menu-icon
Punjabi Story Line
  • Home
  • News
  • Sports
  • ਸ਼੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਸੱਟ ਕਾਰਨ ਸਾਈ ਸੁਦਰਸ਼ਨ ਹੋਏ ਬਾਹਰ

ਸ਼੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਸੱਟ ਕਾਰਨ ਸਾਈ ਸੁਦਰਸ਼ਨ ਹੋਏ ਬਾਹਰ

ਸ਼੍ਰੀਲੰਕਾ ਖਿਲਾਫ 2 ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਸ਼ਨੀਵਾਰ ਨੂੰ ਮਸ਼ਹੂਰ ਬੱਲੇਬਾਜ ਸਾਈ ਸੁਦਰਸ਼ਨ ਪੈਰ ਟਚ ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ।

Date Updated Last Updated : 08 August 2026, 03:34 PM IST
Share:

ਨਵੀਂ ਦਿੱਲੀ: ਸ਼੍ਰੀਲੰਕਾ ਖਿਲਾਫ 2 ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਸ਼ਨੀਵਾਰ ਨੂੰ ਮਸ਼ਹੂਰ ਬੱਲੇਬਾਜ ਸਾਈ ਸੁਦਰਸ਼ਨ ਪੈਰ ਟਚ ਸੱਟ ਲੱਗਣ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੇ ਪੈਰ ਦੇ ਅੰਗੂਠੇ ਵਿੱਚ ਸੱਟ ਲਗੀ ਸੀ ਅਤੇ ਇਸ ਤੋਂ ਉਭਰਨ ਲਈ ਉਹ ਬੈਂਗਲੁਰੂ ਸਥਿਤ BCCI ਸੈਂਟਰ ਆਫ ਐਕਸੀਲੈਂਸ ਵਿੱਚ ਰਿਹੈਬ ਕਰ ਰਹੇ ਸਨ ਅਤੇ ਉਨ੍ਹਾਂ ਨੇ ਬੱਲੇਬਾਜ਼ੀ ਦਾ ਅਭਿਆਸ ਵੀ ਮੁੜ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਉਮੀਦ ਸੀ ਕਿ ਉਹ ਸਮੇਂ ਸਿਰ ਫਿਟ ਹੋ ਕੇ ਟੀਮ ਨਾਲ ਜੁੜ ਜਾਣਗੇ। ਹਾਲਾਂਕਿ, ਉਹ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਫਿਟ ਨਹੀਂ ਹੋ ਪਾਏ ਅਤੇ ਟੈਸਟ ਮੈਚਾਂ ਤੋਂ ਬਾਹਰ ਹੋ ਗਏ।

ਪੈਰ ਦੀ ਸੱਟ ਬਣੀ ਮੁੱਖ ਕਾਰਨ

ਸਾਈ ਸੁਦਰਸ਼ਨ ਪੈਰ ਦੇ ਸ਼੍ਰੀਲੰਕਾ ਸੀਰੀਜ਼ ਤੋਂ ਬਾਹਰ ਹੋਣ ਦਾ ਕਾਰਨ ਉਨ੍ਹਾਂ ਦੇ ਅੰਗੂਠੇ ਵਿੱਚ ਲੱਗੀ ਸੱਟ ਬਣੀ। ਹਾਲਾਂਕਿ, ਉਹ ਰਿਕਵਰੀ 'ਤੇ ਕੰਮ ਕਰ ਰਹੇ ਸਨ ਅਤੇ ਉਹ ਬੈਂਗਲੁਰੂ ਦੇ BCCI ਸੈਂਟਰ ਆਫ ਐਕਸੀਲੈਂਸ ਵਿੱਚ ਰਿਹੈਬ ਕਰ ਰਹੇ ਸਨ।  ਪਰ ਪੂਰੀ ਤਰ੍ਹਾਂ ਫਿਟ ਨਾ ਹੋਣ ਕਾਰ ਉਨ੍ਹਾਂ ਨੂੰ ਦੋਵੇਂ ਟੈਸਟ ਮੈਚਾਂ ਤੋਂ ਬਾਹਰ ਹੋਣਾ ਪਿਆ। ਨਿਊਜ ਏਜੰਸੀ ਪੀਟੀਆਈ ਦੇ ਅਨੁਸਾਰ, ਸੀਓਈ ਦੀ ਸਪੋਰਟਸ ਸਾਇੰਸ ਟੀਮ ਨੇ ਸਾਈ ਸੁਦਰਸ਼ਨ ਨੂੰ ਲੈ ਕੇ ਕਿਹਾ- ਸਾਈ ਸੁਰਦਰਸ਼ਨ ਸ਼੍ਰੀਲੰਕਾ ਦੇ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਸੱਟ ਤੋਂ ਉਭਰਨ ਲਈ ਆਰਾਮ ਅਤੇ ਸਮਾਂ ਦੇਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਦੀ ਸਿਹਤ 'ਤੇ ਕਾਫੀ ਸੁਧਾਰ ਹੋਇਆ ਹੈ, ਪਰ ਅਜੇ ਟੈਸਟ ਕ੍ਰਿਕੇਟ 'ਚ ਵਾਪਸੀ ਲਈ ਉਹ ਪੂਰੀ ਤਰ੍ਹਾਂ ਫਿਟ ਨਹੀਂ ਹਨ। 
 

