March 8, following the assassination of his father, Ali Khamenei, in the US-Israeli strikes of Feb. 28.
— 🔥🗞The Informant (@theinformant_x) August 9, 2026
Two important… pic.twitter.com/ivAh8JG3kN
ਦੱਸ ਦੇਈਏ, ਸੁੱਕਰਵਾਰ ਨੂੰ ਇਜ਼ਰਾਈਲੀ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਮੋਜਤਬਾ ਖਾਮੇਨੇਈ ਹਮਲਿਆਂ ਵਿੱਚ ਜਖ਼ਮੀ ਹੋ ਗਏ ਸਨ ਅਤੇ ਉਦੋਂ ਤੋਂ ਬੀਮਾਰ ਹਨ। ਉਹ ਗੱਲਬਾਤ ਲਈ ਸਿਰਫ਼ ਵਿਚੋਲਿਆਂ ਤੇ ਨਿਰਭਰ ਹਨ।
ਮੋਜਤਬਾ ਖਾਮੇਨੇਈ ਨੇ 28 ਫਰਵਰੀ ਨੂੰ ਆਪਣੇ ਪਿਤਾ ਆਇਤੁਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਦਾ ਸੁਪਰੀਮ ਲੀਡਰ ਦਾ ਅਹੁਦਾ ਸੰਭਾਲਿਆ ਸੀ। ਹਾਲਾਂਕਿ, ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਵਾਰ ਵੀ ਜਨਤਕ ਤੌਰ ਤੇ ਨਹੀਂ ਦੇਖਿਆ ਗਿਆ। ਇਨ੍ਹਾਂ ਹੀ ਨਹੀਂ, ਮੋਜਤਬਾ ਨੂੰ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੌਰਾਨ ਵੀ ਸਾਹਮਣੇ ਨਹੀਂ ਦੇਖਿਆ ਗਿਆ। ਉਨ੍ਹਾਂ ਨੇ ਸਿਰਫ਼ ਲਿਖਤੀ ਬਿਆਨਾਂ ਦੇ ਜ਼ਰਿਏ ਹੀ ਗੱਲਬਾਤ ਕੀਤੀ।
ਸਾਊਦੀ ਨਿਊਜ਼ ਆਉਟਲੈਟ ਅਲ-ਹਦਤ ਨੇ ਜੁਲਾਾਈ ਵਿੱਚ ਇੱਕ ਇਜ਼ਰਾਈਲੀ ਸੁਰੱਖਿਆ ਸਰੋਤ ਦਾ ਹਵਾਲਾ ਦਿੰਦਿਆਂ ਰਿਪੋਰਟ ਦਿੱਤੀ ਸੀ ਕਿ ਖਮੇਨੀ ਈਰਾਨ ਵਿੱਚ ਨਹੀਂ ਸਨ। ਇਸਤੋਂ ਬਾਅਦ ਵਿੱਚ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਫੌਕਸ ਨਿਊਜ਼ ਨੂੰ ਦੱਸਿਆ ਸੀ ਕਿ ਈਰਾਨ ਦੀ ਚੋਟੀ ਦੀ ਫੌਜੀ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਫੌਜੀ ਕਾਰਵਾਈ ਤੋਂ ਬਾਅਦ, ਖਾਮੇਨੇਨੀ ਨੂੰ 90% ਖਤਮ ਕਰ ਦਿੱਤਾ ਗਿਆ ਹੈ ਅਤੇ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਸੀ।