Courtesy: Credit: OpenAI
ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ 15 ਅਗਲਤ ਤੋਂ ਸ਼ੁਰੂ ਹੋਣ ਵਾਲੇ ਦੋ ਮੈਚਾਂ ਦੀ ਟੈਸਟ ਸੀਰੀਜ ਤੋਂ ਪਹਿਲਾਂ ਹੀ ਮੇਜ਼ਬਾਨ ਟੀਮ ਨੀੰ ਨੂੰ ਲਗਾਤਾਰ ਦੋ ਵੱਡੇ ਝਟਕੇ ਲੱਗੇ ਹਨ. ਸਿਰਫ 24 ਘੰਟਿਆਂ ਦੇ ਵਿਚਾਲੇ ਹੀ ਸ਼੍ਰੀਲੰਕਾ ਦੇ ਦੋ ਪ੍ਰਮੁੱਖ ਬੱਲੇਬਾਜ ਕੁਸਲ ਮੇਂਡਿਸ ਅਤੇ ਪਾਥੁਮ ਨਿਸੰਕਾ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਨੇ. ਦੋਹਾਂ ਖਿਡਾਰੀਆਂ ਦੀ ਸੱਟ ਨੇ ਸ਼੍ਰੀਲੰਕਾ ਦੀ ਟੀਮ ਦੀਆਂ ਤਿਆਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ. ਦੂਜੇ ਪਾਸੇ ਭਾਰਤ ਦੀ ਟੀਮ ਲਈ ਇਹ ਰਾਹਤ ਭਰੀ ਖਬਰ ਮੰਨੀ ਜਾ ਰਹੀ ਹੈ, ਕਿਉਂਕਿ ਵਿਸ਼ਵ ਟੈਸ਼ਟ ਚੈਂਪੀਅਨਸ਼ਿਪ ਦੀ ਦੌੜ ਵਿੱਚ ਬਣੇ ਰਹਿਣ ਲਈ ਇਹ ਸੀਰੀਜ ਵਿੱਚ ਚੰਗਾ ਪ੍ਰਦਰਸ਼ਨ ਬੇਹੱਦ ਜ਼ਰੂਰੀ ਹੈ.
ਸ਼੍ਰੀਲੰਕਾ ਕ੍ਰਿਕੇਟ ਟੀਮ ਨੂੰ ਪਹਿਲਾ ਕੁਸਲ ਮੇਂਡਿਸ ਦੇ ਤੌਰ ਤੇ ਵੱਡਾ ਨੁਕਸਾਨ ਹੋਇਆ ਹੈ, ਕਿਉਂਕਿ ਸੱਟ ਲੱਗਣ ਕਾਰਨ ਉਨ੍ਹਾਂ ਦੇ ਟੈਸਟ ਮੈਚ ਚੋਂ ਬਾਹਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ. ਇਸ ਤੋਂ ਕੁਝ ਸਮੇਂ ਬਾਅਦ ਪਾਥੁਮ ਨਿਸੰਕਾ ਵੀ ਟੈਸਟ ਮੈਚ ਚੋਂ ਬਾਹਰ ਹੋ ਗਏ. ਲਗਾਤਾਰ ਦੋ ਚੋਟੀ ਦੇ ਖਿਡਾਰੀਆਂ ਦੇ ਟੈਸਟ ਮੈਚ ਤੋਂ ਬਾਹਰ ਹੋਣ ਨਾਲ ਸ੍ਰੀਲੰਕਾ ਦੀ ਕ੍ਰਿਕੇਟ ਟੀਮ ਕਮਜ਼ੋਰ ਜਾਵੇਗੀ।
ਕੁਸਲ ਮੇਂਡਿਸ ਨੂੰ ਲੰਕਾ ਪ੍ਰੀਮਿਅਰ ਲੀਗ ਦੇ ਦੌਰਾਨ ਹੈਮਸਟ੍ਰਿੰਗ ਚ ਸੱਟ ਲਈਗੀ ਸੀ. ਮੈਡੀਕਲ ਟੀਮ ਨੇ ਉਨ੍ਹਾਂ ਦੀ ਫਿਟਨੈਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਹਿਲੇ ਟੈਸਟ ਮੈਚ ਚੋਂ ਬਾਹਰ ਰੱਖਣ ਦਾ ਫੈਸਲਾ ਲਿਆ ਹੈ.ਉੱਥੇ ਹੀ ਪਾਥੁਮ ਨਿਸੰਕਾ ਵੀ ਰਨ ਲੈਣ ਦੀ ਕੋਸ਼ਿਸ਼ ਵਿੱਚ ਜ਼ਖਮੀ ਹੋ ਗਏ ਸਨ. ਉਨ੍ਹਾਂ ਦੀ ਬਾਂਹ ਨੂੰ ਪਹਿਲਾਂ ਹੀ ਜਿਹੜੀ ਸੱਟ ਲੱਗੀ ਸੀ ਉਹ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ. ਅਤੇ ਹੁਣ ਤਾਜਾ ਸੱਟ ਲੱਗਣ ਨਾਲ ਪੂਰੀ ਸੀਰੀਜ ਟੀਮ ਚ ਖੇਡਣ ਤੇ ਸ਼ੱਕ ਪੈਦਾ ਹੋ ਗਿਆ ਹੈ.
