menu-icon
Punjabi Story Line
  • Home
  • News
  • Astrology
  • ਕਾਮਿਕਾ ਇਕਾਦਸ਼ੀ 'ਤੇ ਜਾਣੋ ਪੂਜਾ ਵਿਧੀ, ਕਥਾ ਅਤੇ ਸ਼ੁਭ ਸਮਾਂ, ਵਿਧੀਪੂਰਵਕ ਪੂਜਾ ਕਰਨ 'ਤੇ ਬਰਸੇਗੀ ਭਗਵਾਨ ਵਿਸ਼ਨੂੰ ਦੀ ਕਿਰਪਾ 

ਕਾਮਿਕਾ ਇਕਾਦਸ਼ੀ 'ਤੇ ਜਾਣੋ ਪੂਜਾ ਵਿਧੀ, ਕਥਾ ਅਤੇ ਸ਼ੁਭ ਸਮਾਂ, ਵਿਧੀਪੂਰਵਕ ਪੂਜਾ ਕਰਨ 'ਤੇ ਬਰਸੇਗੀ ਭਗਵਾਨ ਵਿਸ਼ਨੂੰ ਦੀ ਕਿਰਪਾ 

ਅੱਜ 9 ਅਗਸਤ 2026 ਨੂੰ ਕਾਮਿਕਾ ਇਕਾਦਸ਼ੀ ਦਾ ਵਰਤ ਰੱਖਿਆ ਜਾ ਰਿਹਾ ਹੈ। ਇਹ ਵਰਤ ਸਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਾਦਸ਼ੀ ਨੂੰ ਆਉਂਦਾ ਹੈ। ਤਾਂ ਆਓ ਜਾਣਦੇ ਹਾਂ ਇਸ ਵਰਤ ਦੀ ਪੂਜਾ, ਸ਼ੁਭ ਮੁਹਰਤ, ਪੂਜਾ ਵਿਧੀ ਅਤੇ ਪੌਰਾਣਿਕ ਕਥਾ ਬਾਰੇ...

Date Updated Last Updated : 09 August 2026, 12:42 PM IST
Share:

ਨਵੀਂ ਦਿੱਲੀ: ਅੱਜ 9 ਅਗਸਤ 2026, ਐਤਵਾਰ ਨੂੰ ਕਾਮਿਕਾ ਇਕਾਦਸ਼ੀ ਦਾ ਵਰਤ ਰੱਖਿਆ ਜਾ ਰਿਹਾ ਹੈ। ਇਹ ਵਰਤ ਸਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਾਦਸ਼ੀ ਨੂੰ ਆਉਂਦਾ ਹੈ। ਇਸ ਵਰਤ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦਿਨ ਸ਼ਰਧਾਲੂ ਭੁੱਖੇ-ਪਿਆਸੇ ਰਹਿ ਕੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਨ ਅਤੇ ਧਾਰਮਿਕ ਪਾਠ- ਜਾਪ ਕਰਦੇ ਹਨ। ਮਾਨਤਾਵਾਂ ਹਨ ਕਿ ਇਸ ਦਿਨ ਭਗਵਾਨ ਵਿਸ਼ਨੂੰ ਦੇ ਸ਼੍ਰੀਧਰ ਸਰੂਪ ਦੀ ਭਗਤੀ ਕਰਨ ਅਤੇ ਨਿਯਮਾਂ ਅਨੁਸਾਰ ਵਰਤ ਰੱਖਣ ਨਾਲ ਵਿਅਕਤੀ ਨੂੰ ਪਾਪਾਂ ਤੋਂ ਮੁਕਤੀ ਮਿਲਣ ਦਾ ਆਸ਼ੀਰਵਾਦ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਇਸ ਵਰਤ ਦੀ ਪੂਜਾ, ਸ਼ੁਭ ਮੁਹਰਤ, ਪੂਜਾ ਵਿਧੀ ਅਤੇ ਪੌਰਾਣਿਕ ਕਥਾ ਬਾਰੇ...

