menu-icon
Punjabi Story Line
  • Home
  • News
  • Business
  • Gold-Silver Price: ਸੋਨੇ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ, ਚਾਂਦੀ ਦੇ ਰੇਟਾਂ 'ਚ ਆਈ ਨਰਮੀ

Gold-Silver Price: ਸੋਨੇ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ, ਚਾਂਦੀ ਦੇ ਰੇਟਾਂ 'ਚ ਆਈ ਨਰਮੀ

8 ਅਗਸਤ ਨੂੰ ਸੋਨੇ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। 24 ਕੈਰੇਟ ਸੋਨਾ 10 ਗ੍ਰਾਮ ਦੇ ਪਿੱਛੇ ਕੱਲ੍ਹ ਦੇ ਮੁਕਾਬਲੇ 10 ਰੁਪਏ ਮਹਿੰਗਾ ਹੋਇਆ ਹੈ। ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲੀ ਹੈ।

Date Updated Last Updated : 08 August 2026, 04:52 PM IST
Share:

 

ਨਵੀਂ ਦਿੱਲੀ. ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਤੇ ਨਿਤ ਦਿਨ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਦਾ ਹੈ। ਜੇਕਰ ਅੱਜ ਦੀ ਗੱਲ ਕਰਿਏ ਤਾਂ ਅੱਜ ਸੋਨੇ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ, ਇਹ ਮਾਮੂਲੀ ਜਿਹਾ ਵਾਧਾ ਹੈ। 24 ਕੈਰੇਟ ਸੋਨਾ 10 ਗ੍ਰਾਮ ਦੇ ਪਿੱਛੇ ਕੱਲ੍ਹ ਦੇ ਮੁਕਾਬਲੇ 10 ਰੁਪਏ ਮਹਿੰਗਾ ਹੋਇਆ ਹੈ। ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵਿੱਚ ਕੱਲ੍ਹ ਦੇ ਮੁਕਾਬਲੇ ਕਾਫ਼ੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।  


22 ਅਤੇ 18 ਕੈਰੇਟ ਸੋਨੇ ਦੀਆਂ ਕੀਮਤਾਂ

ਬੀਤੇ ਦਿਨੀ 24 ਕੈਰੇਟ ਸੋਨੇ ਦਾ ਕੀਮਤ 10 ਗ੍ਰਾਮ ਲਈ 1,49,890 ਰੁਪਏ ਸੀ, ਜੋ ਅੱਜ ਵਧ ਕੇ 1,49,900 ਰੁਪਏ ਹੋ ਗਿਆ ਹੈ। ਇਸਦੀ ਕੀਮਤ ਵਿੱਚ ਸਿਰਫ਼ 10 ਰੁਪਏ ਦਾ ਵਾਧਾ ਹੋਇਆ ਹੈ। ਦੂਜੇ ਪਾਸੇ, 22 ਅਤੇ 18 ਕੈਰੇਟ ਸੋਨੇ ਦੇ ਰੇਟਾਂ ਵਿੱਚ ਵੀ ਅੱਜ ਮਾਮੂਲੀ ਵਾਧਾ ਹੋਇਆ ਹੈ। 22 ਕੈਰੇਟ ਸੋਨਾ ਪਿਛਲੇ ਦਿਨ 10 ਗ੍ਰਾਮ ਲਈ 1,37,400 ਰੁਪਏ ਸੀ। ਅੱਜ ਇਸਦੀ ਕੀਮਤ ਵਿੱਚ 10 ਰੁਪਏ ਦਾ ਵਾਧਾ ਹੋਣ ਤੋਂ ਬਾਅਦ ਕੀਮਤ 1,37,410 ਰੁਪਏ ਹੋ ਗਈ ਹੈ। ਇਸੇ ਤਰ੍ਹਾਂ 18 ਕੈਰੇਟ ਸੋਨੇ ਦੀ ਕੀਮਤ ਕੱਲ੍ਹ 10 ਗ੍ਰਾਮ ਲਈ 1,12,420 ਰੁਪਏ ਸੀ, ਜੋ ਅੱਜ 10 ਰੁਪਏ ਵਧ ਕੇ 1,12,430 ਰੁਪਏ ਹੋ ਗਈ ਹੈ। ਯਾਨੀ ਤਿੰਨੋ ਪ੍ਰਕਾਰ ਦੇ ਸੋਨੇ ਦੀਆਂ ਕੀਮਤਾਂ ਵਿੱਚ ਸਿਰਫ਼ 10 ਰੁਪਏ ਦਾ ਵਾਧਾ ਹੋਇਆ ਹੈ। 


ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੇ ਭਾਅ

ਜੇਕਰ ਵੱਖ-ਵੱਖ ਸ਼ਹਿਰਾਂ ਮੁਤਾਬਕ ਸੋਨੇ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇਹ ਇਸ ਪ੍ਰਕਾਰ ਹਨ-

