menu-icon
Punjabi Story Line
  • Home
  • News
  • Sports
  • ਕ੍ਰਿਕਟ ਦੱਖਣੀ ਅਫਰੀਕਾ ਨੇ ਭਾਰਤੀ ਮਹਿਲਾ ਟੀਮ ਦੇ ਅਫਰੀਕਾ ਦੌਰੇ 'ਚ ਕੀਤਾ ਬਦਲਾਅ, ਸ਼ਡਿਊਲ 'ਚ ਸ਼ਾਮਲ ਤਿੰਨ ਟੀ-20 ਮੈਚਾਂ ਦੀ ਸੀਰੀਜ਼ 

ਕ੍ਰਿਕਟ ਦੱਖਣੀ ਅਫਰੀਕਾ ਨੇ ਭਾਰਤੀ ਮਹਿਲਾ ਟੀਮ ਦੇ ਅਫਰੀਕਾ ਦੌਰੇ 'ਚ ਕੀਤਾ ਬਦਲਾਅ, ਸ਼ਡਿਊਲ 'ਚ ਸ਼ਾਮਲ ਤਿੰਨ ਟੀ-20 ਮੈਚਾਂ ਦੀ ਸੀਰੀਜ਼ 

ਕ੍ਰਿਕਟ ਦੱਖਣੀ ਅਫਰੀਕਾ ਨੇ ਭਾਰਤੀ ਮਹਿਲਾ ਟੀਮ ਦੇ ਦੱਖਣੀ ਅਫਰੀਕਾ ਦੌਰੇ ਦੇ ਸ਼ਡਿਊਲ 'ਚ ਵੱਡਾ ਬਦਲਾਅ ਕਰਦਿਆਂ ਇਸ ਵਿੱਚ ਤਿੰਨ ਟੀ20 ਮੈਚ ਜੋੜੇ ਹਨ। ਭਾਰਤੀ ਟੀਮ ਹੁਣ ਦੌਰੇ ਦੌਰਾਨ ਇੱਕ ਟੈਸਟ, ਤਿੰਨ ਇੱਕ ਰੋਜ਼ਾ ਅਤੇ ਤਿੰਨ T20 ਮੈਚ ਖੇਡੇਗੀ। 

Date Updated Last Updated : 07 August 2026, 03:24 PM IST
Share:

ਨਵੀਂ ਦਿੱਲੀ: ਕ੍ਰਿਕਟ ਦੱਖਣੀ ਅਫਰੀਕਾ ਨੇ ਭਾਰਤੀ ਮਹਿਲਾ ਟੀਮ ਦੇ ਦੱਖਣੀ ਅਫਰੀਕਾ ਦੌਰੇ ਦੇ ਸ਼ਡਿਊਲ 'ਚ ਵੱਡਾ ਬਦਲਾਅ ਕੀਤਾ ਹੈ। ਬੋਰਡ ਨੇ ਵੀਰਵਾਰ ਨੂੰ ਬੋਰਡ ਨੇ ਇਸ ਵਿੱਚ ਤਿੰਨ ਟੀ20 ਮੈਚ ਜੋੜ ਦਿੱਤੇ ਹਨ। ਭਾਰਤੀ ਟੀਮ ਹੁਣ ਦੌਰੇ ਦੌਰਾਨ ਇੱਕ ਟੈਸਟ, ਤਿੰਨ ਇੱਕ ਰੋਜ਼ਾ ਅਤੇ ਤਿੰਨ T20 ਮੈਚ ਖੇਡੇਗੀ। ਇਹ ਟੀ20 ਮੈਚ ਇਸ ਲਈ ਜੋੜੇ ਗਏ ਹਨ ਤਾਂ ਕਿ ਦੋਵੇ ਟੀਮਾ ਨੂੰ ਅਗਲੇ ਸਾਲ ਫਰਵਰੀ ਵਿੱਚ ਸ਼੍ਰੀਲੰਕਾ ਵਿੱਚ ਹੋਣ ਵਾਲੀ ਪਹਿਲੀ ICC ਮਹਿਲਾ ਚੈਂਪੀਅਨਜ਼ ਟਰਾਫੀ ਦੀਆਂ ਤਿਆਰੀਆਂ ਕਰਨ ਦਾ ਪੂਰਾ ਮੌਕਾ ਮਿਲ ਸਕੇ।


ਸ਼ਡਿਊਲ ਦੇ ਬਦਲਾਅ ਨੂੰ ਲੈ ਕੇ ਕੀ ਬੋਲੇ CSA ਦੇ CEO

ਦੱਖਣੀ ਅਫਰੀਕਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਫੋਲੇਤਸੀ ਮੋਸੇਕੀ ਨੇ ਕਿਹਾ ਕਿ ਸਾਨੂੰ ਭਾਰਤੇ ਦੇ ਦੱਖਣੀ ਅਫਰੀਕਾ ਦੌਰਾ ਦਾ ਨਵਾਂ ਸ਼ਡਿਊਲ ਦੱਸਦਿਆਂ ਬੇਹਦ ਖੁਸ਼ੀ ਹੋ ਰਹੀ ਹੈ। ਇਸ ਨਵੇਂ ਸ਼ਡਿਊਲ 'ਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਸ਼ਾਮਲ ਕੀਤੀ ਗਈ ਹੈ। ਤਿੰਨਾਂ ਫਾਰਮੈਟਾਂ ਵਿੱਚ ਭਾਰਤ ਵਰਗੀ ਮਜ਼ਬੂਤ ​​ਟੀਮ ਵਿਰੁੱਧ ਖੇਡਣ ਨਾਲ ਦੱਖਣੀ ਅਫਰੀਕਾ ਦੇ ਖਿਡਾਰੀਆਂ ਨੂੰ ਕੀਮਤੀ ਤਜਰਬਾ ਮਿਲੇਗਾ।

