menu-icon
Punjabi Story Line
  • Home
  • News
  • National
  • ‘ਮੈਂ ਬਾਬਾ ਬਾਗੇਸ਼ਵਰ ਤਾਂ ਨਹੀਂ ..’IIT ਦਿੱਲੀ ਦੇ ਦੀਕਸ਼ਾਂਤ ਸਮਾਰੋਹ 'ਚ ਬੋਲੇ PM ਮੋਦੀ, ‘ਪਰਮ ਪ੍ਰਗਿਆ’ ਨਾਮਕ AI ਸੁਪਰਕੰਪਿਊਟਿੰਗ ਸਹੂਲਤ ਦਾ ਉਦਘਾਟਨ

‘ਮੈਂ ਬਾਬਾ ਬਾਗੇਸ਼ਵਰ ਤਾਂ ਨਹੀਂ ..’IIT ਦਿੱਲੀ ਦੇ ਦੀਕਸ਼ਾਂਤ ਸਮਾਰੋਹ 'ਚ ਬੋਲੇ PM ਮੋਦੀ, ‘ਪਰਮ ਪ੍ਰਗਿਆ’ ਨਾਮਕ AI ਸੁਪਰਕੰਪਿਊਟਿੰਗ ਸਹੂਲਤ ਦਾ ਉਦਘਾਟਨ

PM ਮੋਦੀ ਸ਼ਨੀਵਾਰ ਨੂੰ ਭਾਰਤੀ ਤਕਨਾਲੋਜੀ ਸੰਸਥਾਨ (IIT) ਦਿੱਲੀ ਦੇ ਦੀਕਸ਼ਾਂਤ ਸਮਾਰੋਹ ਵਿੱਚ ਸ਼ਾਮਲ ਹੋਏ ਅਤੇ 3,000 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ IIT ਦਿੱਲੀ ਦੇ ਵੱਖ-ਵੱਖ ਪ੍ਰਤਿਸ਼ਠਿਤ ਪੁਰਸਕਾਰ ਵੀ ਪ੍ਰਦਾਨ ਕੀਤੇ।

Date Updated Last Updated : 08 August 2026, 03:01 PM IST
Share:

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਭਾਰਤੀ ਤਕਨਾਲੋਜੀ ਸੰਸਥਾਨ (IIT) ਦਿੱਲੀ ਦੇ ਦੀਕਸ਼ਾਂਤ ਸਮਾਰੋਹ ਵਿੱਚ ਸ਼ਾਮਲ ਹੋਏ ਅਤੇ 3,000 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਵਿੱਚ 587 ਪੀਐਚਡੀ ਖੋਜਾਰਥੀ ਵੀ ਸ਼ਾਮਲ ਰਹੇ। ਇਸ ਮੌਕੇ ਪੀਐਮ ਨੇ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣੀ ਸਿੱਖਿਆ ਅਤੇ ਹੁਨਰ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਵਿਦਿਆਰਥੀਆਂ ਦੀ ਮਿਹਨਤ ਅਤੇ ਉਪਲਬਧੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਲ ਉਨ੍ਹਾਂ ਦੇ ਜੀਵਨ ਵਿੱਚ ਹਮੇਸ਼ਾ ਯਾਦਗਾਰ ਰਹੇਗਾ।

‘ਤੁਹਾਡੇ ਪਰਿਵਾਰਾਂ ਵਾਂਗ ਮੈਨੂੰ ਵੀ ਤੁਹਾਡੇ 'ਤੇ ਮਾਣ’

ਦੀਕਸ਼ਾਂਤ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਸ ਵਿਸ਼ੇਸ਼ ਮੌਕੇ ਦਾ ਹਿੱਸਾ ਬਣ ਕੇ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ। ਜਿਸ ਤਰ੍ਹਾਂ ਡਿਗਰੀ ਮਿਲਣ 'ਤੇ ਵਿਦਿਆਰਥੀਆਂ ਦੇ ਪਰਿਵਾਰ ਮਾਣ ਮਹਿਸੂਸ ਕਰ ਰਹੇ ਹਨ, ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਨੌਜਵਾਨਾਂ ਦੀਆਂ ਉਪਲਬਧੀਆਂ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਇਹ ਸਮਾਰੋਹ ਸਿਰਫ਼ ਡਿਗਰੀ ਹਾਸਲ ਕਰਨ ਦਾ ਮੌਕਾ ਨਹੀਂ ਹੈ। ਇਸ ਦੇ ਨਾਲ ਦੇਸ਼ ਲਈ ਕੁਝ ਨਵਾਂ ਕਰਨ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੀ ਜ਼ਿੰਮੇਵਾਰੀ ਵੀ ਜੁੜੀ ਹੋਈ ਹੈ।


