Courtesy: pinterest
ਨਵੀਂ ਦਿੱਲੀ: ਦੇਸ਼ ਵਿੱਚ ਨਿੱਤ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟਦੀਆਂ-ਵੱਧਦੀਆਂ ਰਹਿੰਦੀਆਂ ਹਨ। ਅੱਜ 10 ਅਗਸਤ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਨਵੇ ਰੇਟ ਜਾਰੀ ਕਰ ਦਿੱਤੇ ਹਨ। ਜ਼ਿਆਦਾਤਰ ਸ਼ਹਿਰਾਂ ਵਿੱਚ ਅੱਜ ਤੇਲ ਦੀਆਂ ਕੀਮਤਾਂ ਸਥਿਰ ਹਨ, ਜਦੋਂ ਕਿ ਕਈ ਸ਼ਹਿਰਾਂ ਵਿੱਚ ਮਾਮੂਲੀ ਜਿਹਾ ਬਦਲਾਅ ਹੋਇਆ ਹੈ। ਜੇਕਰ ਤੁਸੀ ਅੱਜ ਆਪਣੀ ਗੱਡੀ ਦੀ ਟੈਂਕੀ ਫੁਲ ਕਰਾਉਣ ਜਾ ਰਹੇ ਹੋ ਤਾਂ ਇਸ ਤੋਂ ਪਹਿਲਾਂ ਜਾਣ ਲਓ ਨਵੀਆਂ ਕੀਮਤਾਂ
ਦਿੱਲੀ ਵਿੱਚ ਪੈਟਰੋਲ ਦੀ ਕੀਮਤ 102.13 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ ਦੀ ਕੀਮਤ 95.20 ਰੁਪਏ ਪ੍ਰਤੀ ਲੀਟਰ ਹੈ। ਗੁਰੁਗ੍ਰਾਮ 'ਚ ਪੈਟਰੋਲ 102 .97 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.64 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਉੱਥੇ ਹੀ, ਚੰਡੀਗੜ 'ਚ ਪੈਟਰੋਲ 101.54 ਅਤੇ ਡੀਜ਼ਲ ਦੀ ਕੀਮਤ 89.47 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ ਵਿੱਚ ਪੈਟਰੋਲ 0.10 ਰੁਪਏ ਸਸਤਾ ਹੋਕੇ 111.21 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ 0.14 ਤੋਂ ਘੱਟ ਕੇ 97.83 ਰੁਪਏ ਪ੍ਰਤੀ ਲੀਟਰ 'ਤੇ ਵਿੱਕ ਰਿਹਾ ਹੈ। ਚੇਨਈ ਵਿੱਚ ਪੈਟਰੋਲ 0.10 ਰੁਪਏ ਘੱਟ ਕੇ 107.77 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 0.10 ਰੁਪਏ ਸਸਤਾ ਹੋ ਕੇ 99.55 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਬੈਂਗਲੋਰ 'ਚ ਪੈਟਰੋਲ 0.38 ਰੁਪਏ ਘੱਟ ਕੇ 111.68 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਅਤੇ ਡੀਜ਼ਲ 0.48 ਰੁਪਏ ਸਸਤਾ ਹੋ ਕਰੇ 99.56 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਭੁਵਨੇਸ਼ਵਰ 'ਚ ਪੈਟਰੋਲ ਦੀ ਕੀਮਤ 0.04 ਰੁਪਏ ਤੋਂ ਵੱਧ ਕੇ 108 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਉੱਥੇ ਹੀ ਡੀਜ਼ਲ ਵੀ 0.04 ਤੋਂ ਵੱਧ ਕਿ 100.68 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਜੈਪੁਰ 'ਚ ਪੈਟਰੋਲ ਮਹਿੰਗਾ ਹੋ ਕੇ 113.19 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ ਅਤੇ ਡੀਜ਼ਲ 98.25 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ। ਜਦੋਂ ਕਿ ਪਟਨਾ 'ਚ ਪੈਟਰੋਲ 1.02 ਤੋਂ ਵੱਧ ਕੇ 114.55 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਅਤੇ ਡੀਜ਼ਲ 0.95 ਰੁਪਏ ਮਹਿੰਗਾ ਹੋ ਕੇ 100.49 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।