ਮੁੰਬਈ ਵਿੱਚ 24 ਕੈਰੇਟ ਸੋਨਾ ₹1,49,900 ਅਤੇ 22 ਕੈਰੇਟ ਸੋਨਾ ₹1,37,410
ਕੋਲਕਾਤਾ ਵਿੱਚ  24 ਕੈਰੇਟ ਸੋਨਾ ₹1,49,900 ਅਤੇ 22 ਕੈਰੇਟ ਸੋਨਾ ₹1,37,410
ਹੈਦਰਾਬਾਦ ਵਿੱਚ  24 ਕੈਰੇਟ ਸੋਨਾ ₹1,49,900 ਅਤੇ 22 ਕੈਰੇਟ ₹1,37,410
ਕੇਰਲ ਵਿੱਚ 24 ਕੈਰੇਟ ਸੋਨਾ ₹1,49,900 ਅਤੇ 22 ਕੈਰੇਟ ਸੋਨਾ ₹1,37,410
ਪੁਣੇ ਵਿੱਚ 24 ਕੈਰੇਟ ਸੋਨਾ ₹1,49,900 ਅਤੇ 22 ਕੈਰੇਟ ਸੋਨਾ ₹1,37,410
ਚੇਨਈ ਵਿੱਚ 24 ਕੈਰੇਟ ਸੋਨਾ ₹1,49,999 ਅਤੇ 22 ਕੈਰੇਟ ਸੋਨਾ ₹1,37,490
ਦਿੱਲੀ ਵਿੱਚ 24 ਕੈਰੇਟ ਸੋਨਾ ₹1,50,050 ਅਤੇ 22 ਕੈਰੇਟ ਸੋਨਾ ₹1,37,560

ਯਾਨੀ ਬਾਕੀ ਸ਼ਹਿਰਾਂ ਦੇ ਮੁਕਾਬਲੇ ਦਿੱਲੀ ਵਿੱਚ 24 ਕੈਰੇਟ ਸੋਨੇ ਦੀ ਕੀਮਤ 1.50 ਲੱਖ ਪ੍ਰਤੀ 10 ਗ੍ਰਾਮ ਤੋਂ ਉੱਪਰ ਹੈ। 

ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ

ਇੱਕ ਪਾਸੇ ਜਿੱਥੇ ਸੋਨੇ ਦੇ ਰੇਟਾਂ ਵਿੱਚ ਹਲਕਾ ਵਾਧਾ ਹੋਇਆ ਹੈ, ਉੱਥੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਲਈ ਇਹ ਚਾਂਦੀ ਖਰੀਦਣ ਦਾ ਵਧੀਆ ਮੌਕਾ ਵੀ ਹੈ। 

ਪਿਛਲੇ ਦਿਨ 1 ਕਿਲੋ ਚਾਂਦੀ ਦੀ ਕੀਮਤ ₹2,45,000 ਸੀ। ਅੱਜ ਇਹ ₹5,100 ਹੇਠਾਂ ਡਿੱਗੀ ਹੈ ਅਤੇ ਕੀਮਤ ਘਟ ਕੇ ₹2,39,900 ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ। ਇਸੇ ਤਰ੍ਹਾਂ 100 ਗ੍ਰਾਮ ਚਾਂਦੀ ਦਾ ਭਾਅ ₹510 ਘਟ ਕੇ ₹23,990 ਹੋ ਗਿਆ ਹੈ। ਜਦਕਿ 10 ਗ੍ਰਾਮ ਚਾਂਦੀ ਦੀ ਕੀਮਤ ₹2,399 ਦਰਜ ਕੀਤੀ ਗਈ ਹੈ, ਜਿਸ ਵਿੱਚ ₹51 ਦੀ ਗਿਰਾਵਟ ਆਈ ਹੈ।

ਕਿਉਂ ਵੱਧ ਰਹੀਆਂ ਸੋਨੇ ਦੀਆਂ ਕੀਮਤਾਂ?

ਸੋਨੇ ਦੀਆਂ ਕੀਮਤਾਂ ਵੱਧਣ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਬਣ ਰਹੇ ਭੂ-ਰਾਜਨੀਤਿਕ ਤਣਾਅ ਹੈ। ਮੱਧ ਪੂਰਬ ਵਿੱਚ ਤਣਾਅ ਅਤੇ ਅਮਰੀਕਾ-ਈਰਾਨ ਟਕਰਾਅ ਕਾਰਨ ਗਲੋਬਲ ਬਾਜ਼ਾਰਾਂ ਵਿੱਚ ਅਨਿਸ਼ਚਿਤਤਾ ਬਣੀ ਹੋਈ ਹੈ। ਇਸ ਤੋਂ ਇਲਾਵਾ ਰੂਸ ਨਾਲ ਸਬੰਧਤ ਪਾਬੰਦੀਆਂ ਵਾਲੇ ਬਿੱਲ ਨੂੰ ਅਮਰੀਕੀ ਸੈਨੇਟ ਤੋਂ ਮਨਜ਼ੂਰੀ ਮਿਲਣ ਨਾਲ ਵੀ ਵਿਸ਼ਵ ਪੱਧਰ 'ਤੇ ਵਪਾਰਕ ਤਣਾਅ ਵਧਣ ਦੀ ਚਿੰਤਾ ਪੈਦਾ ਹੋਈ ਹੈ। ਇਸ ਪ੍ਰਸਤਾਵ ਵਿੱਚ ਰੂਸੀ ਤੇਲ ਅਤੇ ਗੈਸ ਖਰੀਦਣ ਵਾਲੇ ਦੇਸ਼ਾਂ 'ਤੇ 100 ਪ੍ਰਤੀਸ਼ਤ ਦਾ ਟੈਰਿਫ ਲਗਾਉਣ ਦੀ ਵਿਵਸਥਾ ਦਾ ਜ਼ਿਕਰ ਕੀਤਾ ਗਿਆ ਹੈ।

Recent News