ਵਿਦਿਆਰਥਣਾਂ ਦੇ ਪ੍ਰਦਰਸ਼ਨ ਦਾ ਵੀ ਕੀਤਾ ਜ਼ਿਕਰ

ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ IIT ਦਿੱਲੀ ਦੇ ਵੱਖ-ਵੱਖ ਪ੍ਰਤਿਸ਼ਠਿਤ ਪੁਰਸਕਾਰ ਵੀ ਪ੍ਰਦਾਨ ਕੀਤੇ। ਇਨ੍ਹਾਂ ਵਿੱਚ ਰਾਸ਼ਟਰਪਤੀ ਗੋਲਡ ਮੈਡਲ, ਡਾਇਰੈਕਟਰ ਗੋਲਡ ਮੈਡਲ, ਸ਼ੰਕਰ ਦਿਆਲ ਸ਼ਰਮਾ ਗੋਲਡ ਮੈਡਲ ਅਤੇ ਪਰਫੈਕਟ ਟੈਨ ਗੋਲਡ ਮੈਡਲ ਵਰਗੇ ਪੁਰਸਕਾਰ ਸ਼ਾਮਲ ਸਨ। ਵਿਦਿਆਰਥਣਾਂ ਦੇ ਵਧੀਆ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ PM ਮੋਦੀ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਜੇਕਰ ਕੁਝ ਹੋਰ ਵਿਦਿਆਰਥਣਾਂ ਵੀ ਮੈਰਿਟ ਵਿੱਚ ਹੁੰਦੀਆਂ ਤਾਂ ਸਥਿਤੀ ਹੋਰ ਵਧੀਆ ਹੁੰਦੀ। ਇਸ ਤੋਂ ਬਾਅਦ ਉਨ੍ਹਾਂ ਤੁਰੰਤ ਆਪਣੀ ਗੱਲ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਤਲਬ ਸਿਰਫ਼ ਕੁਝ ਨਹੀਂ, ਸਗੋਂ ਬਹੁਤ ਸਾਰੀਆਂ ਵਿਦਿਆਰਥਣਾਂ ਤੋਂ ਹੈ।

AI-ਆਧਾਰਿਤ ਹਾਈ-ਪਰਫਾਰਮੈਂਸ ਸੁਪਰਕੰਪਿਊਟਿੰਗ ਸਹੂਲਤ ਦਾ ਉਦਘਾਟਨ

ਦੀਕਸ਼ਾਂਤ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ IIT ਦਿੱਲੀ ਦੇ ਸੋਨੀਪਤ ਕੈਂਪਸ ਵਿੱਚ ਸਥਾਪਤ ‘ਪਰਮ ਪ੍ਰਗਿਆ’ ਨਾਮਕ AI-ਆਧਾਰਿਤ ਹਾਈ-ਪਰਫਾਰਮੈਂਸ ਸੁਪਰਕੰਪਿਊਟਿੰਗ ਸਹੂਲਤ ਦਾ ਦੀ ਆਨਲਾਈਨ ਉਦਘਾਟਨ  ਕੀਤਾ। ਇਸ ਸਹੂਲਤ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਸਾਇੰਸ, ਐਡਵਾਂਸਡ ਕੰਪਿਊਟਿੰਗ ਅਤੇ ਉੱਚ ਪੱਧਰੀ ਖੋਜ ਦੇ ਖੇਤਰ ਵਿੱਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਨਵੀਂ ਤਕਨੀਕੀ ਸਹੂਲਤ ਨਾਲ IIT ਦਿੱਲੀ ਦੀ ਖੋਜ ਸਮਰੱਥਾ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਖ਼ਾਸ ਤੌਰ 'ਤੇ AI ਅਤੇ ਡਾਟਾ-ਆਧਾਰਿਤ ਖੋਜ ਨਾਲ ਜੁੜੇ ਪ੍ਰੋਜੈਕਟਾਂ ਵਿੱਚ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