ਕਦੋਂ ਰਖਿਆ ਜਾਵੇਗਾ ਵਰਤ ਅਤੇ ਕੀ ਹੈ ਸ਼ੁਭ ਮੁਹਰਤ?

ਪੰਚਾਂਗ ਅਨੁਸਾਰ ਕਾਮਿਕਾ ਇਕਾਦਸ਼ੀ ਦੀ ਤਿਥੀ 8 ਅਗਸਤ 2026 ਨੂੰ ਦੁਪਹਿਰ 1:59 ਵਜੇ ਸ਼ੁਰੂ ਹੋ ਕੇ ਅਗਸਤ 2026 ਨੂੰ ਸਵੇਰੇ 11:04 ਵਜੇ ਸਮਾਪਤ ਹੋਵੇਗੀ। ਉਦਯਾ ਤਿਥੀ ਦੇ ਨਿਯਮ ਅਨੁਸਾਰ ਇਸ ਸਾਲ ਇਕਾਦਸ਼ੀ ਦਾ ਵਰਤ 9 ਅਗਸਤ ਨੂੰ ਰੱਖਿਆ ਜਾ ਰਿਹਾ ਹੈ। ਵਰਤ ਪਾਰਣ ਦਾ ਸਮਾਂ 10 ਅਗਸਤ 2026 ਨੂੰ ਸਵੇਰੇ 5:47 ਵਜੇ ਤੋਂ 8:00 ਵਜੇ ਤੱਕ ਹੈ ਅਤੇ 10 ਅਗਸਤ 2026 ਨੂੰ ਸਵੇਰੇ 8:00 ਵਜੇ ਦਵਾਦਸ਼ੀ ਤਿਥੀ ਸਮਾਤ ਹੁੰਦੀ ਹੈ।

ਕਿਵੇਂ ਕਰੀਏ ਕਾਮਿਕਾ ਇਕਾਦਸ਼ੀ ਦੀ ਪੂਜਾ

ਕਾਮਿਕਾ ਇਕਾਦਸ਼ੀ ਦੇ ਦਿਨ ਸਵੇਰੇ ਜਲਦੀ ਉੱਠ ਕੇ ਦਿਨ ਦੀ ਸ਼ੁਰੂਆਤ ਸਾਫ਼-ਸਫ਼ਾਈ ਅਤੇ ਇਸ਼ਨਾਨ ਨਾਲ ਕਰਨ ਦੀ ਪਰੰਪਰਾ ਹੈ। ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਦੀ ਪੂਜਾ ਸਭ ਤੋਂ ਪਹਿਲਾਂ ਸਵੇਰੇ ਬ੍ਰਹਮ ਮੁਹੂਰਤ ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ। ਇਸ਼ਨਾਨ ਤੋਂ ਬਾਅਦ ਸਾਫ਼ ਅਤੇ ਸਾਤਵਿਕ ਕੱਪੜੇ ਪਹਿਨ ਕੇ ਭਗਵਾਨ ਵਿਸ਼ਨੂੰ ਦੇ ਸਾਹਮਣੇ ਵਰਤ ਰੱਖਣ ਦਾ ਸੰਕਲਪ ਲਓ। ਸਾਫ਼ ਸਥਾਨ 'ਤੇ ਭਗਵਾਨ ਵਿਸ਼ਨੂੰ ਦੀ ਤਸਵੀਰ ਜਾਂ ਮੂਰਤੀ ਸਥਾਪਿਤ ਕਰੋ। ਇਸ ਮਗਰੋਂ ਭਗਵਾਨ ਨੂੰ ਪੀਲੇ ਫੁੱਲ, ਫਲ, ਧੂਪ ਅਤੇ ਦੀਵਾ ਅਰਪਿਤ ਕਰੋ। ਪੂਜਾ ਦੌਰਾਨ ਭਗਵਾਨ ਵਿਸ਼ਨੂੰ ਨੂੰ ਤੁਲਸੀ ਦਲ ਜ਼ਰੂਰ ਚੜ੍ਹਾਓ। ਭਗਵਾਨ ਵਿਸ਼ਨੂੰ ਦੇ ਨਾਮ ਦਾ ਜਾਪ ਕਰੋ ਅਤੇ ਵਿਸ਼ਨੂੰ ਸਹਸਰਨਾਮ ਜਾਂ ਭਗਵਦ ਗੀਤਾ ਦਾ ਪਾਠ ਕਰ ਸਕਦੇ ਹੋ। ਸ਼ਾਮ ਨੂੰ ਦੁਬਾਰਾ ਭਗਵਾਨ ਵਿਸ਼ਨੂੰ ਦੀ ਪੂਜਾ ਕਰਕੇ ਆਰਤੀ ਕਰੋ ਅਤੇ ਭੋਗ ਲਗਾਓ। ਅਗਲੇ ਦਿਨ ਨਿਰਧਾਰਤ ਸਮੇਂ ਦੌਰਾਨ ਪਾਰਣ ਕਰਕੇ ਵਰਤ ਦੀ ਸਮਾਪਤੀ ਕਰਨੀ ਚਾਹੀਦੀ ਹੈ।

