menu-icon
Punjabi Story Line
  • Home
  • News
  • National
  • ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ 'ਤੇ ਬਿਆਨ ਦੇਣਗੇ ਕੇਂਦਰੀ ਗ੍ਰਹਿ, ਕਿਰੇਨ ਰਿਜਿਜੂ ਬੋਲੇ- ਜਦੋਂ ਉਹ ਬੋਲਣ ਤਾਂ ਵਿਰੋਧੀ ਧਿਰ ਵਿੱਚ ਨਾ ਟੋਕੇ

ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ 'ਤੇ ਬਿਆਨ ਦੇਣਗੇ ਕੇਂਦਰੀ ਗ੍ਰਹਿ, ਕਿਰੇਨ ਰਿਜਿਜੂ ਬੋਲੇ- ਜਦੋਂ ਉਹ ਬੋਲਣ ਤਾਂ ਵਿਰੋਧੀ ਧਿਰ ਵਿੱਚ ਨਾ ਟੋਕੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਦਿਆਰਥੀਆਂ ਤੇ ਹੋਈ ਕਾਰਵਾਈ ਨੂੰ ਲੈ ਕੇ ਬਿਆਨ ਦੇਣ ਲਈ ਤਿਆਰ ਹਨ। ਸਰਕਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਿਤ ਸ਼ਾਹ ਸੋਮਵਾਰ ਨੂੰ ਸਦਨ ਵਿੱਚ ਇਸ ਮਾਮਲੇ 'ਤੇ ਬਿਆਨ ਦੇਣਗੇ।

Date Updated Last Updated : 10 August 2026, 02:09 PM IST
Share:

ਨਵੀਂ ਦਿੱਲੀ: ਦਿੱਲੀ ਵਿੱਚ ਜੰਤਰ-ਮੰਤਰ ਵਿੱਚ ਧਰਨਾ ਦੇਣ ਵਾਲੇ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਵਿਰੋਧੀ ਧਿਰ ਲਗਾਤਾਰ ਮੰਗ ਕਰ ਰਹੀ ਹੈ। ਇਸ ਵਿਚਾਲੇ ਸਰਕਾਰ ਨੇ ਦੱਸਿਆ ਕਿ ਅਮਿਤ ਸ਼ਾਹ ਸੋਮਵਾਰ ਨੂੰ ਸਦਨ ਵਿੱਚ ਇਸ ਮਾਮਲੇ 'ਤੇ ਬਿਆਨ ਦੇਣਗੇ, ਜਿਸ ਨਾਲ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਤੋਂ ਜਾਰੀ ਰੁਕਾਵਟ ਨੂੰ ਖਤਮ ਕਰਨ ਦਾ ਰਾਹ ਪੱਧਰਾ ਹੋ ਸਕਦਾ ਹੈ।

'ਹਰ ਗੱਲ ਦਾ ਜਵਾਬ ਦਿੱਤਾ ਜਾਵੇਗਾ'

ਕਿਰੇਨ ਰਿਜਿਜੂ ਨੇ ਕਿਹਾ ਕਿ ਇੱਕ-ਇੱਕ ਕਰਕੇ ਹਰ ਗੱਲ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਅਮਿਤ ਸ਼ਾਹ ਬੋਲਣ ਤਾਂ ਉਨ੍ਹਾਂ ਦੇ ਜਵਾਬ ਦੌਰਾਨ ਵਿਰੋਧੀ ਧਿਰ ਹੰਗਾਮਾ ਨਹੀਂ ਕਰੇਗੀ। ਰਿਜਿਜੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਵਿਦਿਆਰਥੀਆਂ ਵਿਰੁਧ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਬਿਆਨ ਦੇਣ ਲਈ ਤਿਆਰ ਹਨ।

 

ਵਿਰੋਧੀ ਪਾਰਟੀ ਨੂੰ ਕੀਤੀ ਅਪੀਲ

ਰਿਜਿਜੂ ਨੇ ਇਸ ਦੌਰਾਨ ਕਿਹਾ ਕਿ "ਮੈਂ ਵਿਰੋਧੀ ਕਾਂਗਰਸ ਪਾਰਟੀ ਦੇ ਆਪਣੇ ਸਾਥੀਆਂ ਨੂੰ ਸਰਕਾਰ ਦੇ ਜਵਾਬ ਨੂੰ ਪੂਰੀ ਤਰ੍ਹਾਂ ਸੁਣਨ ਦੀ ਅਪੀਲਕਰਦਾ ਹਾਂ, ਕਿਉਂਕਿ ਸਰਕਾਰ ਵਿਦਿਆਰਥੀ ਅੰਦੋਲਨ ਬਾਰੇ ਚਰਚਾ ਲਈ ਤਿਆਰ ਹੈ। ਜਦੋਂ ਸਰਕਾਰ ਜਵਾਬ ਦੇਣਾ ਸ਼ੁਰੂ ਕਰੇਗੀ ਤਤਾਂ ਚਰਚਾ ਲਈ ਸੱਦਾ ਦੇਣਾ ਅਤੇ ਫਿਰ ਨਾਅਰੇਬਾਜ਼ੀ ਕਰਨਾ ਅਸਵੀਕਾਰਨਯੋਗ ਹੈ।" 
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਚਰਚਾ ਤੋਂ ਪਿੱਛੇ ਨਹੀਂ ਹਟੇਗੀ ਅਤੇ ਆਪਣੀ ਸਥਿਤੀ ਸਪੱਸ਼ਟ ਤੌਰ 'ਤੇ ਪੇਸ਼ ਕੀਤੀ ਹੈ।


ਸਰਕਾਰ ਨੇ ਕਿਹਾ ਕਿ ਉਹ ਵਿਦਿਆਰਥੀ ਪ੍ਰਰਸ਼ਨ 'ਤੇ ਚਰਚਾ ਲਈ ਤਿਆਰ ਹਨ, ਪਰ ਵਿਰੋਧੀ ਪਾਰਟੀ ਚਾਹੁੰਦੀ ਹੈ ਕਿ ਰਾਮ ਮੰਦਿਰ ਚੜ੍ਹਾਵਾ ਚੋਰੀ 'ਤੇ ਵੀ ਚਰਚਾ ਕੀਤੀ ਜਾਵੇ। ਅੱਜ ਪੇਸ਼ ਕੀਤੇ 4 ਬਿੱਲਾਂ 'ਤੇ ਚਰਚਾ ਲਈ 2-2 ਘੰਟੇ ਦਿੱਤੇ ਗਏ ਹਨ। ਵਿਰੋਧੀ ਧਿਰ ਮੰਗ ਕਰ ਰਹੀ ਹੈ ਕਿ ਇਨ੍ਹਾਂ ਵਿੱਚੋਂ ਦੋ ਬਿੱਲਾਂ ਨੂੰ ਸਥਾਈ ਕਮੇਟੀ ਕੋਲ ਭੇਜਿਆ ਜਾਵੇ। ਇਸ ਮੀਟਿੰਗ ਦੌਰਾਨ ਐਫਸੀਆਰਏ ਅਤੇ ਹੱਦਬੰਦੀ ਬਿੱਲਾਂ ਬਾਰੇ ਕੋਈ ਚਰਚਾ ਨਹੀਂ ਹੋਈ।
 

Recent News