‘ਮੈਂ ਬਾਬਾ ਬਾਗੇਸ਼ਵਰ ਨਹੀਂ ਹਾਂ’-ਪੀਐਮ ਮੋਦੀ

ਪੀਐਮ ਮੋਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਹਰ ਵਿਦਿਆਰਥੀ ਦੇ ਮਨ ਵਿੱਚ ਭਵਿੱਖ ਨੂੰ ਲੈ ਕੇ ਵੱਖ-ਵੱਖ ਵਿਚਾਰ ਚੱਲ ਰਹੇ ਹੋਣਗੇ। ਕੋਈ ਨੌਕਰੀ ਅਤੇ ਤਨਖਾਹ ਬਾਰੇ ਸੋਚ ਰਿਹਾ ਹੋਵੇਗਾ, ਕੋਈ ਨਵੇਂ ਸ਼ਹਿਰ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੋਵੇਗਾ, ਜਦਕਿ ਕੁਝ ਵਿਦਿਆਰਥੀ ਆਪਣਾ ਸਟਾਰਟਅੱਪ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋਣਗੇ। ਉਨ੍ਹਾਂ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਮੈਂ ‘ਬਾਬਾ ਬਾਗੇਸ਼ਵਰ’ ਤਾਂ ਨਹੀਂ ਹਾਂ, ਪਰ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਦੇ ਮਨ ਵਿੱਚ ਕੁਝ ਨਾ ਕੁਝ ਜ਼ਰੂਰ ਚੱਲ ਰਿਹਾ ਹੋਵੇਗਾ। ਉਨ੍ਹਾਂ ਦੀ ਇਸ ਗੱਲ 'ਤੇ ਸਮਾਰੋਹ ਵਿੱਚ ਮੌਜੂਦ ਵਿਦਿਆਰਥੀਆਂ ਦੇ ਚਿਹਰੇ 'ਤੇ ਰੌਣਕ ਆ ਗਈ।

'ਦੋਸਤਾਂ, ਅਧਿਆਪਕਾਂ ਅਤੇ ਸਟਾਫ਼ ਨੂੰ ਕਦੇ ਨਾ ਭੁੱਲੋ'

PM ਮੋਦੀ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਸਫਰ ਵਿੱਚ ਸਹਿਯੋਗ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ IIT ਦਿੱਲੀ ਵਿੱਚ ਪੜ੍ਹਾਈ ਦੌਰਾਨ ਸਿਰਫ਼ ਕਿਤਾਬਾਂ ਅਤੇ ਕਲਾਸਾਂ ਹੀ ਮਹੱਤਵਪੂਰਨ ਨਹੀਂ ਰਹੀਆਂ, ਸਗੋਂ ਦੋਸਤਾਂ, ਅਧਿਆਪਕਾਂ ਅਤੇ ਸੰਸਥਾਨ ਦੇ ਸਟਾਫ਼ ਨੇ ਵੀ ਵਿਦਿਆਰਥੀਆਂ ਦੀ ਯਾਤਰਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜਦੋਂ ਉਹ ਭਵਿੱਖ ਵਿੱਚ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਗੇ ਅਤੇ ਪਿੱਛੇ ਮੁੜ ਕੇ ਵੇਖਣਗੇ ਤਾਂ ਉਨ੍ਹਾਂ ਨੂੰ IIT ਦਿੱਲੀ ਦੇ ਕੈਂਪਸ ਦੇ ਨਾਲ-ਨਾਲ ਇੱਥੇ ਮਿਲੇ ਲੋਕਾਂ ਦੀਆਂ ਯਾਦਾਂ ਵੀ ਜ਼ਰੂਰ ਆਉਣਗੀਆਂ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ, ਦੋਸਤਾਂ ਅਤੇ ਸਹਿਯੋਗੀ ਸਟਾਫ਼ ਪ੍ਰਤੀ ਧੰਨਵਾਦੀ ਰਹਿਣਾ ਚਾਹੀਦਾ ਹੈ।

IIT ਦਿੱਲੀ ਵਿੱਚ ਬਿਤਾਏ ਸਾਲਾਂ ਨੂੰ ਯਾਦ ਰੱਖਣ ਦੀ ਦਿੱਤੀ ਸਲਾਹ

ਇਸ ਦੌਰਾਨ ਪੀਐਮ ਨੇ ਵਿਦਿਆਰਥੀਆਂ ਨੂੰ IIT ਦਿੱਲੀ ਵਿੱਚ ਬਿਤਾਏ ਸਾਲਾਂ ਨੂੰ ਯਾਦ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਦਾ ਕਰੀਅਰ ਅਤੇ ਸੁਪਨਾ ਵੱਖਰਾ ਹੋ ਸਕਦਾ ਹੈ, ਪਰ ਇੱਕ ਗੱਲ ਸਾਰਿਆਂ ਵਿੱਚ ਸਾਂਝੀ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਸੰਸਥਾਨ ਵਿੱਚ ਬਿਤਾਏ ਪੂਰੇ ਸਫਰ 'ਤੇ ਮਾਣ ਹੋਣਾ ਚਾਹੀਦਾ ਹੈ। IIT ਦਿੱਲੀ ਵਿੱਚ ਪਹਿਲੇ ਦਿਨ ਤੋਂ ਲੈ ਕੇ ਦੀਕਸ਼ਾਂਤ ਸਮਾਰੋਹ ਤੱਕ ਦੀ ਯਾਤਰਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਓਰੀਐਂਟੇਸ਼ਨ ਤੋਂ ਸ਼ੁਰੂ ਹੋਇਆ ਇਹ ਸਫਰ ਹੁਣ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਿਹਾ ਹੈ।


 
 

Recent News