ਵਰਤ 'ਤੇ ਭਗਵਾਨ ਵਿਸ਼ਨੂੰ ਦਾ ਮੰਤਰ

ਕਾਮਿਕਾ ਇਕਾਦਸ਼ੀ ਦੇ ਦਿਨ ਭਗਵਾਨ ਵਿਸ਼ਨੂੰ ਦਾ ਮੰਤਰ ਜਾਪ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਮੌਕੇ 'ਤੇ “ॐ ਨਮੋ ਭਗਵਤੇ ਵਾਸੁਦੇਵਾਏ ਨਮਹ” ਦਾ 108 ਵਾਰ ਜਾਪ ਕਰਨਾ ਚਾਹੀਦਾ ਹੈ।  


ਕੀ ਹੈ ਕਾਮਿਕਾ ਇਕਾਦਸ਼ੀ ਦਾ ਮਹੱਤਵ

ਕਾਮਿਕਾ ਇਕਾਦਸ਼ੀ ਨੂੰ ਭਗਵਾਨ ਵਿਸ਼ਨੂੰ ਦੀ ਕਿਰਪਾ ਲਈ ਵਿਸ਼ੇਸ਼ ਦਿਨ ਮੰਨਿਆ ਜਾਂਦਾ ਹੈ। ਧਾਰਮਿਕ ਵਿਸ਼ਵਾਸ ਹੈ ਕਿ ਇਸ ਦਿਨ ਸੱਚੇ ਮੰਨ ਨਾਲ ਵਰਤ ਰੱਖਣ ਅਤੇ ਵਿਸ਼ਨੂੰ ਜੀ ਦੀ ਪੂਜਾ ਕਰਨ ਨਾਲ ਵਿਅਕਤੀ ਪਾਪਾਂ ਤੋਂ ਮੁਕਤੀ ਮਿਲਦੀ ਹੈ ਅਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸ ਵਿਸ਼ੇਸ਼ ਦਿਨ 'ਤੇ ਤੁਲਸੀ ਦੇ ਪੱਤੇ ਭਗਵਾਨ ਵਿਸ਼ਨੂੰ ਨੂੰ ਅਰਪਿਤ ਕਰਨ ਦੀ ਵੀ ਪਰੰਪਰਾ ਹੈ। ਮੰਨਿਆ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਨੂੰ ਤੁਲਸੀ ਬਹੁਤ ਪਿਆਰੀ ਹੈ। ਇਸ ਲਈ ਪੂਜਾ ਦੌਰਾਨ ਤੁਲਸੀ ਦਲ ਅਰਪਿਤ ਕਰਨਾ ਸ਼ੁਭ ਮੰਨਿਆ ਜਾਂਦਾ ਹੈ।

ਕਈ ਧਾਰਮਿਕ ਮਾਨਤਾਵਾਂ ਵਿੱਚ ਕਾਮਿਕਾ ਇਕਾਦਸ਼ੀ ਦੇ ਵਰਤ ਨੂੰ ਪਿਤਰਾਂ ਦੀ ਸ਼ਾਂਤੀ ਅਤੇ ਪਿਤਰ ਦੋਸ਼ ਤੋਂ ਰਾਹਤ ਲਈ ਰਖਿਆ ਜਾਂਦਾ। 