ਦੇਵਦੱਤ ਪਡਿਕੱਲ ਨੂੰ ਮਿਲ ਸਕਦਾ ਹੈ ਮੌਕਾ

ਸਾਈ ਸੁਦਰਸ਼ਨ ਦੇ ਟੀਮ ਤੋਂ ਬਾਹਰ ਹੋਣ ਬਾਅਦ ਹੁਣ ਟੀਮ ਮੈਨੇਜਮੈਂਟ ਨੂੰ ਉਪਲਬਧ ਬੱਲੇਬਾਜ਼ਾਂ ਵਿੱਚੋਂ ਪਲੇਇੰਗ ਇਲੈਵਨ ਲਈ ਸਭ ਤੋਂ ਢੁੱਕਵਾਂ ਸੰਯੋਜਨ ਚੁਣਨਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਸੁਦਰਸ਼ਨ ਦੀ ਗੈਰਹਾਜ਼ਰੀ ਵਿੱਚ ਦੇਵਦੱਤ ਪਡਿਕੱਲ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਸਕਦਾ ਹੈ। ਉਹ ਪਹਿਲਾਂ ਹੀ ਭਾਰਤੀ ਟੈਸਟ ਟੀਮ ਦਾ ਹਿੱਸਾ ਹਨ। ਹਾਲਾਂਕਿ ਦੇਵਦੱਤ ਤੋਂ ਇਲਾਵਾ ਵੀ ਟੀਮ ਵਿੱਚ ਹੋਰ ਬੱਲੇਬਾਜ਼ੀ ਵਿਕਲਪ ਵੀ ਮੌਜੂਦ ਹਨ। ਪਰ ਇਹ ਫੈਸਲਾ ਟੀਮ ਮੈਨੇਜਮੈਂਟ ਨੂੰ ਕਰਨਾ ਹੋਵੇਗਾ ਕਿ ਸ਼੍ਰੀਲੰਕਾ ਦੀਆਂ ਹਾਲਾਤਾਂ ਅਤੇ ਪਿਚ ਨੂੰ ਦੇਖਦੇ ਹੋਏ ਕਿਹੜੇ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇ।


ਸੀਰੀਜ਼ ਤੋਂ ਪਹਿਲਾਂ ਤਿੰਨ ਦਿਨਾਂ ਦਾ ਅਭਿਆਸ ਮੈਚ

ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਕੋਲੰਬੋ ਵਿੱਚ ਤਿੰਨ ਦਿਨਾਂ ਦਾ ਅਭਿਆਸ ਮੈਚ ਖੇਡ ਰਹੀ ਹੈ। ਇਸ ਮੈਚ ਰਾਹੀਂ ਖਿਡਾਰੀਆਂ ਨੂੰ ਸ਼੍ਰੀਲੰਕਾ ਦੇ ਮੌਸਮ ਅਤੇ ਪਿਚਾਂ ਨਾਲ ਅਨੁਕੂਲ ਹੋਣ ਦਾ ਮੌਕਾ ਮਿਲੇਗਾ। ਅਭਿਆਸ ਮੈਚ ਟੀਮ ਮੈਨੇਜਮੈਂਟ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਖਿਡਾਰੀਆਂ ਦੀ ਮੌਜੂਦਾ ਫਾਰਮ ਅਤੇ ਹਾਲਾਤਾਂ ਨਾਲ ਤਾਲਮੇਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੀਰੀਜ਼ ਦੌਰਾਨ ਸਪਿਨ ਨੂੰ ਮਿਲਣ ਵਾਲੀ ਮਦਦ ਨੂੰ ਦੇਖਦਿਆਂ ਗੇਂਦਬਾਜ਼ੀ ਸੰਯੋਜਨ ਵੀ ਚਰਚਾ ਦਾ ਅਹਿਮ ਵਿਸ਼ਾ ਰਹੇਗਾ।

15 ਅਗਸਤ ਤੋਂ ਗਾਲੇ ਸਟੇਡੀਅਮ ਵਿੱਚ ਹੋਵੇਗਾ ਪਹਿਲਾ ਟੈਸਟ

ਦੱਸ ਦੇਈਏ, ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸੀਰੀਜ਼ ਦਾ ਪਹਿਲਾ ਟੈਸਟ ਮੈਚ 15 ਤੋਂ 19 ਅਗਸਤ ਤੱਕ ਗਾਲੇ ਦੇ ਗਾਲੇ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ। ਇਸ ਮਗਰੋਂ ਸੀਰੀਜ਼ ਦਾ ਦੂਜਾ ਅਤੇ ਆਖਰੀ ਟੈਸਟ 23 ਤੋਂ 27 ਅਗਸਤ ਤੱਕ ਕੋਲੰਬੋ ਦੇ ਐਸਐਸਸੀ ਗਰਾਊਂਡ ਵਿੱਚ ਹੋਵੇਗਾ। ਇਹ ਮੈਚ ਵੀ ਸਵੇਰੇ 10 ਵਜੇ ਸ਼ੁਰੂ ਹੋਵੇਗਾ।

 

Recent News