ਇਸ ਤੋਂ ਪਹਿਲਾਂ, ਭਾਰਤੀ ਵੂਮਨ ਟੀਮ ਨੇ ਇਸ ਸਾਲ ਅਪ੍ਰੈਲ ਵਿੱਚ ਪੰਜ ਮੈਚਾਂ ਦੀ T20 ਲੜੀ ਲਈ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ, ਜਿਸ ਨੂੰ ਮੇਜ਼ਬਾਨ ਟੀਮ ਨੇ 4-1 ਨਾਲ ਜਿੱਤਿਆ ਸੀ।


ਕਦੋਂ ਖੇਡਿਆ ਜਾਵੇਗਾ ਮੈਚ? 

ਭਾਰਤ ਅਤੇ ਦੱਖਣੀ ਅਫਰੀਕਾ ਮਹਿਲਾ ਟੀਮਾਂ ਦੇ ਵਿੱਚ ਲਿਮਿਟਡ ਓਵਰ ਮੈਚਾਂ ਦੀ ਸ਼ੁਰੂਆਤ ਵਨਡੇ ਸੀਰੀਜ਼ ਤੋਂ ਹੋਵੇਗੀ। ਇਹ ਮੈਚ ਪਾਰਲ, ਕੇਪ ਟਾਊਨ ਅਤੇ ਬਲੋਮਫੋਨਟੇਨ ਵਿੱਚ ਖੇਡੇ ਜਾਣਗੇ। ਵਨਡੇ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਦੋਵਾਂ ਟੀਮਾਂ ਵਿਚਕਾਰ ਟੀ-20 ਖੇਡੀ ਜਾਵੇਗੀ। ਪਹਿਲਾ ਵਨਡੇ ਮੈਚ 16 ਦਿਸੰਬਰ, ਦੂਸਰਾ ਮੈਚ 19 ਦਿਸੰਬਰ ਅਤੇ ਆਖਰੀ 'ਤੇ ਤੀਜਾ ਵਨਡੇ 22 ਦਿਸੰਬਰ ਨੂੰ ਖੇਡਿਆ ਜਾਵੇਗਾ। ਇਸ ਮਗਰੋਂ ਟੀ-20 ਦਾ ਪਹਿਲਾ ਮੁਕਾਬਲਾ 26 ਦਿਸੰਬਰ ਨੂੰ ਬੇਨੋਨੀ ਵਿੱਚ ਹੋਵੇਗਾ, ਅਤੇ ਬਾਕੀ ਮੈਚ 29 ਅਤੇ 30 ਦਿਸੰਬਰ ਨੂੰ ਖੇਡੇ ਜਾਣਗੇ। 9 ਦਿਸੰਬਰ ਤੋਂ ਸ਼ੁਰੂ ਹੋ ਕੇ 30 ਦਿਸੰਬਰ ਤੱਕ ਖੇਡੇ ਜਾਣ ਵਾਲੇ ਇਨ੍ਹਾਂ ਮੈਚਾਂ ਦਾ ਸਮਾਪਨ ਟੀ-20 ਨਾਲ ਹੋਵੇਗਾ।


ਦੱਸ ਦੇਈਏ, ਪਹਿਲਾਂ ਭਾਰਤੀ ਮਹਿਲਾ ਕ੍ਰਿਕੇਟ ਟੀਮ ਦਾ ਸਾਊਥ ਅਫਰੀਕਾ ਦੌਰਾ 9 ਦਿਸੰਬਰ ਤੋਂ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਨਾਲ ਸ਼ੁਰੂ ਹੋਣ ਵਾਲਾ ਸੀ ਅਤੇ ਇਸ ਮਗਰੋਂ 20 ਦਿਸੰਬਰ ਨੂੰ ਗਕੇਬਰਹਾ ਦੇ ਸੇਂਟ ਜਾਰਜ ਪਾਰਕ 'ਚ ਇੱਕ ਮੈਚ ਖੇਡਿਆ ਜਾਣਾ ਸੀ, ਪਰ ਨਵੇਂ ਸ਼ਡਿਊਲ ਦੇ ਮੁਤਾਬਕ, ਹੁਣ ਇਸ ਦੌਰੇ ਦੀ ਸ਼ੁਰੂਆਤ ਉਹੀ ਮੈਦਾਨ 'ਚ 9 ਦਿਸੰਬਰ ਨੂੰ ਹੋਵੇਗੀ। ਹਾਲ ਹੀ 'ਚ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਦੇ ਖਿਲਾਫ਼ ਟੈਸਟ ਮੈਚ ਖੇਡਿਆ ਸੀ, ਜਿੱਥੇ ਉਨ੍ਹਾਂ ਨੇ 270 ਦੌੜਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਸੀ।

 

Recent News