ਕਾਮਿਕਾ ਇਕਾਦਸ਼ੀ ਦੀ ਵਰਤ ਕਥਾ  

ਕਾਮਿਕਾ ਇਕਾਦਸ਼ੀ ਦੀ ਵਰਤ ਕਥਾ ਇਹ ਹੈ ਕਿ ਪੁਰਾਣੇ ਸਮੇਂ ਵਿੱਚ ਇੱਕ ਵਿਅਕਤੀ ਤੋਂ ਅਣਜਾਣੇ ਵਿੱਚ ਗੰਭੀਰ ਪਾਪ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਉਹ ਵਿਅਕਤੀ ਬਹੁਤ ਪਰੇਸ਼ਾਨ ਰਹਿਣ ਲੱਗਾ ਅਤੇ ਆਪਣੇ ਕੀਤੇ ਕਰਮ ਲਈ ਪਛਤਾਵਾ ਕਰਨ ਲੱਗਾ। ਉਸ ਨੂੰ ਸਮਝ ਨਹੀਂ ਆਉਂਦੀ ਕਿ ਇਸ ਪਾਪ ਨੂੰ ਕਿਵੇਂ ਦੂਰ ਕੀਤਾ ਜਾਵੇ।
ਇਸਤੋਂ ਬਾਅਦ ਉਹ ਇੱਕ ਰਿਸ਼ੀ-ਮੁਨੀ ਕੋਲ ਜਾਂਦਾ ਹੈ ਅਤੇ ਆਪਣੀ ਸਮੱਸਿਆ ਦੱਸਦਾ ਹੈ। ਉਸਦੀ ਬੇਨਤੀ 'ਤੇ ਰਿਸ਼ਨੀ ਨੇ ਉਸ ਨੂੰ ਭਗਵਾਨ ਵਿਸ਼ਨੂੰ ਦੀ ਭਗਤੀ ਕਰਨ ਅਤੇ ਕਾਮਿਕਾ ਇਕਾਦਸ਼ੀ ਦਾ ਵਰਤ ਪੂਰੇ ਨਿਯਮਾਂ ਅਤੇ ਸ਼ਰਧਾ ਨਾਲ ਰੱਖਣ ਦੀ ਸਲਾਹ ਦਿੱਤੀ।

ਵਿਅਕਤੀ ਨੇ ਰਿਸ਼ੀ ਦੀ ਗੱਲ ਮੰਨ ਕੇ ਇਕਾਦਸ਼ੀ ਦੇ ਦਿਨ ਵਰਤ ਰੱਖਿਆ ਅਤੇ ਭਗਵਾਨ ਵਿਸ਼ਨੂੰ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ। ਦਿਨ ਭਰ ਭਗਵਾਨ ਦਾ ਸਿਮਰਨ ਕਰਨ ਤੋਂ ਬਾਅਦ ਉਸ ਨੇ ਆਪਣਾ ਧਿਆਨ ਭਗਤੀ ਅਤੇ ਧਾਰਮਿਕ ਕਾਰਜਾਂ ਵਿੱਚ ਲਗਾਇਆ। ਕਾਮਿਕਾ ਇਕਾਦਸ਼ੀ ਦੇ ਵਰਤ ਅਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਨਾਲ ਉਸਦੇ ਪਾਪਾਂ ਦਾ ਨਾਸ਼ ਹੋ ਗਿਆ ਅਤੇ ਉਸਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋਈ। ਇਸੇ ਕਾਰਨ ਕਾਮਿਕਾ ਇਕਾਦਸ਼ੀ ਨੂੰ ਪਾਪਾਂ ਤੋਂ ਮੁਕਤੀ ਅਤੇ ਭਗਵਾਨ ਵਿਸ਼ਨੂੰ ਦੀ ਕਿਰਪਾ ਪ੍ਰਾਪਤ ਕਰਨ ਲਈ ਰੱਖਿਆ ਜਾਂਦਾ ਹੈ। 

 

Recent News