ਪਾਥੁਮ ਨਿਸ਼ੰਕਾ ਵੀ ਬਾਂਹ ਦੀ ਸੱਟ ਨੂੰ ਲੈਕੇ ਕਾਫੀ ਸਮੇਂ ਤੋਂ ਪਰੇਸ਼ਾਨ ਹੋ ਰਹੇ ਨੇ. ਵੈਸਟਇੰਡੀਜ਼ ਦੌਰੇ ਦੇ ਦੌਰਾਨ ਲਗਾਤਾਰ ਦਰਦ ਰਹਿਣ ਤੋਂ ਬਾਅਦ ਉਨ੍ਹਾਂ ਨੇ ਜੁਲਾਈ 2026 ਦੀ ਸ਼ੁਰੂਆਤ ਵਿੱਚ ਹੀ ਲੰਦਨ ਤੋਂ ਸਰਜਰੀ ਕਰਵਾਈ ਸੀ.
ਹਾਲਾਂਕਿ ਉਮੀਦ ਸੀ ਕਿ ਉਹ ਭਾਰਤ ਦੇ ਖਿਲਾਫ ਟੈਸਟ ਸੀਰੀਜ ਤੱਖ ਪੂਰੀ ਤਰ੍ਹਾ ਫਿਟ ਹੋਣ ਜਾਣਗੇ, ਪਰ ਨਵੀਂ ਸੱਟ ਨੇ ਉਨ੍ਹਾਂ ਦੀ ਵਾਪਸੀ ਤੇ ਫਿਰ ਸਵਾਲ ਖੜ੍ਹੇ ਕਰ ਦਿੱਤੇ ਨੇ. ਟੀਮ ਮੈਨੇਜਮੈਂਟ ਉਨ੍ਹਾਂ ਦੀ ਫਿਟਨੈਸ ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ.
ਕੁਸਮ ਮੇਂਡਿਸ ਅਤੇ ਪਾਥੁਮ ਨਿਸੰਕਾ ਦੋਵੇਂ ਹੀ ਸ਼੍ਰੀਲੰਕਾ ਦੀ ਬੱਲੇਬਾਜ਼ੀ ਦੇ ਬਹੁਤ ਮਹੱਤਵਪੂਰਨ ਖਿਡਾਰੀ ਮੰਨੇ ਜਾਂਦੇ ਨੇ. ਦੋਹਾਂ ਦੇ ਨਹੀਂ ਖੇਡਣ ਕਾਰਣ ਟੀਮ ਬਹੁਤ ਕਮਜੋਰ ਹੋ ਜਾਵੇਗੀ ਅਤੇ ਟੈਸਟ ਸੀਰੀਜ ਵਿੱਚ ਏਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਏਗੀ.
ਅਜਿਹੇ ਚ ਮੇਜਬਾਨ ਟੀਮ ਨੂੰ ਨਵੇਂ ਖਿਡਾਰੀਆਂ 'ਤੇ ਭਰੋਸਾ ਕਰਨਾ ਪੈ ਸਕਦਾ ਹੈ, ਹਾਲਾਂਕਿ ਭਾਰਤੀ ਗੇਂਦਬਾਜ਼ ਇਸ ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨੇਗੇ
ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਸਮੀਕਰਨਾਂ ਨੂੰ ਦੇਖਦੇ ਹੋਏ ਇਸ ਸੀਰੀਜ ਨੂੰ ਬਹੁਤ ਮਹੱਤਪੂਰਨ ਮੰਨ ਰਹੀ ਹੈ. ਮਹਿਰਾਂ ਦਾ ਮੰਨਣਾ ਹੈ ਕਿ ਜੇਕਰ ਭਾਰਤ ਨੂੰ ਫਾਈਨਲ ਦੀ ਦੌੜ ਵਿੱਚ ਮਜ਼ਬੂਤੀ ਬਣਾਉਣੀ ਹੈ ਤਾਂ ਉਸਨੂੰ ਸ਼੍ਰੀਲੰਕਾ ਦੇ ਖਿਲਾਫ ਦਮਦਾਰ ਖੇਡ ਦਿਖਾਉਣੀ ਪਵੇਗੀ